ਨਵੀਂ ਦਿੱਲੀ/ਚੰਡੀਗੜ੍ਹ (ਇੰਟ.) : ਸਾਲ 2022 ਦੇ ਸ਼ੁਰੂ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਏ. ਬੀ. ਪੀ.-ਸੀ ਵੋਟਰ ਦੇ ਸਰਵੇਖਣ ਵਿਚ ਵੱਡੀ ਉਥਲ-ਪੁਥਲ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਸਰਵੇਖਣ ਵਿਚ ਕੈਪਟਨ ਸਰਕਾਰ ਨੂੰ ਝਟਕਾ ਦਿੰਦੇ ਹੋਏ ਕੁੱਲ 117 ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਸਭ ਤੋਂ ਵੱਧ 51 ਤੋਂ 57 ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ, ਜਦਂ ਕਿ ਸੱਤਾਧਾਰੀ ਕਾਂਗਰਸ ਪਾਰਟੀ ਦੇ ਖ਼ਾਤੇ ਵਿਚ 38 ਤੋਂ 46 ਸੀਟਾਂ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਸ਼੍ਰੋਮਣੀ ਅਕਾਲੀ ਦਲ ਨੂੰ 16 ਤੋਂ 24, ਭਾਜਪਾ ਅਤੇ ਹੋਰਨਾਂ ਨੂੰ 0 ਤੋਂ 1 ਸੀਟ ਮਿਲ ਸਕਦੀ ਹੈ। ਅਸਲ ਵਿਚ ਪੰਜਾਬ ਵਿਚ ਅਸੈਂਬਲੀ ਚੋਣਾਂ ਤੋਂ ਪਹਿਲਾਂ ਸੱਤਾਧਾਰੀ ਕਾਂਗਰਸ ਆਪਸੀ ਧੜੇਬੰਦੀ ਨਾਲ ਜੂਝ ਰਹੀ ਹੈ। ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਪਸੀ ਤਣਾਤਣੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਮੁੱਖ ਵਿਰੋਧੀ ਆਮ ਆਦਮੀ ਪਾਰਟੀ ਲਗਾਤਾਰ ਅਮਰਿੰਦਰ ਸਿੰਘ ਸਰਕਾਰ ’ਤੇ ਹਮਲਾਵਰ ਹੈ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ ਭਿਆਨਕ ਹਾਦਸੇ ਕਾਰਨ 2 ਨੌਜਵਾਨਾਂ ਦੀ ਮੌਤ, ਦੇਖਣ ਵਾਲਿਆਂ ਦੀ ਕੰਬ ਗਈ ਰੂਹ (ਤਸਵੀਰਾਂ)
ਸੰਭਾਵਿਤ ਵੋਟ ਫ਼ੀਸਦੀ
ਸਰਵੇਖਣ ਮੁਤਾਬਕ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਧ 35.1 ਫ਼ੀਸਦੀ ਵੋਟਾਂ ਮਿਲਣ ਦੀ ਸੰਭਾਵਨਾ ਹੈ। ਕਾਂਗਰਸ ਨੂੰ 28.5, ਸ਼੍ਰੋਮਣੀ ਅਕਾਲੀ ਦਲ ਨੂੰ 21.8 ਅਤੇ ਭਾਜਪਾ ਨੂੰ 7.3 ਫ਼ੀਸਦੀ ਵੋਟਾਂ ਮਿਲਣ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ : ਕਿਸਾਨ ਮੋਰਚੇ ਦੀ ਸਿਆਸੀ ਪਾਰਟੀਆਂ ਨੂੰ ਅਪੀਲ, ਪੰਜਾਬ 'ਚ ਨਾ ਬਣਾਓ ਚੋਣਾਵੀ ਮਾਹੌਲ
ਅਰਵਿੰਦ ਕੇਜਰੀਵਾਲ ਸਭ ਤੋਂ ਵੱਧ ਲੋਕਾਂ ਦੀ ਪਸੰਦ ਦੇ ਮੁੱਖ ਮੰਤਰੀ
ਪੰਜਾਬ ਦੇ 22 ਫ਼ੀਸਦੀ ਲੋਕ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ, ਜਦੋਂਕਿ 19 ਫ਼ੀਸਦੀ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਵਜੋਂ ਪਸੰਦ ਕਰਦੇ ਹਨ, 18 ਫ਼ੀਸਦੀ ਲੋਕਾਂ ਦੀ ਪਸੰਦ ਕੈਪਟਨ ਅਮਰਿੰਦਰ ਸਿੰਘ ਹਨ, 16 ਫ਼ੀਸਦੀ ਲੋਕ ਭਗਵੰਤ ਮਾਨ ਅਤੇ 15 ਫ਼ੀਸਦੀ ਲੋਕ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ। 10 ਫ਼ੀਸਦੀ ਕਿਸੇ ਹੋਰ ਨੂੰ ਮੁੱਖ ਮੰਤਰੀ ਦੇਖਣ ਦੇ ਚਾਹਵਾਨ ਹਨ।
ਇਹ ਵੀ ਪੜ੍ਹੋ : ਛੋਟੀ ਬੱਚੀ ਨੂੰ ਛੱਤ ਤੋਂ ਉਲਟਾ ਲਟਕਾ ਕੇ ਕੁੱਟਣ ਵਾਲੀ ਮਾਂ ਗ੍ਰਿਫ਼ਤਾਰ, ਵੀਡੀਓ ਹੋਈ ਸੀ ਵਾਇਰਲ
ਯੂ. ਪੀ. ’ਚ ਮੁੜ ਯੋਗੀ ਸਰਕਾਰ!
ਉੱਤਰ ਪ੍ਰਦੇਸ਼ ਵਿਚ ਮੁੜ ਤੋਂ ਯੋਗੀ ਸਰਕਾਰ ਦੇ ਬਣਨ ਦਾ ਦਾਅਵਾ ਕੀਤਾ ਗਿਆ ਹੈ। ਸਮਾਜਵਾਦੀ ਪਾਰਟੀ (ਸਪਾ) ਇੱਥੇ 100 ਸੀਟਾਂ ਜਿੱਤ ਸਕਦੀ ਹੈ। ਯੂ. ਪੀ. ਵਿਚ ਭਾਜਪਾ ਨੂੰ 259 ਤੋਂ 267 ਸੀਟਾਂ ਮਿਲ ਸਕਦੀਆਂ ਹਨ, ਸਮਾਜਵਾਦੀ ਪਾਰਟੀ ਨੂੰ 109 ਤੋਂ 117, ਬਸਪਾ ਨੂੰ 12 ਤੋਂ 16, ਕਾਂਗਰਸ ਨੂੰ 3 ਤੋਂ 7 ਅਤੇ ਹੋਰਨਾਂ ਨੂੰ 6 ਤੋਂ 10 ਸੀਟਾਂ ਮਿਲ ਸਕਦੀਆਂ ਹਨ। ਉੱਤਰ ਪ੍ਰਦੇਸ਼ ਵਿਚ 3 ਫ਼ੀਸਦੀ ਲੋਕ ਭ੍ਰਿਸ਼ਟਾਚਾਰ, 39 ਫ਼ੀਸਦੀ ਬੇਰੁਜ਼ਗਾਰੀ, 26 ਫ਼ੀਸਦੀ ਮਹਿੰਗਾਈ, 19 ਫ਼ੀਸਦੀ ਕਿਸਾਨ, 10 ਫ਼ੀਸਦੀ ਕੋਰੋਨਾ ਅਤੇ 3 ਫ਼ੀਸਦੀ ਹੋਰਨਾਂ ਮੁੱਦਿਆਂ ’ਤੇ ਵੋਟ ਪਾਉਣਗੇ। ਏ. ਬੀ. ਪੀ. ਨਿਊਜ਼-ਸੀ ਵੋਟਰ ਸਰਵੇਖਣ ਮੁਤਾਬਕ ਭਾਜਪਾ ਗਠਜੋੜ ਨੂੰ 42 ਫ਼ੀਸਦੀ, ਸਮਾਜਵਾਦੀ ਪਾਰਟੀ ਦੇ ਗਠਜੋੜ ਨੂੰ 30 ਫ਼ੀਸਦੀ, ਬਹੁਜਨ ਸਮਾਜ ਪਾਰਟੀ ਨੂੰ 16 ਫ਼ੀਸਦੀ, ਕਾਂਗਰਸ ਨੂੰ 5 ਫ਼ੀਸਦੀ ਅਤੇ ਹੋਰਨਾਂ ਨੂੰ 7 ਫ਼ੀਸਦੀ ਵੋਟ ਸ਼ੇਅਰ ਹਾਸਲ ਹੋ ਸਕਦਾ ਹੈ। ਸਰਵੇਖਣ ਦੌਰਾਨ 45 ਫ਼ੀਸਦੀ ਲੋਕਾਂ ਨੇ ਕਿਹਾ ਕਿ ਯੂ. ਪੀ. ਵਿਚ ਯੋਗੀ ਸਰਕਾਰ ਦੇ ਕੰਮ ਤੋਂ ਉਹ ਸੰਤੁਸ਼ਟ ਹਨ। 20 ਫ਼ੀਸਦੀ ਲੋਕਾਂ ਨੇ ਕਿਹਾ ਕਿ ਅਸੀਂ ਘੱਟ ਸੰਤੁਸ਼ਟ ਹਾਂ, ਜਦੋਂ ਕਿ 34 ਫ਼ੀਸਦੀ ਨੇ ਕਿਹਾ ਕਿ ਉਹ ਬਿਲਕੁਲ ਸੰਤੁਸ਼ਟ ਨਹੀਂ ਹਨ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਉੱਤਰਾਖੰਡ, ਗੋਆ ਅਤੇ ਮਣੀਪੁਰ ਵਿਚ ਭਾਜਪਾ ਦੀ ਸਰਕਾਰ ਬਣ ਸਕਦੀ ਹੈ। ਉੱਤਰਾਖੰਡ ਵਿਚ ਭਾਜਪਾ ਨੂੰ 44 ਤੋਂ 48, ਕਾਂਗਰਸ ਨੂੰ 19 ਤੋਂ 23, ਆਮ ਆਦਮੀ ਪਾਰਟੀ ਨੂੰ 0 ਤੋਂ 4 ਅਤੇ ਹੋਰਨਾਂ ਪਾਰਟੀਆਂ ਨੂੰ 0 ਤੋਂ 2 ਸੀਟਾਂ ਮਿਲਣ ਦੀ ਸੰਭਾਵਨਾ ਹੈ। ਗੋਆ ਵਿਚ ਭਾਜਪਾ ਨੂੰ 22 ਤੋਂ 26, ਕਾਂਗਰਸ ਨੂੰ 3 ਤੋਂ 7, ਆਮ ਆਦਮੀ ਪਾਰਟੀ ਨੂੰ 4 ਤੋਂ 8 ਅਤੇ ਹੋਰਨਾਂ ਨੂੰ 3 ਤੋਂ 7 ਸੀਟਾਂ ਮਿਲਣ ਦੀ ਉਮੀਦ ਹੈ। ਮਣੀਪੁਰ ਵਿਚ ਭਾਜਪਾ ਦੇ ਖਾਤੇ ਵਿਚ 40 ਫ਼ੀਸਦੀ ਵੋਟਾਂ ਆਉਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਖਾਤੇ ਵਿਚ 35 ਫ਼ੀਸਦੀ, ਐੱਨ. ਪੀ. ਐੱਫ. ਦੇ ਖਾਤੇ ਵਿਚ 6 ਅਤੇ ਹੋਰਨਾਂ ਦੇ ਖਾਤੇ ਵਿਚ 17 ਫ਼ੀਸਦੀ ਵੋਟ ਸ਼ੇਅਰ ਜਾਣ ਦੀ ਉਮੀਦ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਡੇਰਾ ਬਾਬਾ ਨਾਨਕ ’ਚ ਦੋ ਧਿਰਾਂ ਵਿਚਾਲੇ ਤਕਰਾਰ ਦੌਰਾਨ ਚੱਲੀਆਂ ਗੋਲੀਆਂ, ਭੱਜ ਕੇ ਬਚਾਈ ਜਾਨ (ਤਸਵੀਰਾਂ)
NEXT STORY