ਕਪੂਰਥਲਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 7 ਸਾਲ ਪੂਰੇ ਹੋਣ ਅਤੇ ਕੇਂਦਰੀ ਸੂਬਾ ਮੰਤਰੀ ਸੋਮ ਪ੍ਰਕਾਸ਼ ਦੇ ਕਾਰਜਕਾਲ ਦੇ 2 ਸਾਲ ਪੂਰੇ ਹੋਣ 'ਤੇ ਭਾਜਪਾ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ ਕੌਂਡਲ ਦੀ ਹਾਜ਼ਰੀ 'ਚ ਗੜ੍ਹਦੀਵਾਲਾ ਮੰਡਲ ਦੇ ਪਿੰਡ ਸ਼ੀਹ ਚੱਠਿਆਲ ਛਠੀਆਲ 'ਚ ਬਸ ਸਟੈਂਡ, ਬਾਜ਼ਾਰ, ਵਾਰਡ ਨੰਬਰ 2,4,5, ਤੇ ਗੁਰਦੁਆਰਾ ਸਾਹਿਬ ਨੂੰ ਸੈਨੇਟਾਈਜ਼ ਕੀਤਾ ਗਿਆ ਤੇ ਮਾਸਕ ਵੰਡੇ ਗਏ। ਇਸ ਤੋਂ ਬਾਅਦ ਫਤਿਹਪੁਰ ਭਟਲਾਂ ਪਿੰਡ ਨੂੰ ਵੀ ਸੈਨੇਟਾਈਜ਼ ਕੀਤਾ ਗਿਆ। ਇਸ ਸੇਵਾ ਕਾਰਜ 'ਚ ਨੀਰਜ ਕੁਮਾਰ, ਨੀਰਜ ਕੁਮਾਰ ਗੜ੍ਹਦੀਵਾਲਾ, ਡਾ. ਸੁਖਦੇਵ ਸਿੰਘ, ਗੋਪਾਲ ਸ਼ਰਮਾ, ਸੁਰੇਂਦਰ ਕੁਮਾਰ, ਸ਼ਿਵਦਿਆਲ ਗੜ੍ਹਦੀਵਾਲਾ ਹਾਜ਼ਰ ਸਨ।
ਇਹ ਖ਼ਬਰ ਪੜ੍ਹੋ- ਐਜਿਸ ਬਾਊਲ ਨਾਲ ਜੁੜੀਆਂ ਹਨ ਭਾਰਤ ਦੀਆਂ ਕੌੜੀਆਂ ਯਾਦਾਂ
ਇਸ ਦੌਰਾਨ ਸੇਵਾ ਇੰਟਰਨੈਸ਼ਨਲ ਦੇ ਕਨਵੀਨਰ ਸ਼ਿਆਮ ਪਰਾਂਡੇ ਵਲੋਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਦੇ ਲਈ 15 ਆਕਸੀਜਨ ਕੰਸਟ੍ਰੇਟਰ ਉਪਲੱਬਧ ਕਰਵਾਏ ਹਨ। ਇਹ ਕੰਸਟ੍ਰੇਟਰ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਬੇਨਤੀ 'ਤੇ ਉਪਲੱਬਧ ਕਰਵਾਏ ਗਏ ਹਨ। ਇਹ ਕੰਸਟ੍ਰੇਟਰ ਵਿਦਿਆ ਧਾਮ ਜਲੰਧਰ 'ਚ ਵਿਦਿਆ ਭਾਰਤੀ ਉਤਰ ਖੇਤਰ ਦੇ ਸੰਗਠਨ ਮੰਤਰੀ ਵਿਜੇ ਨੱਡਾ ਨੇ ਪ੍ਰਾਪਤ ਕੀਤੇ।
ਇਹ ਖ਼ਬਰ ਪੜ੍ਹੋ- ਕੋਵਿਡ ਸੰਕਟ : 37 ਫ਼ੀਸਦੀ ਭਾਰਤੀਆਂ ਦੀ ਤਨਖਾਹ ’ਚ ਹੋਈ ਕਟੌਤੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
SOI ਪ੍ਰਧਾਨ ਰੌਬਿਨ ਬਰਾੜ ਦੀ ਮਾਤਾ ਜੀ ਦਾ ਦੇਹਾਂਤ
NEXT STORY