ਅਲਾਵਲਪੁਰ (ਬੰਗੜ)- ਪੁਲਸ ਥਾਣਾ ਆਦਮਪੁਰ ਅਧੀਨ ਆਉਂਦੀ ਪੁਲਸ ਚੌਕੀ ਅਲਾਵਲਪੁਰ ਦੇ ਪਿੰਡ ਸਿਕੰਦਰਪੁਰ ਵਿਖੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦ ਰਾਤ 11 ਵਜੇ ਪਹਿਰਾ ਦੇ ਰਹੇ ਵਿਅਕਤੀਆਂ ਨੂੰ 2 ਸ਼ੱਕੀ ਕਾਰਾਂ ਦੇ ਚਾਲਕਾਂ ਵੱਲੋਂ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿੰਡ ਸਿਕੰਦਰਪੁਰ ’ਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹੋ ਰਹੀਆਂ ਮੋਟਰਾਂ ਦੀਆਂ ਤਾਰਾਂ ਦੀ ਚੋਰੀ ਤੋਂ ਬਾਅਦ ਪਿੰਡ ਦੇ ਨੌਜਵਾਨਾਂ ਨੇ ਪਹਿਰਾ ਲਾਉਣਾ ਸ਼ੁਰੂ ਕੀਤਾ ਹੈ।
ਇਹ ਵੀ ਪੜ੍ਹੋ- ਕਿਸੇ ਦੀ ਜਾਨ ਨਾਲੋਂ ਜ਼ਿਆਦਾ ਜ਼ਰੂਰੀ ਹੋ ਗਿਆ ਮੋਬਾਇਲ ! ਤੜਫਦੀ ਰਹੀ ਮਰੀਜ਼, ਫ਼ੋਨ 'ਤੇ ਰੁੱਝੀ ਰਹੀ ਨਰਸ, ਹੋ ਗਈ ਮੌਤ
ਦੇਰ ਰਾਤ ਮਦਾਰਾਂ ਸਿਕੰਦਰਪੁਰ ਨਹਿਰ ਦੇ ਨਜ਼ਦੀਕ 2 ਸ਼ੱਕੀ ਕਾਰਾਂ ਦੇ ਦੇਰ ਤੱਕ ਖੜ੍ਹੇ ਰਹਿਣ ਕਾਰਨ ਪਿੰਡ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਰਾਤ 11 ਵਜੇ ਦੇ ਕਰੀਬ ਅਨਾਊਂਸਮੈਂਟ ਕੀਤੀ ਗਈ ਕਿ 2 ਸ਼ੱਕੀ ਕਾਰਾਂ ਖੜ੍ਹੀਆਂ ਹਨ। ਉਸ ’ਚ ਸ਼ੱਕੀ ਵਿਅਕਤੀ ਹੋ ਸਕਦੇ ਹਨ। ਅਨਾਊਂਸਮੈਂਟ ਤੋਂ ਬਾਅਦ ਸਾਰਾ ਪਿੰਡ ਲਾਠੀਆਂ, ਕਿਰਪਾਨਾਂ, ਡੰਡੇ-ਸੋਟੇ ਲੈ ਕੇ ਘਰਾਂ ਤੋਂ ਬਾਹਰ ਨਿਕਲ ਆਇਆ।
ਇਸ ਦੌਰਾਨ ਕਾਰਾਂ ਤੇਜ਼ੀ ਨਾਲ ਪਹਿਰਾ ਦੇਣ ਵਾਲਿਆਂ ਨੂੰ ਕੁਚਲਣ ਲੱਗੀਆਂ ਸਨ ਕਿ ਪਹਿਰੇ ਵਾਲਿਆਂ ਨੇ ਭੱਜ ਕੇ ਜਾਨ ਬਚਾਈ ਤੇ ਕਾਰਾਂ ਅਲਾਵਲਪੁਰ ਵੱਲ ਨੂੰ ਤੇਜ਼ੀ ਨਾਲ ਨਿਕਲ ਗਈਆਂ। ਮੌਕੇ ’ਤੇ ਨੌਜਵਾਨਾਂ ਨੇ ਮੋਟਰਸਾਈਕਲਾਂ ’ਤੇ ਉਨ੍ਹਾਂ ਦਾ ਪਿੱਛਾ ਕੀਤਾ ਪਰ ਦੋਵੇਂ ਕਾਰਾਂ ਭਜਾਉਣ ’ਚ ਸ਼ੱਕੀ ਵਿਅਕਤੀ ਸਫਲ ਹੋ ਗਏ। ਇਸ ਮੌਕੇ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਸਥਾਨਕ ਪੁਲਸ ਚੌਕੀ ਅਲਾਵਲਪੁਰ ਤੇ ਥਾਣਾ ਆਦਮਪੁਰ ਨੂੰ ਵੀ ਸੂਚਨਾ ਦਿੱਤੀ ਗਈ ਪਰ ਦੇਰ ਰਾਤ 12 ਵਜੇ ਤੱਕ ਕੋਈ ਵੀ ਪੁਲਸ ਪਾਰਟੀ ਮੌਕੇ ’ਤੇ ਨਹੀਂ ਪਹੁੰਚੀ। ਪਿੰਡ ਦੇ ਲੋਕਾਂ ’ਚ ਪੁਲਸ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ; ਪੁਰਾਣੀ ਰੰਜਿਸ਼ ਕਾਰਨ ਮੋਟਰ 'ਤੇ ਨਹਾਉਣ ਗਏ ਨੌਜਵਾਨ ਦੇ ਮਾਰ'ਤੀ ਗੋਲ਼ੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਹੜੀ ਵਾਲੇ ਨੂੰ ਲੁੱਟਣ ਵਾਲੇ 3 ਲੁਟੇਰਿਆਂ ਨੇ 10 ਵਾਰਦਾਤਾਂ ਕਬੂਲੀਆਂ, ਭੇਜੇ ਜੇਲ
NEXT STORY