ਚੰਡੀਗੜ੍ਹ (ਸੁਸ਼ੀਲ) : ਅੱਠ ਹਜ਼ਾਰ ਰੁਪਏ ਦੀ ਪੁਰਾਣੀ ਬਾਈਕ ਲਈ ਇੱਕ ਨੌਜਵਾਨ ਦਾ ਕਤਲ ਕਰਨ ਵਾਲੇ ਸੈਕਟਰ-32 ਨਿਵਾਸੀ ਅਨਿਲ ਕੁਮਾਰ ਅਤੇ ਉਸਦੇ ਪੁੱਤਰ ਅਭੈ ਉਰਫ਼ ਅਭੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਦੋਸ਼ੀਆਂ ਨੂੰ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ।
ਨਵੰਬਰ 2021 ਵਿਚ ਸ਼ਿਕਾਇਤਕਰਤਾ ਅਨਿਲ ਕੁਮਾਰ ਨੇ ਸੈਕਟਰ-34 ਪੁਲਸ ਨੂੰ ਦੱਸਿਆ ਕਿ ਪੁੱਤਰ ਨਿਖਿਲ ਨੇ ਮੁਲਜ਼ਮ ਅਭੀ ਨੂੰ 8,000 ਰੁਪਏ ਵਿਚ ਆਪਣੀ ਬਾਈਕ ਵੇਚ ਦਿੱਤੀ ਸੀ, ਪਰ ਅਭੀ ਨੇ ਸਿਰਫ਼ 6,000 ਰੁਪਏ ਦਿੱਤੇ। 2,000 ਰੁਪਏ ਦੀ ਬਕਾਇਆ ਰਕਮ ਨਾ ਅਦਾ ਕਰਨ ਕਾਰਨ ਨਿਖਿਲ ਨੇ ਬਾਈਕ ਦੇ ਦਸਤਾਵੇਜ਼ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਦੇ ਗੰਨਮੈਨ ਨਾਲ ਹੋ ਗਿਆ ਵੱਡਾ ਕਾਂਡ
ਇਸ ਗੱਲ ਨੂੰ ਲੈ ਕੇ ਨਿਖਿਲ ਅਤੇ ਅਭੀ ਵਿਚਕਾਰ ਝਗੜਾ ਹੋਇਆ, ਜੋ ਇੰਨਾ ਵਧ ਗਿਆ ਕਿ ਅਭੀ ਅਤੇ ਉਸਦੇ ਪਿਤਾ ਅਨਿਲ ਨੇ ਨਿਖਿਲ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਗੰਭੀਰ ਜ਼ਖਮੀ ਹੋਏ ਨਿਖਿਲ ਨੂੰ ਸੈਕਟਰ-32 ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਪੰਜਾਬ 'ਚ ਨਵੀਂ ਆਬਕਾਰੀ ਨੀਤੀ 'ਤੇ ਲੱਗੀ ਮੋਹਰ, ਠੇਕਿਆਂ ਦੀ ਅਲਾਟਮੈਂਟ ਬਾਰੇ ਵੀ ਲਏ ਗਏ ਵੱਡੇ ਫ਼ੈਸਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਸ਼ਾ ਤਸਕਰਾਂ ਖਿਲਾਫ ਪੰਜਾਬ ਪੁਲਸ ਦੀ ਵੱਡੀ ਕਾਰਵਾਈ, ਫਿਰ ਚੱਲਿਆ 'ਪੀਲਾ ਪੰਜਾ' (ਵੀਡੀਓ)
NEXT STORY