ਖਰੜ (ਗਗਨਦੀਪ) : ਸੋਸ਼ਲ ਮੀਡੀਆ ’ਤੇ ਅਕਸਰ ਛੋਟੇ ਬੱਚਿਆਂ ਨਾਲ ਹੋ ਰਹੇ ਅੱਤਿਆਚਾਰ ਦੇ ਮਾਮਲੇ ਸਾਹਮਣੇ ਆਉਦੇ ਹਨ, ਇਸੇ ਤਰ੍ਹਾਂ ਦਾ ਇਕ ਮਾਮਲਾ ਖਰੜ ਦੇ ਨਜ਼ਦੀਕੀ ਪਿੰਡ ਗੜਾਂਗਾਂ ਖੇੜ੍ਹੀ ਤੋ ਸਾਹਮਣੇ ਆਇਆ ਸੀ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈ। ਇਸ ਵੀਡੀਓ ਵਿਚ ਇਕ ਮਾਂ ਵੱਲੋਂ ਆਪਣੀ ਛੋਟੀ ਜਿਹੀ ਕੁੜੀ ਨੂੰ ਉਸ ਦੀਆਂ ਲੱਤਾਂ ਤੋਂ ਫੜ੍ਹ ਕੇ ਤਿੱਖੀ ਧੁੱਪ ਵਿਚ ਛੱਤ ਤੋਂ ਉਲਟਾ ਲਟਕਾ ਕੇ ਉਸ ’ਤੇ ਤਸ਼ੱਦਦ ਢਾਹਿਆ ਜਾ ਰਿਹਾ ਸੀ ਅਤੇ ਬੱਚੀ ਬੇਹੱਦ ਮਿੰਨਤਾ ਤਰਲੇ ਕਰਦੀ ਰੋਂਦੀ ਦਿਖਾਈ ਦਿੰਦੀ ਹੈ ਪਰ ਮਾਂ ਨੂੰ ਉਸ 'ਤੇ ਬਿਲਕੁੱਲ ਤਰਸ ਨਹੀਂ ਆਉਂਦਾ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ ਭਿਆਨਕ ਹਾਦਸੇ ਕਾਰਨ 2 ਨੌਜਵਾਨਾਂ ਦੀ ਮੌਤ, ਦੇਖਣ ਵਾਲਿਆਂ ਦੀ ਕੰਬ ਗਈ ਰੂਹ (ਤਸਵੀਰਾਂ)
ਇਸ ਮਾਮਲੇ ਨੂੰ ਪਿੰਡ ਗੜਾਂਗਾਂ ਦੇ ਸਰਪੰਚ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਗ੍ਰਾਮ ਪੰਚਾਇਤ ਵੱਲੋਂ ਘੜੂੰਆਂ ਪੁਲਸ ਦੇ ਧਿਆਨ ਵਿਚ ਲਿਆਂਦਾ ਗਿਆ ਸੀ। ਇਸ ਦੇ ਚੱਲਦਿਆਂ ਘੜੂੰਆਂ ਪੁਲਸ ਵੱਲੋਂ ਕਥਿਤ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸਰਪੰਚ ਗੁਰਿੰਦਰ ਸਿੰਘ ਨੇ ਦੱਸਿਆ ਕਿ ਇਹ ਜਨਾਨੀ ਉਸ ਦੇ ਪਿੰਡ ਦੀ ਵਸਨੀਕ ਹੈ ਅਤੇ ਜਨਾਨੀ ਦਾ ਪਤੀ ਪਿਛਲੇ ਇਕ ਸਾਲ ਤੋਂ ਫ਼ਰਾਰ ਹੈ, ਇਸ ਜਨਾਨੀ ਕੋਲ 4 ਬੱਚੇ ਹਨ, ਜਿਨ੍ਹਾਂ ਵਿੱਚ 3 ਕੁੜੀਆਂ ਅਤੇ ਇੱਕ ਮੁੰਡਾ ਹੈ। ਸਰਪੰਚ ਨੇ ਦੱਸਿਆ ਕਿ ਇਸ ਜਨਾਨੀ ਨਾਲ ਇਕ ਅਣਜਾਣ ਵਿਅਕਤੀ ਵੀ ਰਹਿੰਦਾ ਹੈ। ਸਰਪੰਚ ਨੇ ਦੱਸਿਆ ਕਿ ਪੂਰਾ ਪਿੰਡ ਇਸ ਜਨਾਨੀ ਤੋਂ ਪਰੇਸ਼ਾਨ ਹੈ। ਇਹ ਜਨਾਨੀ ਅਕਸਰ ਆਪਣੇ ਬੱਚਿਆਂ ਨੂੰ ਕੁੱਟਦੀ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਸੋਟੀਆਂ ਮਾਰਦੀ ਹੈ ਅਤੇ ਝਾੜੂ ਨਾਲ ਕੁੱਟਦੀ ਹੈ, ਹੋਰ ਤਾਂ ਹੋਰ ਇਹ ਜਨਾਨੀ ਕਈ ਵਾਰ ਬੱਚਿਆਂ ਨੂੰ ਆਟੇ ਵਾਲੇ ਢੋਲ ਵਿਚ ਵੀ ਬੰਦ ਕਰ ਦਿੰਦੀ ਹੈ। ਜਦੋਂ ਕੋਈ ਇਸ ਨੂੰ ਰੋਕਦਾ ਜਾਂ ਕੁੱਝ ਕਹਿੰਦਾ ਤਾਂ ਉਸ ਦੇ ਖ਼ਿਲਾਫ਼ ਪੁਲਸ ’ਚ ਸਿਕਾਇਤ ਕਰ ਦਿੰਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ 'ਆਂਗਨਵਾੜੀ ਵਰਕਰਾਂ' ਲਈ ਚੰਗੀ ਖ਼ਬਰ, ਸਿੱਖਿਆ ਸਕੱਤਰ ਨੇ ਜਾਰੀ ਕੀਤੇ ਇਹ ਹੁਕਮ
ਕੀ ਕਹਿੰਦੇ ਨੇ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ
ਇਸ ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਏ. ਐੱਸ. ਆਈ. ਬਲਬੀਰ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਵੀਡੀਓ ਕਰੀਬ 9 ਮਹੀਨੇ ਪੁਰਾਣੀ ਹੈ, ਜੋ ਹੁਣ ਦੁਬਾਰਾ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ’ਚ ਇਕ ਮਾਂ ਆਪਣੀ ਬੱਚੀ ਨੂੰ ਛੱਤ ਤੋਂ ਹੇਠਾਂ ਲਟਕਾ ਰਹੀ ਹੈ ਅਤੇ ਬੱਚੀ ਰੋ-ਕੁਰਲਾ ਰਹੀ ਹੈ।
ਇਹ ਵੀ ਪੜ੍ਹੋ : ਕਾਂਗਰਸੀ ਆਗੂ ਮੰਡ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਸ ਵੱਲੋਂ ਮਾਮਲਾ ਦਰਜ
ਉਨ੍ਹਾਂ ਦੱਸਿਆ ਕਿ ਇਸ ਵੀਡੀਓ ਅਤੇ ਪਿੰਡ ਖੇੜੀ ਦੇ ਸਰਪੰਚ ਗੁਰਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਉਕਤ ਜਨਾਨੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ। ਜੇਕਰ ਕੋਈ ਸੱਟ ਸਾਹਮਣੇ ਆਉਂਦੀ ਹੈ ਤਾਂ ਧਾਰਾ ’ਚ ਹੋਰ ਵਾਧਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਵੱਲੋਂ ਵੀ ਪੁਲਸ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦੇਣ ਦੀ ਗੱਲ ਆਖੀ ਗਈ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਾਂਗਰਸੀ ਆਗੂ ਮੰਡ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਪੁਲਸ ਵੱਲੋਂ ਮਾਮਲਾ ਦਰਜ
NEXT STORY