ਪਟਿਆਲਾ (ਪਰਮੀਤ, ਵਿਪਨ) : ਪੰਜਾਬ 'ਚ 14 ਫਰਵਰੀ ਨੂੰ ਹੋਈਆਂ ਸਥਾਨਕ ਚੋਣਾਂ ਦੇ ਨਤੀਜਿਆਂ ਦਾ ਅੱਜ ਐਲਾਨ ਕੀਤਾ ਜਾਵੇਗਾ। ਇਸ ਦੇ ਲਈ ਜ਼ਿਲ੍ਹਾ ਪਟਿਆਲਾ 'ਚ ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਗਿਣਤੀ ਕੇਂਦਰਾਂ 'ਤੇ ਪੁਲਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪਟਿਆਲਾ ਜ਼ਿਲ੍ਹੇ 'ਚ 70.09 ਫ਼ੀਸਦੀ ਵੋਟਾਂ ਪਈਆਂ ਸਨ।
ਇਹ ਵੀ ਪੜ੍ਹੋ : ਲੁਧਿਆਣਾ 'ਚ 'ਵੋਟਾਂ' ਦੀ ਗਿਣਤੀ ਸ਼ੁਰੂ, ਜਾਣੋ ਕਿਸ ਵਾਰਡ ਤੋਂ ਕਿਹੜਾ ਉਮੀਦਵਾਰ ਰਿਹਾ ਜੇਤੂ
ਵੋਟਾਂ ਦੀ ਗਿਣਤੀ ਦੌਰਾਨ ਆ ਰਹੇ ਨਤੀਜੇ
ਨਾਭਾ ਦੇ ਵਾਰਡ ਨੰਬਰ-4 ਤੋਂ ਆਜ਼ਾਦ ਉਮੀਦਵਾਰ ਗੌਤਮ ਬਤੀਸ਼ ਜੇਤੂ
ਰਾਜਪੁਰਾ ਦੇ 31 ਵਾਰਡਾਂ 'ਚ 27 'ਤੇ ਕਾਂਗਰਸ ਦੀ ਜਿੱਤ, 2 ਸੀਟਾਂ ਭਾਜਪਾ, 1 ਸੀਟ ਅਕਾਲੀ ਦਲ ਅਤੇ ਇਕ ਸੀਟ ਆਮ ਆਦਮੀ ਪਾਰਟੀ ਨੂੰ ਮਿਲੀ
ਬਨੂੜ ਵਿਖੇ ਕੁੱਲ 13 ਸੀਟਾਂ 'ਚੋਂ 12 'ਤੇ ਕਾਂਗਰਸ ਜਿੱਤੀ
ਨਾਭਾ ਵਿਖੇ ਪਹਿਲੇ ਰਾਊਂਡ 'ਚ ਕਾਂਗਰਸ ਦੇ ਚਾਰੇ ਉਮੀਦਵਾਰ ਹਾਰੇ, ਤਿੰਨ 'ਤੇ ਅਕਾਲੀ ਦਲ ਦਾ ਕਬਜ਼ਾ ਅਤੇ ਇਕ ਆਜ਼ਾਦ ਉਮੀਦਵਾਰ ਦੀ ਜਿੱਤ
ਇਹ ਵੀ ਪੜ੍ਹੋ : ਪੰਜਾਬ 'ਚ ਹੋਈਆਂ 'ਸਥਾਨਕ ਚੋਣਾਂ' ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸ਼ੁਰੂ
ਨਾਭਾ ਨਗਰ ਕੌਂਸਲ ਦੇ 23 ਵਾਰਡਾਂ ਦੇ ਹੁਣ ਤੱਕ ਦੇ ਨਤੀਜੇ
1 ਨੰਬਰ ਵਾਰਡ ਤੋਂ ਅਕਾਲੀ ਦਲ ਦੀ ਉਮੀਦਵਾਰ ਪ੍ਰਿਤਪਾਲ ਕੌਰ ਜੇਤੂ
2 ਨੰਬਰ ਵਾਰਡ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਰਸੇਵਕ ਸਿੰਘ ਗੋਲੂ ਜੇਤੂ
3 ਨੰਬਰ ਵਾਰਡ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਪ੍ਰੀਤ ਸਿੰਘ ਜੇਤੂ
4 ਨੰਬਰ ਵਾਰਡ ਤੋਂ ਆਜ਼ਾਦ ਉਮੀਦਵਾਰ ਗੌਤਮ ਬਾਤਿਸ਼ ਜੇਤੂ
5 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਪ੍ਰਿਤਪਾਲ ਕੌਰ ਭੱਟੀ ਜੇਤੂ
6 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਲੀਪ ਕੁਮਾਰ ਬਿੱਟੂ ਜੇਤੂ
ਨੋਟ : ਪੰਜਾਬ 'ਚ ਹੋਈਆਂ ਸਥਾਨਕ ਚੋਣਾਂ ਦੇ ਸਾਹਮਣੇ ਆ ਰਹੇ ਨਤੀਜਿਆਂ ਬਾਰੇ ਦਿਓ ਆਪਣੀ ਰਾਏ
ਲੁਧਿਆਣਾ 'ਚ 'ਵੋਟਾਂ' ਦੀ ਗਿਣਤੀ ਸ਼ੁਰੂ, ਜਾਣੋ ਕਿਸ ਵਾਰਡ ਤੋਂ ਕਿਹੜਾ ਉਮੀਦਵਾਰ ਰਿਹਾ ਜੇਤੂ
NEXT STORY