ਫ਼ਿਰੋਜ਼ਪੁਰ : ਨਸ਼ਿਆਂ ਖ਼ਿਲਾਫ਼ ਸਖ਼ਤ ਹੋਈ ਪੰਜਾਬ ਪੁਲਸ ਵਲੋਂ ਅੱਜ ਪੰਜਾਬ ਭਰ ਵਿਚ ਯੁੱਧ ਨਸ਼ੇ ਵਿਰੁੱਧ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਦੇ ਤਹਿਤ ਐੱਸ.ਐੱਸ.ਪੀ. ਫ਼ਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ 400 ਦੇ ਕਰੀਬ ਪੁਲਸ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਫ਼ਿਰੋਜ਼ਪੁਰ ਸ਼ਹਿਰ, ਗੁਰੂ ਹਰਸਹਾਏ ਅਤੇ ਜ਼ੀਰਾ ਵਿਖੇ ਨਸ਼ਾ ਤਸਕਰਾਂ ਅਤੇ ਸ਼ੱਕੀਆਂ ਦੇ 8 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਸ ਨੇ ਕੁਝ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਕੁਝ ਸਮਾਨ ਵੀ ਕਬਜ਼ੇ ਵਿਚ ਲਿਆ ਗਿਆ ਹੈ।
ਇਹ ਵੀ ਪੜ੍ਹੋ : 'ਯੁੱਧ ਨਸ਼ੇ ਵਿਰੁੱਧ' ਪਟਿਆਲਾ ਵਿਚ ਪੁਲਸ ਦੀ ਵੱਡੀ ਰੇਡ, ਸ਼ਹਿਰ ਭਰ ਵਿਚ ਛਾਪੇਮਾਰੀ
ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਚੱਲਦੇ ਪੰਜਾਬ ਪੁਲਸ ਨੇ ਕਈ ਜ਼ਿਲ੍ਹਿਆਂ ਵਿਚ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿਚੋਂ ਨਸ਼ੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਅੱਜ ਵੱਡੇ ਪੱਧਰ 'ਤੇ ਪੁਲਸ ਨੂੰ ਜ਼ਮੀਨੀ ਪੱਧਰ 'ਤੇ ਉਤਾਰਿਆ ਗਿਆ ਹੈ, ਜਿਸ ਦੇ ਚੱਲਦੇ ਅੱਜ ਪੰਜਾਬ ਦੇ ਲਗਭਗ 750 ਟਿਕਾਣਿਆਂ 'ਤੇ ਪੁਲਸ ਦੀ ਕਾਰਵਾਈ ਜਾਰੀ ਹੈ। ਨਸ਼ੇ ਖ਼ਿਲਾਫ਼ ਪੰਜਾਬ ਵਿਚ ਅੱਜ ਪੁਲਸ ਦੇ 12000 ਤੋਂ ਵੱਧ ਅਧਿਕਾਰੀ ਅਤੇ ਜਵਾਨ ਮੈਦਾਨ ਵਿਚ ਉਤਰੇ ਹਨ। ਬਠਿੰਡਾ, ਪਟਿਆਲਾ, ਜਲੰਧਰ,ਮੋਗਾ ਤੋਂ ਬਾਅਦ ਹੁਣ ਫਿਰੋਜ਼ਪੁਰ ਵਿਚ ਵੀ ਪੁਲਸ ਨੇ ਕਈ ਥਾਈਂ ਰੇਡ ਕੀਤੀ ਹੈ। ਇਸ ਤੋਂ ਇਲਾਵਾ ਲੁਧਿਆਣਾ, ਤਰਨਤਾਰਨ ਦੇ ਕਈ ਇਲਾਕਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਐਨਕਾਉਂਟਰ ਸਪੈਸ਼ਲਿਸਟ ਬਿਕ੍ਰਮਜੀਤ ਸਿੰਘ ਬਰਾੜ ਨੇ ਕਰ 'ਤੀ ਵੱਡੀ ਕਾਰਵਾਈ, ਤਾਬੜ-ਤੋੜ ਚੱਲੀਆਂ ਗੋਲ਼ੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਯੁੱਧ ਨਸ਼ੇ ਵਿਰੁੱਧ' ਮੁਹਿੰਮ ਨੂੰ ਲੈ ਕੇ ਹਰਪਾਲ ਚੀਮਾ ਦਾ ਵੱਡਾ ਬਿਆਨ, ਦਿੱਤੀ ਪੂਰੀ ਜਾਣਕਾਰੀ
NEXT STORY