ਚੰਡੀਗੜ੍ਹ (ਰਾਏ) : ਸਬਜ਼ੀ ਤੇ ਫਲ ਵਿਕਰੇਤਾਵਾਂ ਨੇ ਜੇਕਰ ਵਾਇਲੇਸ਼ਨ ਕੀਤੀ ਤਾਂ ਉਨ੍ਹਾਂ ਨੂੰ ਭਾਰੀ ਜ਼ੁਰਮਾਨਾ ਭਰਨਾ ਪਵੇਗਾ। ਸ਼ੁੱਕਰਵਾਰ ਨੂੰ ਨਿਗਮ ਦੀ ਆਪਣੀ ਮੰਡੀ ਡੇਅ ਮਾਰਕਿਟ ਕਮੇਟੀ ਦੀ ਬੈਠਕ 'ਚ ਵਾਇਲੇਸ਼ਨ ਕਰਨ 'ਤੇ ਜ਼ੁਰਮਾਨਾ ਰਾਸ਼ੀ 500 ਤੋਂ ਵਧਾ ਕੇ ਹੁਣ 10,000 ਰੁਪਏ ਵਸੂਲਣ ਦਾ ਮਤਾ ਤਿਆਰ ਕੀਤਾ ਗਿਆ ਹੈ। ਕੌਂਸਲਰ ਭਰਤ ਕੁਮਾਰ ਦੀ ਪ੍ਰਧਾਨਗੀ 'ਚ ਹੋਈ ਬੈਠਕ 'ਚ ਇਹ ਮਤਾ ਲਿਆਂਦਾ ਗਿਆ, ਜਿਸ ਨੂੰ ਅੰਤਿਮ ਮਨਜ਼ੂਰੀ ਲਈ ਨਿਗਮ ਸਦਨ ਦੀ ਬੈਠਕ 'ਚ ਲਿਆਂਦਾ ਜਾਵੇਗਾ। ਬੈਠਕ 'ਚ ਮੈਂਬਰਾਂ ਨੇ ਨਾਲ ਇਹ ਵੀ ਸੁਝਾਅ ਦਿੱਤਾ ਕਿ ਹਰ ਇਕ ਦਿਨ ਮਾਰਕਿਟ 'ਚ ਸਾਈਟ ਦੀ ਲੋੜੀਂਦੀ ਗਿਣਤੀ ਵੇਖੇ ਜਾਣ ਤੋਂ ਬਾਅਦ ਹੀ ਇਸ ਦੀ ਗਿਣਤੀ ਕੀਤੀ ਜਾਵੇ।
ਨਵੇਂ ਸਿਰੇ ਤੋਂ ਕੱਢੇ ਜਾਣਗੇ ਡਰਾਅ
ਡੇਅ ਮਾਰਕਿਟ ਦੇ ਡਰਾਅ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ। ਹੁਣ ਨਵੇਂ ਸਿਰੇ ਤੋਂ ਇਹ ਡਰਾਅ ਕੱਢੇ ਜਾਣਗੇ ਤਾਂ ਕਿ ਨਵੇਂ ਬਿਨੈਕਾਰ ਆ ਸਕਣ। ਬੈਠਕ 'ਚ ਹਿੱਸਾ ਲੈਣ ਵਾਲੇ ਕੌਂਸਲਰਾਂ 'ਚ ਡਿਪਟੀ ਮੇਅਰ ਵਿਨੋਦ ਅਗਰਵਾਲ, ਸ਼ਕਤੀ ਪ੍ਰਕਾਸ਼ ਦੇਵਸ਼ਾਲੀ, ਅਨਿਲ ਦੂਬੇ, ਸਚਿਨ ਲੋਹਟੀਆ ਤੇ ਚੰਦਰਵਤੀ ਸ਼ੁਕਲਾ ਵੀ ਸ਼ਾਮਲ ਸਨ।
69ਵੇਂ ਵਣ-ਮਹਾਉਤਸਵ 'ਚ ਨਹੀਂ ਪੁੱਜੇ ਕੈਪਟਨ ਅਮਰਿੰਦਰ
NEXT STORY