ਟੋਰਾਂਟੋ: ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਰਹਿੰਦੇ ਹਨ। ਪੰਜਾਬੀ ਭਾਈਚਾਰੇ ਦੇ ਲੋਕ ਕੈਨੇਡਾ ਦੀ ਰਾਜਨੀਤੀ ਵਿਚ ਵੀ ਸਰਗਰਮ ਹਨ। ਹਾਲ ਹੀ ਵਿਚ ਪੰਜ ਇੰਡੋ-ਕੈਨੇਡੀਅਨਾਂ ਨੇ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ। ਵੀਰਵਾਰ ਨੂੰ ਓਂਟਾਰੀਓ ਵਿਧਾਨ ਸਭਾ ਲਈ ਪੰਜ ਇੰਡੋ-ਕੈਨੇਡੀਅਨਾਂ ਨੇ ਜਿੱਤ ਦਰਜ ਕੀਤੀ, ਜਿਨ੍ਹਾਂ ਵਿਚ ਕਈ ਵੱਡੇ ਮੰਤਰੀ ਵੀ ਸ਼ਾਮਲ ਹਨ। ਇਹ ਸੂਬਾਈ ਚੋਣਾਂ ਸੱਤਾਧਾਰੀ ਪ੍ਰੋਗਰੇਸਸਿਵ ਕੰਜ਼ਰਵੇਟਿਵ ਪਾਰਟੀ ਲਈ ਅਹਿਮ ਸਨ, ਜਿਸ ਨੇ ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕੀਤੀ ਹੈ।
ਟਰੰਪ ਦੀਆਂ ਨੀਤੀਆਂ ਕਾਰਨ ਸਮੇਂ ਤੋਂ ਪਹਿਲਾਂ ਚੋਣਾਂ
ਓਂਟਾਰੀਓ ਵਿਧਾਨ ਸਭਾ ਦਾ ਕਾਰਜਕਾਲ 2026 ਦੀਆਂ ਗਰਮੀਆਂ ਤੱਕ ਸੀ, ਪਰ ਪ੍ਰੀਮੀਅਰ ਡੱਗ ਫੋਰਡ ਨੇ ਅਚਾਨਕ ਚੋਣਾਂ ਦਾ ਐਲਾਨ ਕਰ ਦਿੱਤਾ। ਪ੍ਰੀਮੀਅਰ ਡੱਗ ਫੋਰਡ ਨੇ ਪਿਛਲੇ ਮਹੀਨੇ ਸਨੈਪ ਪੋਲਾਂ ਦੀ ਮੰਗ ਕੀਤੀ ਸੀ ਅਤੇ ਇਹ ਦਲੀਲ ਦਿੱਤੀ ਕਿ ਉਸਦੀ ਸਰਕਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਤੋਂ ਟੈਰਿਫ ਦੇ ਖਤਰੇ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਫਤਵੇ ਦੀ ਲੋੜ ਹੈ। ਇਨ੍ਹਾਂ ਚੋਣਾਂ ਵਿਚ ਵਿਰੋਧੀ ਧਿਰ ਨੇ ਫੋਰਡ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਉਨ੍ਹਾਂ ਨੇ ਪ੍ਰਚਾਰ ਮੁਹਿੰਮ ਦੌਰਾਨ ਦੋ ਵਾਰ ਵਾਸ਼ਿੰਗਟਨ ਦੀਆਂ ਅਧਿਕਾਰਤ ਯਾਤਰਾਵਾਂ ਕਰ ਕੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਪਰ ਇਨ੍ਹਾਂ ਆਲੋਚਨਾਵਾਂ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਨੇ ਕਰੀਬ 80 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ। ਹਾਲਾਂਕਿ 2022 ਦੀਆਂ 83 ਸੀਟਾਂ ਦੇ ਮੁਕਾਬਲੇ ਇਹ ਅੰਕੜਾ ਥੋੜ੍ਹਾ ਘੱਟ ਰਿਹਾ।
ਇਨ੍ਹਾਂ ਚੋਣਾਂ ਵਿਚ ਜੇਤੂ ਇੰਡੋ-ਕੈਨੇਡੀਅਨਾਂ ਦਾ ਵੇਰਵਾ-
ਇਨ੍ਹਾਂ ਚੋਣਾਂ ਵਿਚ ਜਿੱਤੇ ਪੰਜੇ ਇੰਡੋ-ਕੈਨੇਡੀਅਨ ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਤੋਂ ਆਉਂਦੇ ਹਨ। ਇਨ੍ਹਾਂ ਨੇ ਰਿਡ-ਇੰਗਸ ਤੋਂ ਜਿੱਤ ਪ੍ਰਾਪਤ ਕੀਤੀ ਅਤੇ ਗਰੇਵਾਲ ਨੂੰ ਛੱਡ ਕੇ ਬਾਕੀਆਂ ਦੀ ਲਗਾਤਾਰ ਤੀਜੀ ਜਿੱਤ ਸੀ। ਇਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ-
1. ਪ੍ਰਭਮੀਤ ਸਰਕਾਰੀਆ ਟਰਾਂਸਪੋਰਟ ਮੰਤਰੀ ਨੇ ਬਰੈਂਪਟਨ ਸਾਊਥ ਤੋਂ 53% ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਜਦਕਿ ਲਿਬਰਲ ਉਮੀਦਵਾਰ ਭਾਵਿਕ ਪਾਰਿਖ ਨੂੰ 32% ਤੋਂ ਵੱਧ ਵੋਟਾਂ ਮਿਲੀਆਂ।
2. ਨੀਨਾ ਤਾਂਗਰੀ ਐਸੋਸੀਏਟ ਮੰਤਰੀ ਆਫ਼ ਹਾਊਸਿੰਗ, ਮਿਸੀਸਾਗਾ—ਸਟ੍ਰੀਟਸਵਿਲ ਤੋਂ 48% ਵੋਟਾਂ ਨਾਲ ਲਗਾਤਾਰ ਤੀਜੀ ਵਾਰ ਚੁਣੀ ਗਈ।
3. ਹਰਦੀਪ ਗਰੇਵਾਲ ਬਰੈਂਪਟਨ ਈਸਟ ਤੋਂ ਜਿੱਤੇ, 2022 ਵਿੱਚ ਪਹਿਲੀ ਵਾਰ ਵਿਧਾਇਕ ਬਣੇ ਸਨ। ਐਨ.ਡੀ.ਪੀ ਦੇ ਸੰਘੀ ਨੇਤਾ ਜਗਮੀਤ ਸਿੰਘ ਦੇ ਭਰਾ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਗੁਰਰਤਨ ਸਿੰਘ 'ਤੇ ਮਹੱਤਵਪੂਰਨ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਗਰੇਵਾਲ ਸੂਬਾਈ ਸੰਸਦ ਜਾਂ ਐਮ.ਪੀ.ਪੀ ਦਾ ਮੈਂਬਰ ਬਣ ਗਿਆ।
4. ਅਮਰਜੋਤ ਸੰਧੂ ਤੀਜੀ ਵਾਰ ਬਰੈਂਪਟਨ ਵੈਸਟ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ।
5. ਦੀਪਕ ਆਨੰਦ ਮਿਸੀਸਾਗਾ-ਮਾਲਟਨ ਤੋਂ ਦੁਬਾਰਾ ਚੋਣ ਜਿੱਤਣ ਵਿੱਚ ਕਾਮਯਾਬ ਰਹੇ।
ਪੜ੍ਹੋ ਇਹ ਅਹਿਮ ਖ਼ਬਰ- Canada 'ਚ ਹੁਣ ਪਾਇਲਟ-ਇੰਜੀਨੀਅਰ ਨਹੀਂ ਸਗੋਂ ਇਨ੍ਹਾਂ ਪੇਸ਼ੇਵਰਾਂ ਦੀ ਵਧੀ Demand
ਭਾਰਤ-ਕੈਨੇਡਾ ਸਬੰਧਾਂ 'ਤੇ ਕੀ ਪ੍ਰਭਾਵ
ਕੈਨੇਡਾ ਵਿੱਚ ਖਾਲਿਸਤਾਨੀ ਤੱਤਾਂ ਦੀ ਮੌਜੂਦਗੀ ਅਤੇ ਭਾਰਤੀ ਡਿਪਲੋਮੈਟਾਂ ਸੰਬੰਧੀ ਵਿਵਾਦਾਂ ਵਿਚਕਾਰ ਇਸ ਚੋਣ ਦੇ ਨਤੀਜੇ ਵਿਸ਼ੇਸ਼ ਮਹੱਤਵ ਰੱਖਦੇ ਹਨ। ਭਾਰਤੀ ਮੂਲ ਦੇ ਨੇਤਾਵਾਂ ਦੀ ਜਿੱਤ ਦਰਸਾਉਂਦੀ ਹੈ ਕਿ ਭਾਵੇਂ ਰਾਜਨੀਤਿਕ ਤਣਾਅ ਬਰਕਰਾਰ ਹੈ, ਪਰ ਉੱਥੋਂ ਦੇ ਲੋਕਾਂ ਵਿੱਚ ਭਾਰਤੀਆਂ ਦੀ ਪ੍ਰਸਿੱਧੀ ਬਰਕਰਾਰ ਹੈ। ਇੱਥੇ ਦੱਸ ਦਈਏ ਕਿ ਓਂਟਾਰੀਓ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਵਿੱਚ 124 ਸੀਟਾਂ ਹਨ ਅਤੇ ਬਹੁਮਤ ਦਾ ਅੰਕੜਾ 63 ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼੍ਰੀਲੰਕਾ ਨੂੰ IMF ਤੋਂ ਰਾਹਤ ਪੈਕੇਜ ਦੀ ਚੌਥੀ ਕਿਸ਼ਤ ਮਿਲੀ
NEXT STORY