ਚੰਡੀਗੜ੍ਹ : ਦੇਸ਼ 'ਚੋਂ ਵੀ. ਆਈ. ਪੀ. ਕਲਚਰ ਖ਼ਤਮ ਕਰਨ ਲਈ ਕੇਂਦਰ ਸਰਕਾਰ ਨੇ ਲਾਲ, ਨੀਲੀ ਬੱਤੀਆਂ ਹਟਾਉਣ ਦੇ ਹੁਕਮ ਤਾਂ ਪਹਿਲਾਂ ਹੀ ਦਿੱਤੇ ਸਨ ਪਰ ਹੁਣ ਇਕ ਵਾਰ ਫਿਰ ਕੇਂਦਰ ਨੇ ਵੱਡਾ ਕਦਮ ਚੁੱਕਦਿਆਂ ਦੇਸ਼ 'ਚ 34 ਲੋਕਾਂ ਨੂੰ ਕੇਂਦਰ ਤੋਂ ਮਿਲਣ ਵਾਲੀ ਸਕਿਓਰਿਟੀ 'ਚ ਫ਼ੇਰ ਬਦਲ ਕੀਤਾ ਹੈ। ਜਿਸ 'ਚ ਪੰਜਾਬ ਦੇ ਤਿੰਨ ਵੱਡੇ ਲੀਡਰਾਂ ਦਾ ਵੀ ਨਾਮ ਹੈ ਜਿਨ੍ਹਾਂ ਦੀ ਸਕਿਓਰਿਟੀ ਕੇਂਦਰ ਸਰਕਾਰ ਨੇ ਘੱਟ ਕਰ ਦਿੱਤੀ ਹੈ। ਇਸ 'ਚ ਸਭ ਤੋਂ ਪਹਿਲਾਂ ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ, ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਹਲਕਾ ਮਜੀਠਾ ਤੋਂ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਸਕਿਓਰਿਟੀ ਕੇਂਦਰ ਨੇ ਘੱਟ ਕਰ ਦਿੱਤੀ ਹੈ।
ਤੁਹਾਨੂੰ ਦਸ ਦੇਈਏ ਕਿ ਬਿਕਰਮ ਸਿੰਘ ਮਜੀਠੀਆਂ ਸੀ. ਆਈ. ਐੱਸ. ਐੱਫ. ਦੀ ਸਕਿਓਰਿਟੀ ਹੁਣ ਸਿਰਫ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਤਿੰਨ ਸੂਬਿਆਂ ਤਕ ਸੀਮਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾਂ ਲੁਧਿਆਣਾ ਦੇ ਸਾਂਸਦ ਰਵਨੀਤ ਬਿੱਟੂ ,ਦੀ ਜ਼ੈੱਡ ਤੇ ਸੀ. ਆਈ. ਐੱਸ. ਐੱਫ. ਸਕਿਓਰਿਟੀ ਪੰਜਾਬ ਤਕ ਸੀਮਤ ਕਰ ਦਿੱਤੀ ਹੈ। ਅਖੀਰ ਤੇ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਦੀ ਕੇਂਦਰ ਤੋਂ ਮਿਲਣ ਵਾਲੀ ਸਕਿਓਰਿਟੀ ਬਿਲਕੁਲ ਬੰਦ ਕਰ ਦਿੱਤੀ ਗਈ ਹੈ। ਬੇਸ਼ੱਕ ਕੇਂਦਰ ਸਰਕਾਰ ਦਾ ਇਹ ਕੰਮ ਕਾਬਿਲ ਏ-ਤਾਰੀਫ ਹੈ ਪਰ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਸ ਤਰ੍ਹਾਂ 34 ਲੋਕਾਂ ਨੂੰ ਕੇਂਦਰ ਤੋਂ ਮਿਲਣ ਵਾਲੀ ਸਕਿਓਰਿਟੀ ਘੱਟ ਕੀਤੀ ਗਈ ਹੈ, ਉਸੇ ਤਰ੍ਹਾਂ ਇਹ ਪੂਰੇ ਦੇਸ਼ ਦੇ ਲੀਡਰਾਂ 'ਤੇ ਲਾਗੂ ਹੋਵੇ ਤਾਂ ਜੋ ਸਰਕਾਰ ਦਾ ਵੀ. ਆਈ. ਪੀ. ਕਲਚਰ ਖ਼ਤਮ ਕਰਨ ਦਾ ਸੁਪਨਾ ਹਕੀਕੀ ਰੂਪ 'ਚ ਪੂਰਾ ਹੋ ਸਕੇ ਤੇ ਸਕਿਓਰਿਟੀ ਖਰਚ ਕੀਤੇ ਜਾਂਦੇ ਖਰਬਾਂ ਰੁਪਏ ਵੀ ਬਚਾਏ ਜਾ ਸਕਣ।
ਸਿਹਤ ਵਿਭਾਗ ਨੇ 16 ਮਹੀਨਿਆਂ 'ਚ ਜ਼ਬਤ ਕੀਤਾ 4.5 ਕਰੋੜ ਦਾ ਨਸ਼ਾ
NEXT STORY