ਮੋਹਾਲੀ (ਨਿਆਮੀਆਂ) : ਸੂਬਾ ਚੋਣ ਕਮਿਸ਼ਨ ਦੇ ਹੁਕਮਾਂ 'ਤੇ ਨਗਰ ਨਿਗਮ ਮੋਹਾਲੀ ਦੇ 2 ਬੂਥਾਂ 'ਤੇ ਮੁੜ ਵੋਟਾਂ ਪੈਣ ਦਾ ਕੰਮ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ। ਮੋਹਾਲੀ ਦੇ ਵਾਰਡ ਨੰਬਰ-10 ਦੇ ਬੂਥ ਨੰਬਰ-32 ਅਤੇ 33 'ਚ ਚੋਣ ਕਮਿਸ਼ਨਰ ਦੇ ਹੁਕਮਾਂ ਮੁਤਾਬਕ ਵੋਟਾਂ ਪਾਉਣ ਦਾ ਕੰਮ ਅਮਨ-ਸ਼ਾਂਤੀ ਨਾਲ ਸ਼ੁਰੂ ਹੋਇਆ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਵੋਟਾਂ' ਦੀ ਗਿਣਤੀ ਸ਼ੁਰੂ, ਜਾਣੋ ਕਿਸ ਵਾਰਡ ਤੋਂ ਕਿਹੜਾ ਉਮੀਦਵਾਰ ਰਿਹਾ ਜੇਤੂ
ਇਸ ਸਬੰਧੀ ਪੁਲਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਉੱਚ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ। ਪੋਲਿੰਗ ਸਟੇਸ਼ਨ ਤੋਂ ਕਾਫੀ ਦੂਰ ਤੱਕ ਲੋਕਾਂ ਦਾ ਖੜ੍ਹੇ ਹੋਣਾ ਵਰਜਿਤ ਕੀਤਾ ਗਿਆ। ਵੋਟਾਂ ਪਾਉਣ ਲਈ ਲੋਕ ਲਾਈਨਾਂ 'ਚ ਖੜ੍ਹੇ ਹੋਏ ਦਿਖਾਈ ਦਿੱਤੇ।
ਇਹ ਵੀ ਪੜ੍ਹੋ : 'ਪਟਿਆਲਾ' 'ਚ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਆਉਣੇ ਸ਼ੁਰੂ, ਜਾਣੋ ਕਿਸ ਉਮੀਦਵਾਰ ਦੀ ਹੋਈ ਜਿੱਤ
ਉੱਥੇ ਹੀ ਕਈ ਬਜ਼ੁਰਗ ਵੀ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਬੂਥਾਂ 'ਤੇ ਪੁੱਜੇ। ਜ਼ਿਕਰਯੋਗ ਹੈ ਕਿ ਮੋਹਾਲੀ ਦੇ ਵਾਰਡ ਨੰਬਰ-10 'ਚ ਸੂਬਾ ਚੋਣ ਕਮਿਸ਼ਨ ਵੱਲੋਂ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਸਮੁੱਚੇ ਨਗਰ ਨਿਗਮ ਮੋਹਾਲੀ 'ਚ ਪਈਆਂ ਵੋਟਾਂ ਦੀ ਗਿਣਤੀ ਭਲਕੇ ਮਤਲਬ ਕਿ 18 ਫਰਵਰੀ ਨੂੰ ਕੀਤੀ ਜਾਵੇਗੀ।
ਨੋਟ : ਨਗਰ ਨਿਗਮ ਮੋਹਾਲੀ 'ਚ ਦੁਬਾਰਾ ਪੈ ਰਹੀਆਂ ਵੋਟਾਂ ਬਾਰੇ ਦਿਓ ਆਪਣੀ ਰਾਏ
ਨਗਰ ਨਿਗਮਾਂ ਤੇ ਨਗਰ ਕੌਂਸਲ ਚੋਣ 2021 : ਅੰਮ੍ਰਿਤਸਰ ’ਚ ਇਨ੍ਹਾਂ ਉਮੀਦਵਾਰਾਂ ਨੇ ਹਾਸਲ ਕੀਤੀ ਜਿੱਤ
NEXT STORY