ਫਿਰੋਜ਼ਪੁਰ : ਪੰਜਾਬ ਦੇ 5 ਨਗਰ ਨਿਗਮਾਂ ਸਮੇਤ 44 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣ ਦਾ ਕੰਮ ਸ਼ਾਮ ਦੇ 4 ਵਜੇ ਤੱਕ ਖ਼ਤਮ ਹੋ ਗਿਆ। ਹੁਣ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਥੋੜ੍ਹੀ ਦੇਰ 'ਚ ਹੀ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਫਿਰੋਜ਼ਪੁਰ 'ਚ ਕੜਾਕੇ ਦੀ ਠੰਡ ਦਰਮਿਆਨ ਲੋਕਾਂ ਵਲੋਂ ਵੋਟਾਂ ਪਾਈਆਂ ਗਈਆਂ। ਹਾਲਾਂਕਿ ਸਵੇਰ ਦੇ ਸਮੇਂ ਬਹੁਤ ਘੱਟ ਗਿਣਤੀ 'ਚ ਲੋਕ ਪੋਲਿੰਗ ਬੂਥਾਂ 'ਤੇ ਪਹੁੰਚੇ ਪਰ ਦੁਪਹਿਰ ਤੱਕ ਵੱਡੀ ਗਿਣਤੀ 'ਚ ਲੋਕਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ, ਕਾਲਜ ਦੇ ਦਫ਼ਤਰ
ਦੱਸਣਯੋਗ ਹੈ ਕਿ ਪੰਜਾਬ ਦੇ 5 ਸ਼ਹਿਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ 'ਚ ਨਗਰ ਨਿਗਮ ਚੋਣਾਂ ਲਈ ਵੋਟਾਂ ਪਈਆਂ। ਇਸ ਤੋਂ ਇਲਾਵਾ 44 ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਵੋਟਿੰਗ ਹੋਈ, ਜਿਨ੍ਹਾਂ ਦੇ 398 ਵਾਰਡਾਂ 'ਚ ਚੋਣ ਹੋਈ। ਇਨ੍ਹਾਂ 'ਚ ਕਈ ਜਗ੍ਹਾ ਉਪ ਚੋਣ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ : ਸ਼ਹੀਦੀ ਪੰਦਰਵਾੜੇ 'ਤੇ ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
ਸਰਕਾਰ ਵੱਲੋਂ ਕੀਤਾ ਗਿਆ ਛੁੱਟੀ ਦਾ ਐਲਾਨ
ਜਿਸ ਜਗ੍ਹਾ ’ਤੇ ਨਗਰ ਨਿਗਮ, ਮਿਊਂਸੀਪਲ ਕੌਂਸਲ ਅਤੇ ਨਗਰ ਪੰਚਾਇਤ ਲਈ ਵੀ ਵੋਟਿੰਗ ਹੋਈ, ਉੱਥੇ ਸਰਕਾਰ ਵੱਲੋਂ ਸਕੂਲਾਂ, ਕਾਲਜਾਂ, ਸਰਕਾਰੀ ਦਫ਼ਤਰਾਂ ਤੋਂ ਇਲਾਵਾ ਪ੍ਰਾਈਵੇਟ ਸੈਕਟਰ ’ਚ ਸ਼ਾਮਲ ਦਫ਼ਤਰਾਂ, ਮਾਰਕਿਟ, ਫੈਕਟਰੀ ਆਦਿ ਦੇ ਲਈ ਵੀ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੋ ਲੋਕ ਉਨ੍ਹਾਂ ਸ਼ਹਿਰਾਂ ਤੋਂ ਬਾਹਰ ਕੰਮ ਕਰਦੇ ਹਨ, ਉਹ ਵੋਟ ਪਾਉਣ ਲਈ ਵੋਟਰ ਕਾਰਡ ਪੇਸ਼ ਕਰ ਕੇ ਆਪਣੇ ਸੰਸਥਾਨ ਤੋਂ ਛੁੱਟੀ ਲੈ ਸਕਦੇ ਸਨ। ਇਸ ਦੇ ਲਈ ਨੋਟੀਫਿਕੇਸ਼ਨ ਸਟੇਟ ਇਲੈਕਸ਼ਨ ਕਮਿਸ਼ਨ ਤੋਂ ਬਾਅਦ ਬਕਾਇਦਾ ਚੀਫ ਸੈਕਟਰੀ ਵੱਲੋਂ ਵੀ ਜਾਰੀ ਕੀਤਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ 'ਚ ਵੋਟਿੰਗ ਦੌਰਾਨ ਜ਼ਬਰਦਸਤ ਝੜਪ, ਇਸ ਨੌਜਵਾਨ ਜ਼ਖ਼ਮੀ
NEXT STORY