ਸਮਰਾਲਾ (ਗਰਗ, ਬੰਗੜ) : ਪੰਜਾਬ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਲੋਕਾਂ ’ਚ ਬੇਹੱਦ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਵੇ ਸਵੇਰੇ 8 ਵਜੇ ਵੋਟਾਂ ਪੈਣ ਦਾ ਕੰਮ ਆਰੰਭ ਹੋ ਗਿਆ ਸੀ ਅਤੇ ਸ਼ਾਮ 4 ਵਜੇ ਤੱਕ ਹੀ ਪੋਲਿੰਗ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ 4 ਵਜੇ ਤੋਂ ਬਾਅਦ ਵੀ ਕਰੀਬ ਸਾਰੇ ਹੀ ਪਿੰਡਾਂ ਦੇ ਪੋਲਿੰਗ ਬੂਥਾਂ ਬਾਹਰ ਆਪਣੀ ਵੋਟ ਪਾਉਣ ਦੀ ਵਾਰੀ ਦੀ ਉਡੀਕ ’ਚ ਲੋਕਾਂ ਦੀਆਂ ਲੰਬੀਆਂ ਕਤਾਰਾਂ ਨਜ਼ਰ ਆ ਰਹੀਆ ਹਨ।
ਇਹ ਵੀ ਪੜ੍ਹੋ : Live Update : ਪੰਜਾਬ 'ਚ ਵੋਟਾਂ ਦੌਰਾਨ ਖੜਕਾ-ਦੜਕਾ, ਚੱਲੀ ਗੋਲੀ ਤੇ ਪਾਟੇ ਸਿਰ, ਜਾਣੋ ਹੁਣ ਤੱਕ ਕੀ ਹੋਇਆ (ਵੀਡੀਓ)
ਸਮਰਾਲਾ ਹਲਕੇ ਦੇ ਪਿੰਡ ਉਟਾਲਾਂ ਵਿਖੇ ਸ਼ਾਮ ਸਾਢੇ ਚਾਰ ਵਜੇ ਵੀ ਸਾਰੇ ਹੀ ਬੂਥਾਂ ਦੇ ਬਾਹਰ ਵੋਟਾਂ ਪਾਉਣ ਆਏ ਲੋਕਾਂ ਦੀ ਹਾਲੇ ਭਾਰੀ ਭੀੜ ਹੈ। ਇਸ ਤੋਂ ਇਲਾਵਾ ਪਿੰਡ ਦਿਆਲਪੁਰਾ, ਮਾਣਕੀ, ਗੋਸਲਾਂ, ਬਲਾਲਾ, ਨੀਲੋਂ ਕਲਾਂ, ਸਮਸ਼ਪੁਰ ਆਦਿ ਦਰਜ਼ਨਾਂ ਹੋਰ ਪਿੰਡਾਂ ਦੇ ਪੋਲਿੰਗ ਬੂਥਾਂ ’ਤੇ ਸੈਂਕੜੇ ਹੀ ਲੋਕ ਪੋਲਿੰਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਵੀ ਆਪਣੀ ਵੋਟ ਪਾਉਣ ਲਈ ਹਾਲੇ ਲਾਈਨਾਂ ਵਿਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬੀਓ ਚੋਣਾਂ ਲਈ ਫਿਰ ਹੋ ਜਾਓ ਤਿਆਰ! ਅੱਜ ਹੋ ਸਕਦੈ ਤਾਰੀਖ਼ਾਂ ਦਾ ਐਲਾਨ
ਚੋਣ ਅਮਲੇ ਨੇ ਦੱਸਿਆ ਕਿ 4 ਵਜੇ ਤੋਂ ਬਾਅਦ ਸਾਰੇ ਹੀ ਪੋਲਿੰਗ ਸਟੇਸ਼ਨਾਂ ਦੇ ਅੰਦਰੋਂ ਗੇਟ ਬੰਦ ਕਰ ਲਏ ਹਨ ਪਰ ਜਿਹੜੇ ਵੋਟਰ ਲਾਈਨ ਵਿਚ ਖੜ੍ਹੇ ਹਨ, ਉਨ੍ਹਾਂ ਦੀਆਂ ਵੋਟਾਂ ਭੁਗਤਣ ਤੱਕ ਪੋਲਿੰਗ ਨੂੰ ਜਾਰੀ ਰੱਖਿਆ ਜਾਵੇਗਾ। ਇਸ ਲਈ ਹਾਲੇ ਪੋਲਿੰਗ ਮੁਕੰਮਲ ਹੋਣ ਵਿੱਚ ਡੇਢ ਤੋਂ 2 ਘੰਟੇ ਦਾ ਸਮਾਂ ਹੋਰ ਲੱਗ ਸਕਦਾ ਹੈ। ਛੋਟੇ ਪਿੰਡਾਂ ਵਿਚ ਵੀ ਪੋਲਿੰਗ ਦਾ ਕੰਮ ਖ਼ਤਮ ਹੋਣ ਨੂੰ ਹਾਲੇ ਥੋੜ੍ਹਾ ਸਮਾਂ ਹੋਰ ਲੱਗ ਸਕਦਾ ਹੈ ਕਿਉਂਕਿ ਉੱਥੇ ਹਾਲੇ ਵੀ ਕੁੱਝ ਵੋਟਰ ਆਪਣੀ ਵੋਟ ਭੁਗਤਾਉਣ ਲਈ ਪੋਲਿੰਗ ਸਟੇਸ਼ਨ ਦੇ ਅੱਗੇ ਖੜ੍ਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਪਿੰਡਾਂ ਲਈ ਵੱਡੀ ਖ਼ੁਸ਼ਖ਼ਬਰੀ, ਸੂਬਾ ਸਰਕਾਰ ਨੇ ਕੀਤਾ ਵੱਡਾ ਐਲਾਨ
NEXT STORY