ਚੰਡੀਗੜ੍ਹ — ਹਨੀਪ੍ਰੀਤ ਦੇ ਸਾਬਕਾ ਪਤੀ ਵਿਸ਼ਵਾਸ ਨੇ ਹਨੀਪ੍ਰੀਤ ਅਤੇ ਰਾਮ ਰਹੀਮ ਦੇ ਕਈ ਰਾਜ਼ ਖੋਲ੍ਵੇ ਹਨ। ਹਨੀਪ੍ਰੀਤ ਅਤੇ ਆਪਣੇ ਰਿਸ਼ਤੇ ਇਸ ਦੇ ਨਾਲ ਹੀ ਹਨੀਪ੍ਰੀਤ ਅਤੇ ਰਾਮ ਰਹੀਮ ਦੇ ਰਸ਼ਤਿਆਂ ਬਾਰੇ ਵੀ ਖੁੱਲ ਕੇ ਗੱਲ ਕੀਤੀ। ਵਿਸ਼ਵਾਸ ਅੰਦਰੋਂ ਡਰਿਆ ਹੋਇਆ ਅਤੇ ਬਹੁਤ ਹੀ ਦੁੱਖੀ ਸੀ। ਉਸਨੇ ਜ਼ਿੰਦਗੀ ਦੀ ਇਹ ਕੌੜੀ ਸੰਚਾਈ ਬਹੁਤ ਸਾਲ ਬਰਦਦਾਸ਼ਤ ਕੀਤੀ। ਉਸਨੇ ਹਨੀਪ੍ਰੀਤ ਦੇ ਨਾਲ-ਨਾਲ ਵਿਪਾਸਨਾ ਦੀ ਕਾਰਗੁਜ਼ਾਰੀ 'ਤੋਂ ਪਰਦਾ ਚੁੱਕਿਆ।
ਉਨ੍ਹਾਂ ਦੱਸਿਆ ਕਿ ਵਿਪਾਸਨਾ ਤਾਂ ਕੇਵਲ ਡੇਰੇ ਦੀ ਨੌਕਰ ਹੈ। ਅਸਲੀ ਰਾਣੀ ਤਾਂ ਹਨੀਪ੍ਰੀਤ ਸੀ ਅਤੇ ਸਭ ਉਸ ਦੇ ਹੁਕਮ ਨਾਲ ਚੱਲਦਾ ਸੀ। ਵਿਪਾਸਨਾ ਤਾਂ ਸਿਰਫ ਹਨੀਪ੍ਰੀਤ ਦੇ ਹੁਕਮ ਨੂੰ ਅੱਗੇ ਸਰਕਾਉਂਦੀ ਸੀ। ਉਨ੍ਹਾਂ ਦੱਸਿਆ ਕਿ 2009 ਤੋਂ ਪਹਿਲਾਂ ਕੋਈ ਵੀ ਔਰਤ ਜਾਂ ਲੜਕੀ ਡੇਰੇ ਵਿਚ ਸੰਚਾਲਕ ਦੀ ਭੂਮਿਕਾ ਵਿਚ ਨਹੀਂ ਸੀ। ਸਾਰੇ ਅਧਿਕਾਰ ਮਰਦਾਂ ਦੇ ਕੋਲ ਸਨ।
ਅੰਮ੍ਰਿਤਸਰ-ਯੂ. ਕੇ. ਵਿਚਾਲੇ ਕੌਮਾਂਤਰੀ ਉਡਾਣਾਂ ਲਈ ਢੇਸੀ ਯਤਨਸ਼ੀਲ
NEXT STORY