ਮੁੱਲਾਂਪੁਰ ਦਾਖਾ (ਕਾਲੀਆ) : ਪੰਜਾਬ ਪੁਲਸ ਵਲੋਂ ਨਸ਼ੇ ਖ਼ਿਲਾਫ਼ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ੇ ਵਿਰੁੱਧ' ਤਹਿਤ ਪੁਲਸ ਜ਼ਿਲ੍ਹਾ ਦਿਹਾਤੀ ਪੁਲਸ ਵੱਲੋਂ ਮੁੱਲਾਂਪੁਰ ਸ਼ਹਿਰ ਦੀ ਇੰਦਰਾ ਕਾਲੋਨੀ ਅਤੇ ਪ੍ਰੇਮ ਨਗਰ ਵਿਖੇ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ ਜਿਸ ਦੀ ਅਗਵਾਈ ਖੁਦ ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ ਵੱਲੋਂ ਕੀਤੀ ਗਈ ਅਤੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਥਾਂ-ਥਾਂ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪੁਲਸ ਵੱਲੋਂ ਪੂਰੇ ਇਲਾਕੇ ਦੀ ਸਰਚ ਕੀਤੀ ਗਈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸ. ਐੱਸ. ਪੀ. ਗੁਪਤਾ ਨੇ ਕਿਹਾ ਕਿ ਜਿਹੜੇ ਵੀ ਨਸ਼ਾ ਤਸਕਰ ਵੱਲੋਂ ਨਸ਼ੇ ਦੇ ਪੈਸੇ ਨਾਲ ਆਪਣੀਆਂ ਜਾਇਦਾਦਾਂ ਬਣਾਈਆਂ ਹੋਈਆਂ ਹਨ ਉਨ੍ਹਾਂ ਖ਼ਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : 'ਯੁੱਧ ਨਸ਼ੇ ਵਿਰੁੱਧ' ਪਟਿਆਲਾ ਵਿਚ ਪੁਲਸ ਦੀ ਵੱਡੀ ਰੇਡ, ਸ਼ਹਿਰ ਭਰ ਵਿਚ ਛਾਪੇਮਾਰੀ
ਇਹ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਪੰਜਾਬ ਵੱਲੋਂ ਸਾਫ ਤੌਰ 'ਤੇ ਨਿਰਦੇਸ਼ ਹਨ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਨਾ ਬਖਸ਼ਿਆ ਜਾਵੇ। ਇਸ ਲਈ ਪੁਲਸ ਜ਼ਿਲ੍ਹਾ ਦਿਹਾਤੀ ਜਿਹੜੇ ਵੀ ਨਸ਼ੇ ਦੇ ਕਾਰੋਬਾਰ ਲਈ ਇਲਾਕੇ ਜਾਣੇ ਜਾਂਦੇ ਹਨ ਉਨ੍ਹਾਂ ਦਾ ਸਰਚ ਆਪਰੇਸ਼ਨ ਚਲਾ ਕੇ ਉਥੇ ਵੱਡੇ ਪੱਧਰ 'ਤੇ ਚੈਕਿੰਗ ਕੀਤੀ ਜਾ ਰਹੀ ਹੈ। ਐੱਸਐੱਸਪੀ ਗੁਪਤਾ ਨੇ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਇਕ ਨਸ਼ਾ ਤਸਕਰ ਦੀ ਜਾਇਦਾਦ ਨੂੰ ਪਿੰਡ ਨਾਰੰਗਵਾਲ ਵਿਖੇ ਤੋੜਿਆ ਗਿਆ ਜਿਹੜੀ ਜਾਇਦਾਦ ਉਸ ਨੇ ਨਸ਼ਾ ਵੇਚ ਕੇ ਬਣਾਈ ਸੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਸਰਚ ਆਪ੍ਰੇਸ਼ਨ ਨਿਰੰਤਰ ਚਲਾਇਆ ਜਾਵੇਗਾ ਤਾਂ ਜੋ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਨਾ ਮਿਲੇ।
ਇਹ ਵੀ ਪੜ੍ਹੋ : ਐਨਕਾਉਂਟਰ ਸਪੈਸ਼ਲਿਸਟ ਬਿਕ੍ਰਮਜੀਤ ਸਿੰਘ ਬਰਾੜ ਨੇ ਕਰ 'ਤੀ ਵੱਡੀ ਕਾਰਵਾਈ, ਤਾਬੜ-ਤੋੜ ਚੱਲੀਆਂ ਗੋਲ਼ੀਆਂ
ਅੱਜ ਸਰਚ ਆਪ੍ਰੇਸ਼ਨ ਦੌਰਾਨ ਕਈ ਨਸ਼ਾ ਤਸਕਰਾਂ ਨੂੰ ਦਬੋਚ ਕੇ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਐੱਸ. ਪੀ ( ਡੀ) ਪਰਮਿੰਦਰ ਸਿੰਘ, ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ, ਥਾਣਾ ਦਾਖਾ ਦੇ ਐਡੀਸ਼ਨਲ ਐੱਸ. ਐੱਚ. ਓ ਕੁਲਦੀਪ ਕੁਮਾਰ, ਥਾਣਾ ਸੁਧਾਰ ਦੇ ਮੁਖੀ ਜਸਵਿੰਦਰ ਸਿੰਘ, ਥਾਣਾ ਜੋਧਾਂ ਦੇ ਮੁਖੀ ਇੰਸਪੈਕਟਰ ਦਵਿੰਦਰ ਸਿੰਘ ਆਦਿ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਹਾਜ਼ਰ ਸਨ।
ਇਹ ਵੀ ਪੜ੍ਹੋ : 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਤਹਿਤ ਪੰਜਾਬ ਭਰ 'ਚ ਪੁਲਸ ਦੀ ਰੇਡ, 12000 ਤੋਂ ਵੱਧ ਅਧਿਕਾਰੀ ਮੈਦਾਨ 'ਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫੁਕਰੇਬਾਜ਼ੀ 'ਚ ਆਏ ਚਾਰ ਨੌਜਵਾਨਾਂ ਨੂੰ ਪੈਲੇਸ 'ਚ ਫਾਇਰਿੰਗ ਕਰਨੀ ਪਈ ਮਹਿੰਗੀ, ਫਿਰ...
NEXT STORY