ਦਾਖਾ (ਮੁੱਲਾਂਪੁਰੀ) : ਮੁੱਲਾਂਪੁਰ ਦਾਖਾ ਹਲਕੇ 'ਚ ਸੋਮਵਾਰ ਸਵੇਰ ਨੂੰ 71.64 ਫੀਸਦੀ ਵੋਟਾਂ ਪਈਆਂ। ਲੋਕਾਂ ਨੇ ਸਵੇਰ ਤੋਂ ਹੀ ਪੋਲਿੰਗ ਬੂਥਾਂ 'ਤੇ ਜਾ ਕੇ ਆਪਣੀ ਵੋਟ ਦੇ ਹੱਕ ਦਾ ਸਹੀ ਇਸਤੇਮਾਲ ਕੀਤਾ। ਵੋਟਾਂ ਦੇ ਪਹਿਲੇ ਪੜਾਅ ਦੌਰਾਨ ਸਵੇਰੇ 9 ਵਜੇ ਤੱਕ 6.54 ਫੀਸਦੀ ਵੋਟਾਂ ਪਈਆਂ ਸਨ, 11 ਵਜੇ ਤੱਕ 23.76 ਫੀਸਦੀ ਵੋਟਾਂ ਪਈਆਂ ਸਨ ਅਤੇ ਤੀਜੇ ਪੜਾਅ ਦੌਰਾਨ ਵੋਟ ਫੀਸਦੀ ਵਧ ਕੇ 39.19 ਫੀਸਦੀ ਹੋ ਗਈ।
ਦਾਖਾ ਦੇ ਲੋਕਾਂ 'ਚ ਐੱਚ. ਐੱਸ. ਫੂਲਕਾ ਦੇ ਅਸਤੀਫਾ ਦੇਣ ਤੋਂ ਬਾਅਦ ਆਪਣਾ ਨਵਾਂ ਆਗੂ ਚੁਣਨ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਸੀ, ਉੱਥੇ ਹੀ ਵੋਟਰਾਂ 'ਚ ਫੂਲਕਾ ਖਿਲਾਫ ਵੀ ਗੁੱਸਾ ਦੇਖਣ ਨੂੰ ਮਿਲਿਆ। ਕਿਉਂਕਿ ਫੂਲਕਾ ਦੇ ਅਸਤੀਫੇ ਕਾਰਨ ਢਾਈ ਸਾਲਾਂ ਤੋਂ ਹਲਕੇ ਦਾ ਵਿਕਾਸ ਰੁਕਿਆ ਹੋਇਆ ਸੀ ਅਤੇ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਲਈ ਲੋਕਾਂ ਨੇ ਹੁੰਮ-ਹੁੰਮਾ ਕੇ ਵੋਟਾਂ ਪਾਈਆਂ।
ਸੁਖਬੀਰ ਚੋਣਾਂ 'ਚ ਇਕ ਹੋਰ ਹਾਰ ਦਾ ਸਾਹਮਣਾ ਕਰਨ ਲਈ ਤਿਆਰ ਰਹੇ : ਅਮਰਿੰਦਰ
NEXT STORY