ਮੋਗਾ (ਵਿਪਨ)—ਲੋਕ ਸਭਾ ਚੋਣਾਂ 'ਚ ਹੁਣ ਕੁਝ ਹੀ ਸਮਾਂ ਬਾਕੀ ਹੈ ਅਤੇ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣੇ ਹੱਕ 'ਚ ਵੋਟ ਲੈਣ ਲਈ ਵੋਟਰਾਂ ਵਲੋਂ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ। ਉੱਥੇ ਅੱਜ ਜਗ ਬਾਣੀ ਟੀਮ ਨੇ ਕੁਝ ਨਵੇਂ ਵੋਟਰ ਵਿਦਿਆਰਥੀਆਂ ਨਾਲ ਗੱਲ ਕੀਤੀ, ਜਿਨ੍ਹਾਂ ਵਿਦਿਆਰਥੀਆਂ ਨੇ ਇਸ ਵਾਰੀ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਨਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਵੀਂ ਸਰਕਾਰ ਤੋਂ ਉਮੀਦ ਰੱਖਦੇ ਹਨ ਕਿ ਸਾਨੂੰ ਵਾਅਦੇ ਨਹੀਂ ਕੰਮ ਜ਼ਰੂਰੀ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਿੱਖਿਆ ਅਤੇ ਰੋਜ਼ਗਾਰ ਜੋ ਪੰਜਾਬ ਸਰਕਾਰ ਨੇ ਅੱਠਵੀਂ ਤੱਕ ਸਾਰੇ ਬੱਚਿਆਂ ਨੂੰ ਪਾਸ ਕਰਨ ਦੀ ਸਕੀਮ ਚਲਾਈ ਹੈ। ਉਸ ਨੂੰ ਬੰਦ ਕੀਤੇ ਜਾਵੇ ਤਾਂ ਕਿ ਬੱਚੇ ਆਪਣੇ ਬਲਬੂਤੇ 'ਤੇ ਪੜ੍ਹਾਈ ਕਰਨ ਅਤੇ ਪ੍ਰੀਖਿਆ 'ਚੋਂ ਪਾਸ ਹੋਣ ਅਤੇ ਬੱਚੇ ਅੱਗੇ ਵਧਣ।
ਬਹਿਬਲ ਕਲਾਂ ਗੋਲੀਕਾਂਡ : ਅਦਾਲਤ ਨੇ ਚਰਨਜੀਤ ਸ਼ਰਮਾ ਨੂੰ ਭੇਜਿਆ ਜੇਲ੍ਹ
NEXT STORY