ਗੁਰਦਾਸਪੁਰ : ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਲੋਕ ਸਭਾ ਸੀਟ ਲਈ ਜੰਗ ਛਿੜ ਚੁੱਕੀ ਹੈ। ਅਧਿਕਾਰਿਕ ਤੌਰ 'ਤੇ ਬੇਸ਼ੱਕ ਚੋਣ ਕਮਿਸ਼ਨ ਵਲੋਂ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਆਪਣੇ-ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰਨ 'ਚ ਲੱਗੀਆਂ ਹੋਈਆਂ ਹਨ। ਇਕ ਪਾਸੇ ਜਿੱਥੇ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਇਸ ਸੀਟ ਤੋਂ ਚੋਣ ਲੜਨ ਲਈ ਪਾਰਟੀ ਤੋਂ ਟਿਕਟ ਮੰਗ ਰਹੀ ਹੈ, ਉਥੇ ਹੀ ਕਾਂਗਰਸ ਵੀ ਇਸ ਚੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਖੜ੍ਹੀ ਹੈ।
ਦੱਸਣਯੋਗ ਹੈ ਕਿ ਵਿਨੋਦ ਖੰਨਾ ਦਾ ਇਸ ਸੀਟ 'ਤੇ ਲਾਗਾਤਾਰ ਤਿੰਨ ਵਾਰ ਕਬਜ਼ਾ ਰਿਹਾ ਹੈ। ਇਸ ਸੀਟ 'ਤੇ ਕਾਂਗਰਸ ਅਤੇ ਭਾਜਪਾ ਲਈ ਇਕ ਵੱਡੀ ਟੱਕਰ ਦੇ ਤੌਰ 'ਤੇ ਦੇਖੀ ਜਾ ਰਹੀ ਹੈ। ਫਿਲਹਾਲ, ਇਸ ਸੀਟ 'ਤੇ ਕੌਣ ਰਾਜ ਕਰੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪਤੀ-ਪਤਨੀ ਨੇ ਮਿਲ ਕੇ ਵਿਦੇਸ਼ ਭੇਜਣ ਦੇ ਨਾਂ 'ਤੇ ਕੁਝ ਇਸ ਤਰ੍ਹਾਂ ਮਾਰੀ 26 ਲੱਖ ਦੀ ਠੱਗੀ
NEXT STORY