ਸੁਲਤਾਨਪੁਰ ਲੋਧੀ (ਧੀਰ)-ਦਰਿਆ ਬਿਆਸ ਵਿਚ ਪਾਣੀ ਦੇ ਵੱਧ ਰਹੇ ਪੱਧਰ ਨੇ ਆਪਣਾ ਰੁਦਰ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬੀਤੀ ਰਾਤ ਵੀ ਪਾਣੀ ਦਾ ਪੱਧਰ ਹੋਰ ਵਧਣ ਕਾਰਨ ਕਿਸਾਨਾਂ ਵੱਲੋਂ ਦਿਨ ਭਰ ਮਿਹਨਤ ਕਰਕੇ ਦੋਬਾਰਾ ਲਗਾਏ ਗਏ ਆਰਜੀ ਬੰਨ੍ਹ ਵੀ ਟੁੱਟਣ ਲੱਗ ਪਏ ਹਨ, ਜਿਸ ਕਾਰਨ ਘਰਾਂ ’ਚ ਪਾਣੀ ਵੜ ਗਿਆ ਅਤੇ ਮੁੜ ਤੋਂ ਝੋਨੇ ਦੀ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਇਸ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਵੀ ਖ਼ਰਾਬ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ NH 'ਤੇ ਪਰਿਵਾਰ ਨਾਲ ਭਿਆਨਕ ਹਾਦਸਾ, ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ

ਨਹਿਰੀ ਵਿਭਾਗ ਵੱਲੋਂ ਹੜ੍ਹ ਨੂੰ ਰੋਕਣ ਲਈ ਲਗਾਏ ਗਏ ਸਟੱਡਾਂ ਤੋਂ ਵੀ ਹੁਣ ਪਾਣੀ ਉੱਪਰ ਵਹਿਣਾ ਸ਼ੁਰੂ ਹੋ ਚੁੱਕਾ ਹੈ ਅਤੇ ਜੇ ਅਜਿਹੇ ਹਾਲਾਤ ਬਣੇ ਰਹੇ ਤਾਂ 2023 ਦੀ ਤਰ੍ਹਾਂ ਹੜ੍ਹ ਇਕ ਵਾਰ ਫਿਰ ਤੋਂ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਏਗਾ। ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਆਪ ਹੀ ਟਰੈਕਟਰਾਂ-ਟਰਾਲੀਆਂ ਨਾਲ ਮਿੱਟੀ ਪਾ ਕੇ ਆਰਜੀ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਇਹ ਆਰਜੀ ਬੰਨ੍ਹ ਵੀ ਕਮਜ਼ੋਰ ਪੈਣ ਲੱਗ ਪਏ ਹਨ। ਕਿਸਾਨਾਂ ਵੱਲੋਂ ਦਿਨ-ਰਾਤ ਬੰਨ੍ਹਾਂ ’ਤੇ ਆਪਣੇ ਤੌਰ ’ਤੇ ਪਹਿਰੇ ਲਗਾ ਕੇ ਹੜ੍ਹ ਦੀ ਸਥਿਤੀ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿ ਜੇ ਰਾਤ ਨੂੰ ਵੀ ਕਿਤੇ ਪਾਣੀ ਦਾ ਪੱਧਰ ਜ਼ਿਆਦਾ ਵੱਧ ਜਾਵੇ ਤਾਂ ਉਸ ਸਥਿਤੀ ਨੂੰ ਕਿਵੇਂ ਨਿਪਟਿਆ ਜਾਵੇ।

ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ! ਮਸ਼ਹੂਰ ਪੰਜਾਬੀ Youtuber ਦੇ ਘਰ 'ਤੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਪਾਣੀ ਦੇ ਪੱਧਰ ਦਾ ਲਗਾਤਾਰ ਵਧਣ ਨਾਲ ਕਿਸਾਨ ਵਰਗ ਬਹੁਤ ਹੀ ਚਿੰਤਤ ਹੈ ਅਤੇ ਉਹ ਆਪਣੀ ਫ਼ਸਲ ਨੂੰ ਬਚਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਪਰ ਕੁਦਰਤ ਦੇ ਅੱਗੇ ਬੇਵੱਸ ਹੋ ਜਾਂਦਾ ਹੈ। ਪਾਣੀ ਤੋਂ ਪੀੜਤ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮਦਦ ਦੀ ਗੁਹਾਰ ਲਗਾਈ। ਸਰਕਾਰ ਨੂੰ ਮੰਡ ਖੇਤਰ ਦੀ ਵਿਗੜਦੀ ਸਥਿਤੀ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਖੁਦ ਮੌਕੇ ਦਾ ਜਾਇਜ਼ਾ ਲੈ ਕੇ ਪੀੜਤਾਂ ਦੀ ਮਦਦ ਕਰਨ। ਮੰਡ ਆਗੂ ਕਿਸਾਨ ਅਮਰ ਸਿੰਘ ਮੰਡ, ਸ਼ੇਰ ਸਿੰਘ ਮਹੀਂਵਾਲ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਹਰੀਕੇ ਹੈੱਡ ਤੋਂ ਪਾਣੀ ਨਾ ਰਿਲੀਜ਼ ਕਰਵਾਇਆ ਤਾਂ ਮਜਬੂਰ ਹੋ ਕੇ ਕਿਸਾਨ ਹਾਈਵੇ ਧਰਨਾ ਲਗਾਉਣਗੇ।

ਇਸ ਮੌਕੇ ਅਮਰ ਸਿੰਘ ਮੰਡ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਗੁਰਮੇਜ਼ ਸਿੰਘ ਮੈਂਬਰ, ਅਮਰੀਕ ਸਿੰਘ ਬੰਬ, ਭਗਵਾਨ ਸਿੰਘ, ਓਂਕਾਰ ਸਿੰਘ, ਸਾਬਕਾ ਸਰਪੰਚ ਦੋਦੇ ਵਜ਼ੀਰ ਬਲਵਿੰਦਰ ਕੌਰ, ਹਰਨੇਕ ਸਿੰਘ, ਜਤਿੰਦਰ ਸਿੰਘ ਕਿਸਾਨ ਆਗੂ, ਗੁਰਜਿੰਦਰ ਸਿੰਘ, ਸਤਨਾਮ ਸਿੰਘ ਆਦਿ ਵੀ ਹਾਜ਼ਰ ਸਨ। ਮੰਡ ਖੇਤਰ ਦੇ ਪਿੰਡਾਂ ਮੰਡ ਧੂੰਦਾ, ਖਿਜਰਵਾਲ, ਚੌਧਰੀਵਾਲ, ਮਹੀਂਵਾਲ, ਮੁਹੰਮਦਾਬਾਦ ਆਦਿ ਵਿਚ ਦੋਬਾਰਾ ਹਜ਼ਾਰਾਂ ਏਕੜ ਫ਼ਸਲ ਦਰਿਆ ਬਿਆਸ ਵਿਚ ਪਾਣੀ ਦੇ ਪੱਧਰ ਕਾਰਨ ਡੁੱਬ ਚੁੱਕੀ ਹੈ ਅਤੇ ਕਿਸਾਨਾਂ ਵੱਲੋਂ ਬਚਾ ਲਈ ਜੋ ਜੇ. ਸੀ. ਬੀ. ਸਹਾਇਤਾ ਨਾਲ ਮਿੱਟੀ ਪਾ ਕੇ ਬੰਨ੍ਹ ਬਣਾਏ ਗਏ ਸਨ, ਉਹ ਮੁੜ ਸਾਰੇ ਪਾਣੀ ਦੇ ਵਹਾਅ ਵਿਚ ਟੁੱਟ ਚੁੱਕੇ ਹਨ ਅਤੇ ਸਥਿਤੀ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਜਾਪਦਾ ਹੈ ਕਿ ਸਰਕਾਰ ਦੇ ਕਥਿਤ ਇਸ਼ਾਰੇ ’ਤੇ ਪ੍ਰਸ਼ਾਸਨ ਕਿਸਾਨਾਂ ਨਾਲ ਖਿਲਵਾੜ ਕਰ ਰਿਹਾ ਹੈ। ਪਾਣੀ ਦੇ ਅੰਕੜਿਆਂ ਸਬੰਧੀ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਅਧਿਕਾਰੀਆਂ ਦੇ ਪਾਣੀ ਨੂੰ ਛੱਡਣ ਸਬੰਧੀ ਆਪਸ ’ਚ ਨਾ ਤਾਂ ਬਿਆਨ ਮੇਲ ਖਾ ਰਹੇ ਹਨ ਅਤੇ ਨਾ ਹੀ ਅੰਕੜਿਆਂ ਬਾਰੇ ਕੋਈ ਸਥਿਤੀ ਸਪੱਸ਼ਟ ਹੈ।

ਇਹ ਵੀ ਪੜ੍ਹੋ: ਪੰਜਾਬ 'ਚ 5 ਦਿਨ ਪਵੇਗਾ ਭਾਰੀ ਮੀਂਹ! ਮੌਸਮ ਦੀ ਹੋਈ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ ਲਈ Alert
ਸੰਪ੍ਰਦਾਇ ਸਰਹਾਲੀ ਵਾਲੇ ਸੰਤ ਸੁੱਖਾ ਸਿੰਘ ਨੇ ਹੜ੍ਹ ਪ੍ਰਭਾਵਿਤ ਖੇਤਰ ’ਚ ਜਾਇਜ਼ਾ ਲੈਣ ਲਈ ਭੇਜੇ ਜਥੇਦਾਰ
ਮੰਡ ਖੇਤਰ ਵਿਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਕਾਰਨ ਹੜ੍ਹ ਵਰਗੀ ਸਥਿਤੀ ਤੋਂ ਚਿੰਤਤ ਸੰਪ੍ਰਦਾਇ ਸਰਹਾਲੀ ਵਾਲਿਆਂ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਜੋ ਇੰਨ੍ਹੀ ਦਿਨੀ ਵਿਦੇਸ਼ੀ ਦੌਰੇ ਕੈਨੇਡਾ ’ਚ ਹਨ, ਦੇ ਵੱਲੋਂ ਆਪਣੇ ਤੌਰ ’ਤੇ ਡੇਰੇ ਤਰਫੋਂ ਜਥੇਦਾਰ ਬਾਬਰ ਸਿੰਘ, ਜਥੇਦਾਰ ਜਗਮੋਹਣ ਸਿੰਘ, ਜਸਵੰਤ ਸਿੰਘ, ਗੁਰਚੇਤ ਸਿੰਘ ਨੂੰ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਭੇਜਿਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਸੰਪ੍ਰਦਾਇ ਵੱਲੋਂ ਹਰ ਪੱਖੋਂ ਮਦਦ ਕੀਤੀ ਜਾਵੇਗੀ। ਕਿਸਾਨ ਆਗੂ ਰਛਪਾਲ ਸਿੰਘ ਸੰਧੂ ਵੱਲੋਂ ਸਰਹਾਲੀ ਸਾਹਿਬ ਤੋਂ ਆਏ ਜਥੇਦਾਰ ਬਾਬਰ ਸਿੰਘ ਤੇ ਹੋਰਾਂ ਦਾ ਸਵਾਗਤ ਕੀਤਾ ਤੇ ਸਾਰੇ ਸਥਿਤੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 2023 ਵਿਚ ਵੀ ਆਏ ਹੜ੍ਹ ਮੌਕੇ ਖੁਦ ਸੰਤ ਬਾਬਾ ਸੁੱਖਾ ਸਿੰਘ ਜੀ ਨੇ ਸੰਗਤਾਂ ਨਾਲ ਕਾਰ ਸੇਵਾ ਕਰਕੇ ਮੰਡ ਖੇਤਰ ਨੂੰ ਪੁਲ ਬਣਾ ਕੇ ਰਾਹਤ ਪਹੁੰਚਾਈ ਸੀ, ਜਿਸ ਨੂੰ ਮੰਡ ਵਾਸੀ ਕਦੇ ਵੀ ਭੁਲਾ ਨਹੀਂ ਸਕਦੇ।

ਨਵਤੇਜ ਚੀਮਾ ਬੋਲੇ : ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਤੇ ਇਸ ਦੇ ਆਗੂ ਚੁੱਪ ਕਿਉਂ
ਕਿਸਾਨਾਂ ਦੀ ਮਦਦ ਦਾ ਦਾਅਵਾ ਕਰਨ ਵਾਲੇ ਆਮ ਆਦਮੀ ਪਾਰਟੀ ਸਰਕਾਰ ਸਿਰਫ ਮੀਡੀਆ ਵਿਚ ਬਿਆਨਾਂ ਤੱਕ ਹੀ ਸੀਮਤ ਹੈ, ਜਦਕਿ ਹਕੀਕਤ ਵਿਚ ਕੁਝ ਹੋਰ ਹੀ ਹੈ। ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਮੰਡ ਖੇਤਰ ਵਿਚ ਹੜ੍ਹ ਵਰਗੀ ਬਣੀ ਸਥਿਤੀ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਨਾਲ ਬੇਖਬਰ ਜਾਪਦੀ ਹੈ ਅਤੇ ਹੁਣ ਤੱਕ ਸਰਕਾਰ ਵੱਲੋਂ ਕਿਸੇ ਵੀ ਪ੍ਰਕਾਰ ਦੀ ਪੀੜਤ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਗਈ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ Latest Update! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ, 4 ਜ਼ਿਲ੍ਹਿਆਂ ਲਈ Alert
ਉਨ੍ਹਾਂ ਕਿਹਾ ਕਿ ਮੰਡ ਖੇਤਰ ਵਿਚ ਹਜ਼ਾਰਾਂ ਏਕੜ ਫ਼ਸਲ ਪਿਛਲੇ ਕਈ ਦਿਨਾਂ ਤੋਂ ਆ ਰਹੇ ਪਾਣੀ ਵਿਚ ਡੁੱਬ ਚੁੱਕੀਆਂ ਹਨ ਅਤੇ ਲੋਕਾਂ ਦੇ ਘਰਾਂ ਵਿਚ ਵੀ ਹੁਣ ਤਾਂ ਪਾਣੀ ਦਾਖ਼ਲ ਹੋ ਚੁੱਕਾ ਹੈ ਅਤੇ ਘਰਾਂ ਦਾ ਸਾਮਾਨ ਛੱਤਾਂ ’ਤੇ ਰੱਖਣਾ ਪੈ ਰਿਹਾ ਹੈ। ਪਾਣੀ ਦਾ ਪੱਧਰ ਵਧਣ ਕਾਰਨ ਪਸ਼ੂਆਂ ਲਈ ਹਰਾ-ਚਾਰਾ ਅਤੇ ਤੂੜੀ ਖ਼ਰਾਬ ਹੋਣ ਕਾਰਨ ਉਨ੍ਹਾਂ ਦੇ ਮਾਲ ਡੰਗਰ ਲਈ ਵੀ ਸਥਿਤੀ ਗੰਭੀਰ ਬਣੀ ਹੋਈ ਹੈ। ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਕਿਹਾ ਕਿ ਹੁਣ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਸਰਕਾਰ ਤੇ ਇਸ ਦੇ ਆਗੂ ਚੁੱਪ ਕਿਉਂ ਬੈਠੇ ਹਨ ਜਾ ਕੇ ਪਾਣੀ ’ਚ ਡੁੱਬ ਰਹੇ ਕਿਸਾਨਾਂ ਦੀ ਸਾਰ ਲੈਣ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖੜ੍ਹੀ ਹੋਵੇਗੀ ਵੱਡੀ ਮੁਸੀਬਤ ! 11 ਤੋਂ 13 ਅਗਸਤ ਤੱਕ ਹੋਵੇਗਾ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਚੌਕੀ 'ਚ ਵੜ ਕੇ ਮੁਲਾਜ਼ਮ 'ਤੇ ਹਮਲਾ!
NEXT STORY