ਲੁਧਿਆਣਾ (ਸਹਿਗਲ)- ਲੁਧਿਆਣਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਿਵਲ ਹਸਪਤਾਲ ਵਿੱਚ ਮਹਿਲਾ ਮਰੀਜ਼ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਨਰਸ ਮਰੀਜ਼ ਨੂੰ ਦੇਖਣ ਨਹੀਂ ਆਈ ਸਗੋਂ ਉਹ ਆਪਣੇ ਫੋਨ ’ਤੇ ਰੁੱਝੀ ਰਹੀ ਅਤੇ ਉਡੀਕ ਕਰਨ ਲਈ ਕਹਿੰਦੀ ਰਹੀ। ਇਸ ਦੌਰਾਨ ਇਲਾਜ ਨਾ ਹੋਣ ਕਾਰਨ ਮਰੀਜ਼ ਦੀ ਤਬੀਅਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਮਰੀਜ਼ ਦੀ ਰਿਸ਼ਤੇਦਾਰ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਮਾਸੀ ਸੁਰਿੰਦਰ ਕੌਰ ਨੂੰ 20 ਅਗਸਤ ਨੂੰ ਕਿਡਨੀ ਤੇ ਲਿਵਰ 'ਚ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਰਾਤ ਨੂੰ ਹਸਪਤਾਲ 'ਚ ਮਰੀਜ਼ ਦੀ ਹਾਲਤ ਵਿਗੜਨ ਲੱਗੀ ਪਰ ਡਿਊਟੀ 'ਤੇ ਮੌਜੂਦ ਕਿਸੇ ਵੀ ਨਰਸ ਨੇ ਉਸ ਵੱਲ ਧਿਆਨ ਨਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇਕ ਨਰਸ ਨੂੰ ਵਾਰ-ਵਾਰ ਮਰੀਜ਼ ਦੀ ਹਾਲਤ ਖ਼ਰਾਬ ਹੋਣ ਬਾਰੇ ਦੱਸਿਆ। ਉਹ ਨਰਸ ਆਪਣੇ ਫ਼ੋਨ 'ਤੇ ਹੀ ਰੁੱਝੀ ਰਹੀ, ਜਿਸ ਕਾਰਨ ਮਰੀਜ਼ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਜਾਅਲੀ ਬਾਬੇ ਧਾਰਮਿਕ ਸਥਾਨ ਦੇ ਨਾਂ 'ਤੇ ਮੰਗ ਰਹੇ ਸੀ ਪੈਸੇ, ਲੋਕਾਂ ਨੇ ਫੜ ਕੇ ਦਰੱਖ਼ਤ ਨਾਲ ਬੰਨ੍ਹ ਕੇ ਕੀਤੀ 'ਸੇਵਾ'
ਮ੍ਰਿਤਕ ਔਰਤ ਦੇ ਪੁੱਤਰ ਚਰਨਜੀਤ ਸਿੰਘ ਨੇ ਵੀ ਉਕਤ ਦੋਸ਼ਾਂ ਨੂੰ ਦੁਹਰਾਇਆ। ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ ਸਾਬਤ ਹੋਣ 'ਤੇ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਹਸਪਤਾਲ 'ਚ ਚਾਰਜ ਸੰਭਾਲਣ ਤੋਂ ਬਾਅਦ ਡਾਕਟਰ ਹਰਪ੍ਰੀਤ ਸਿੰਘ ਦਾ ਪਹਿਲਾ ਹੀ ਦਿਨ ਸੀ।
ਇਹ ਵੀ ਪੜ੍ਹੋ- ਹੁਣ ਵਾਹਨ ਖਰੀਦਣਾ ਹੋਇਆ ਮਹਿੰਗਾ, ਵ੍ਹੀਕਲ ਰਜਿਸਟ੍ਰੇਸ਼ਨ ਟੈਕਸ ਦਰਾਂ 'ਚ ਹੋਇਆ ਵਾਧਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਵਾਹਨ ਖਰੀਦਣਾ ਹੋਇਆ ਮਹਿੰਗਾ, ਵ੍ਹੀਕਲ ਰਜਿਸਟ੍ਰੇਸ਼ਨ ਟੈਕਸ ਦਰਾਂ 'ਚ ਹੋਇਆ ਵਾਧਾ
NEXT STORY