ਟਾਂਡਾ ਉੜਮੁੜ (ਪਰਮਜੀਤ ਮੋਮੀ) : ਰਾਜ ਚੋਣ ਕਮਿਸ਼ਨ, ਪੰਜਾਬ ਦੀਆਂ ਹਦਾਇਤਾਂ 'ਤੇ ਸੂਬੇ 'ਚ ਸਰਪੰਚਾਂ ਅਤੇ ਪੰਚਾਂ ਦੀਆਂ ਖ਼ਾਲੀ ਸੀਟਾਂ 'ਤੇ ਅੱਜ ਉਪ ਚੋਣਾਂ ਕਰਵਾਈਆਂ ਜਾ ਰਹੀਆਂ ਹਨ। ਪੰਚਾਇਤੀ ਜ਼ਿਮਨੀ ਚੋਣਾਂ ਲਈ ਸਰਪੰਚਾਂ ਦੀਆਂ 90 ਅਤੇ ਪੰਚਾਂ ਦੀਆਂ 1771 ਸੀਟਾਂ 'ਤੇ ਚੋਣ ਹੋ ਰਹੀ ਹੈ। ਇਸ ਕੜੀ ਤਹਿਤ ਉੜਮੁੜ ਟਾਂਡਾ ਦੇ 4 ਪਿੰਡਾਂ 'ਚ ਖ਼ਾਲੀ ਪਈਆਂ ਸੀਟਾਂ 'ਤੇ ਮੈਂਬਰ ਪੰਚਾਇਤ ਦੀ ਚੋਣ ਵਾਸਤੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਉਪ ਮੰਡਲ ਟਾਂਡਾ ਦੇ ਕਾਰਜਕਾਰੀ ਐੱਸ. ਡੀ. ਐੱਮ ਕਵਲਜੀਤ ਸਿੰਘ ਅਤੇ ਤਹਿਸੀਲਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ੀਕਾ ਜੈਨ ਦੀ ਦੇਖ-ਰੇਖ 'ਚ ਬਲਾਕ ਟਾਂਡਾ ਦੇ ਪਿੰਡ ਕਲਿਆਣਪੁਰ, ਰੜਾ, ਪੱਤੀ ਤਲਵੰਡੀ ਸੱਲਾਂ ਅਤੇ ਰਾਣੀ ਪਿੰਡ 'ਚ ਮੈਂਬਰ ਪੰਚਾਇਤ ਦੀ ਚੋਣ ਵਾਸਤੇ ਵੋਟਾਂ ਦਾ ਕੰਮ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 17 ਹਜ਼ਾਰ ਰਾਸ਼ਨ ਡਿਪੂਆਂ ਨਾਲ ਜੁੜੀ ਵੱਡੀ ਖ਼ਬਰ, ਮੁਫ਼ਤ ਰਾਸ਼ਨ ਨੂੰ ਲੈ ਕੇ...
ਐੱਸ. ਡੀ. ਐੱਮ. ਕਵਲਜੀਤ ਸਿੰਘ ਨੇ ਹੋਰ ਦੱਸਿਆ ਕਿ ਵੋਟਾਂ ਦਾ ਕੰਮ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੋਵੇਗਾ ਅਤੇ ਮੌਕੇ 'ਤੇ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਇਲਾਵਾ ਟਾਂਡਾ ਦੇ ਪਿੰਡ ਝਾਵਾਂ ਅਤੇ ਮੂਨਕ ਖੁਰਦ 'ਚ ਸਰਬ ਸੰਮਤੀ ਨਾਲ ਖ਼ਾਲੀ ਪਏ ਪੰਚਾਇਤ ਮੈਂਬਰਾਂ ਦੀ ਚੋਣ ਕੀਤੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ! ਜਾਣੋ ਕਾਰਨ
ਉੱਧਰ ਦੂਸਰੇ ਪਾਸੇ ਡੀ. ਐੱਸ. ਪੀ. ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਅਤੇ ਥਾਣਾ ਮੁਖੀ ਕੰਡਾ ਗੁਰਿੰਦਰਜੀਤ ਸਿੰਘ ਨਾਗਰਾ ਦੀ ਦੇਖ-ਰੇਖ 'ਚ ਇਨ੍ਹਾਂ ਚੋਣਾਂ ਨੂੰ ਅਮਨ-ਅਮਾਨ ਅਤੇ ਸ਼ਾਂਤੀ ਪੂਰਵਕ ਕਰਵਾਉਣ ਲਈ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਪੰਚਾਇਤੀ ਚੋਣਾਂ ਅੱਜ! ਲੱਗ ਗਈਆਂ ਸਖ਼ਤ ਪਾਬੰਦੀਆਂ, ਜਾਰੀ ਹੋਏ ਹੁਕਮ
NEXT STORY