ਭਵਾਨੀਗੜ੍ਹ (ਕਾਂਸਲ)- ਪੰਜਾਬ ’ਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਸਥਾਨਕ ਬਲਾਕ ਦੇ ਪਿੰਡਾਂ ’ਚ ਵੋਟਿੰਗ ਦਾ ਕੰਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਾਂਤੀ ਪੂਵਰਕ ਸ਼ੁਰੂ ਹੋਇਆ। ਪੰਚਾਇਤੀ ਚੋਣਾਂ ਨੂੰ ਲੈ ਕੇ ਸਭ ਤੋਂ ਵੱਧ ਚਰਚਾਂ ਦਾ ਵਿਸ਼ਾ ਰਹੇ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਰਾਜਧਾਨੀ ਮੰਨੇ ਜਾਂਦੇ ਤੇ ਸਥਾਨਕ ਬਲਾਕ ਦੇ ਸਭ ਤੋਂ ਵੱਡੇ ਪਿੰਡ ਘਰਾਚੋਂ ਵਿਖੇ ਜਿਥੇ ਸਰਪੰਚੀ ਦੀ ਚੋਣ ਪਹਿਲਾਂ ਹੀ ਨਿਰਵਿਰੋਧ ਹੋ ਚੁੱਕੀ ਹੈ ਤੇ ਜਿਥੇ ਨੌਜਵਾਨ ਆਗੂ ਦਲਜੀਤ ਸਿੰਘ ਦੇ ਬਿਨ੍ਹਾਂ ਮੁਕਾਬਲੇ ਸਰਪੰਚ ਚੁਣੇ ਜਾਣ ਗਏ ਸਨ ਤੇ ਪਿੰਡ ਦੇ 11 ਵਾਰਡਾਂ ’ਚੋਂ ਇਕੱਲੇ 11 ਨੰਬਰ ਵਾਰਡ ’ਚ ਮਨਪ੍ਰੀਤ ਕੌਰ ਦੇ ਸਰਬਸੰਮਤੀ ਨਾਲ ਪੰਚ ਚੁਣੇ ਜਾਣ ਕਾਰਨ ਇਸ ਪਿੰਡ ’ਚ ਸਿਰਫ ਪਿੰਡ ਦੇ 10 ਵਾਰਡਾਂ ਦੇ ਪੰਚਾਂ ਦੀ ਚੋਣ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਸ਼ਾਂਤੀ ਪੂਰਵਕ ਸ਼ੁਰੂ ਹੋਈ।
ਇਹ ਖ਼ਬਰ ਵੀ ਪੜ੍ਹੋ - ਵਿਆਹ ਮਗਰੋਂ ਕੈਨੇਡਾ ਗਈ ਪਤਨੀ, ਮਗਰੋਂ ਪਤੀ ਨੇ ਜੋ ਕੀਤਾ ਜਾਣ ਕੰਬ ਜਾਵੇਗੀ ਰੂਹ
ਇੱਥੇ ਇਹ ਖਾਸ਼ ਜਿਕਰਯੋਗ ਹੈ ਕਿ ਪਿੰਡ ਘਰਾਚੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦੋਵੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਤੇ ਓ.ਐਸ.ਡੀ ਸੁਖਵੀਰ ਸਿੰਘ ਦਾ ਪਿੰਡ ਹੈ। ਜਿਥੇ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਪਿੰਡ ਨੌਜਵਾਨ ਆਗੂ ਦਲਜੀਤ ਸਿੰਘ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ਦੇ ਦਾਅਵੇ ਕੀਤੇ ਗਏ ਸਨ ਤੇ ਦੂਜੇ ਪਾਸੇ ਪਿੰਡ ਦੇ ਕੁਝ ਹੋਰ ਵਿਅਕਤੀਆਂ ਜਿਨ੍ਹਾਂ ਵੱਲੋਂ ਸਰਪੰਚੀ ਦੀ ਉਮੀਦਵਾਰੀ ਲਈ ਆਪਣੇ ਨਮਜਦਗੀ ਪੱਤਰ ਦਾਖਲ ਕੀਤੇ ਸਨ ਪਰ ਇਨ੍ਹਾਂ ਦੇ ਨਾਮਜਦਗੀ ਪੱਤਰ ਰੱਦ ਹੋ ਜਾਣ ਤੋਂ ਬਾਅਦ ਇਨ੍ਹਾਂ ਵੱਲੋਂ ਕਥਿਤ ਧੱਕੇਸ਼ਾਹੀ ਦੇ ਦੋਸ਼ ਲਗਾਉਂਦਿਆਂ ਇਸ ਮਾਮਲੇ ਸਬੰਧੀ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਆਪਣੀ ਪਟੀਸ਼ਨ ਦਾਇਰ ਕਰਕੇ ਇਸ ਚੋਣ ਨੂੰ ਚੁਨੌਤੀ ਦਿੱਤੀ ਸੀ। ਪੰਜਾਬ ਦੇ ਵੱਖ ਵੱਖ ਪਿੰਡਾਂ ’ਚੋਂ ਚੋਣ ਸਬੰਧੀ ਪ੍ਰਾਪਤ ਹੋਈਆਂ ਪਟੀਸ਼ਨਾਂ ਦੇ ਅਧਾਰ ’ਤੇ ਪਹਿਲਾ ਮਾਣਯੋਗ ਹਾਈਕੋਰਟ ਵੱਲੋਂ ਪਟੀਸ਼ਨ ਵਾਲੇ ਪਿੰਡਾਂ ’ਚ ਚੋਣ ਕਰਵਾਉਣ ’ਤੇ ਰੋਕ ਲਗਾ ਦੇਣ ਦੇ ਆਏ ਫ਼ੈਸਲੇ ਕਾਰਨ ਇਹ ਪਿੰਡ ਖਾਸ ਚਰਚਾ ਦਾ ਵਿਸ਼ਾ ਬਣ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਮਾਂ ਨੇ ਵੱਡੇ ਸੁਫ਼ਨੇ ਵੇਖ ਵਿਦੇਸ਼ ਭੇਜੀ ਸੀ ਧੀ, ਹੁਣ ਇੰਟਰਨੈੱਟ ਰਾਹੀਂ ਮਿਲੀ ਵੀਡੀਓ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
ਪਰ ਬੀਤੇ ਦਿਨ ਹਾਈ ਕੋਰਟ ਵੱਲੋਂ ਸਾਰੀਆਂ ਪਟੀਸ਼ਨਾਂ ਰੱਦ ਕਰ ਕਰਕੇ ਪੰਜਾਬ ਦੇ ਸਾਰੇ ਪਿੰਡਾਂ ’ਚ ਚੋਣ ਕਰਵਾਉਣ ਦੇ ਦਿੱਤੇ ਫੈਸਲੇ ਤੋਂ ਬਾਅਦ ਨਿਰਵਿਰੋਧ ਸਰਪੰਚ ਚੁਣੇ ਗਏ ਦਲਜੀਤ ਸਿੰਘ ਦੇ ਖੇਮੇ ’ਚ ਮੁੜ ਖੁਸ਼ੀਆਂ ਪਰਤ ਆਈਆਂ ਤੇ ਮਾਨਯੋਗ ਹਾਈਕਰੋਟ ਵੱਲੋਂ ਚੋਣ ਕਰਵਾਉਣ ਦੀ ਦਿੱਤੀ ਇਜਾਜ਼ਤ ਤੋਂ ਬਾਅਦ ਅੱਜ ਇਸ ਪਿੰਡ ’ਚ ਬਾਕੀ ਰਹਿੰਦੇ 10 ਵਾਰਡਾਂ ਦੇ ਪੰਚਾਂ ਦੀ ਚੋਣ ਲਈ ਵੋਟਾਂ ਪਵਾਇਆ ਗਈਆਂ। ਇੱਥੇ ਇਹ ਵੀ ਖਾਸ਼ ਜਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਨੌਜਵਾਨ ਆਗੂ ਦਲਜੀਤ ਸਿੰਘ ਨੂੰ ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ’ਤੇ ਵਧਾਈਆਂ ਦਿੱਤੀਆਂ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Luxembourg 'ਚ ਸੈਟਲ ਹੋਣ ਦਾ ਮੌਕਾ, ਪਰਿਵਾਰ ਸਮੇਤ ਕਰੋ ਅਪਲਾਈ
NEXT STORY