ਜਲੰਧਰ (ਵੈੱਬਡੈਸਕ)- ਅੱਜ-ਕੱਲ ਦੇ ਨੌਜਵਾਨ ਦਿਨ-ਭਰ ਹੱਡ ਤੋੜਵੀਂ ਮਿਹਨਤ ਕਰਨ ਨਾਲੋਂ ਛੇਤੀ ਅਤੇ ਆਸਾਨ ਤਰੀਕੇ ਨਾਲ ਜ਼ਿਆਦਾ ਪੈਸਾ ਕਮਾਉਣਾ ਚਾਹੁੰਦ ਹਨ। ਅਜਿਹੇ 'ਚ ਮਾਰਕੀਟ ਇਨਵੈਸਟਮੈਂਟ ਉਨ੍ਹਾਂ ਲਈ ਇਕ ਵਧੀਆ ਸਾਧਨ ਹੈ, ਜਿਸ ਨਾਲ ਉਹ ਬਿਨਾਂ ਸਰੀਰਕ ਮਿਹਨਤ ਦੇ ਆਸਾਨੀ ਨਾਲ ਪੈਸਾ ਕਮਾ ਸਕਦੇ ਹਨ। ਪੈਸਾ ਕਮਾਉਣ ਦਾ ਇਹ ਸਾਧਨ ਆਸਾਨ ਵੀ ਹੈ ਤੇ ਜਲਦੀ ਹੀ ਅਮੀਰ ਹੋਣ ਦਾ ਸਾਧਨ ਵੀ ਹੈ। ਪਰ ਛੇਤੀ ਅਮੀਰ ਬਣਾਉਣ ਦੇ ਨਾਲ-ਨਾਲ ਇਸ 'ਚ ਜੋਖਿਮ ਵੀ ਬਹੁਤ ਜ਼ਿਆਦਾ ਹੁੰਦਾ ਹੈ।
ਮਾਰਕੀਟ 'ਚ ਪੈਸਾ ਲਗਾਉਣ ਤੋਂ ਪਹਿਲਾਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਵੇਂ ਕਿ ਕਿਸ ਸਟਾਕ 'ਚ ਪੈਸਾ ਲਗਾਉਣਾ ਹੈ, ਕਦੋਂ ਲਗਾਉਣਾ ਹੈ, ਕਦੋਂ ਕੋਈ ਕੰਪਨੀ ਤੁਹਾਨੂੰ ਲਾਭ ਦਿਵਾਏਗੀ ਜਾਂ ਕਦੋਂ ਤੁਹਾਨੂੰ ਤੁਹਾਡਾ ਪੈਸਾ ਕਢਵਾ ਲੈਣਾ ਚਾਹੀਦਾ ਹੈ। ਜੇਕਰ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਨਹੀਂ ਰੱਖਦੇ ਤਾਂ ਤੁਹਾਨੂੰ ਫ਼ਾਇਦੇ ਦੀ ਜਗ੍ਹਾ ਨੁਕਸਾਨ ਉਠਾਉਣਾ ਪੈ ਸਕਦਾ ਹੈ।
ਇਨ੍ਹਾਂ ਗੱਲਾਂ ਬਾਰੇ ਲੋਕਾਂ ਨੂੰ ਟ੍ਰੇਡਿੰਗ ਬਾਰੇ ਜਾਣਕਾਰੀ ਦੇਣ ਲਈ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਅਮਰੀਕਾ ਦੇ ਕੈਲੀਫੌਰਨੀਆ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਨੌਜਵਾਨ ਮਨਜਿੰਦਰ ਸਿੰਘ ਸੰਧੂ ਨਾਲ ਗੱਲਬਾਤ ਕੀਤੀ। ਮਨਜਿੰਦਰ ਸੰਧੂ ਨੇ 'ਸਨਾਈਪਰ ਆਟੋ' ਨਾਂ ਦਾ ਇਕ ਸਾਫ਼ਟਵੇਅਰ ਤਿਆਰ ਕੀਤਾ ਹੈ, ਜਿਸ ਨਾਲ ਤੁਸੀਂ ਘਰ ਬੈਠੇ ਹੀ ਅਮਰੀਕਾ ਦੀ ਸਟਾਕ ਮਾਰਕੀਟ 'ਚ ਪੈਸਾ ਲਗਾ ਸਕਦੇ ਹੋ ਤੇ ਮੋਟੀ ਕਮਾਈ ਕਰ ਸਕਦੇ ਹੋ।
ਮਨਜਿੰਦਰ ਸੰਧੂ ਨੇ ਫਿਊਚਰ ਡੇ ਟ੍ਰੇਡ ਅਤੇ ਸਟਾਕ ਐਕਸਚੇਂਜ 'ਚ ਫ਼ਰਕ ਦੱਸਦਿਆਂ ਕਿਹਾ ਕਿ ਬਾਕੀ ਸ਼ੇਅਰ ਐਕਸਚੇਂਜ ਦੇ ਤਰੀਕੇ ਕੰਪਨੀਆਂ 'ਚ ਨਿਵੇਸ਼ ਕਰਵਾਉਂਦੇ ਹਨ, ਜਦਕਿ ਫਿਊਚਰ ਡੇ ਟ੍ਰੇਡਿੰਗ ਪੂਰੀ ਮਾਰਕੀਟ 'ਚ ਤੁਹਾਡਾ ਪੈਸਾ ਲਗਾਉਂਦੀ ਹੈ, ਜਿਸ ਨੂੰ ਕਿ 'ਇੰਡੈਕਸ' ਵੀ ਕਿਹਾ ਜਾਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਅਮਰੀਕਾ 'ਚ 4 ਇੰਡੈਕਸ ਹਨ- ਨੈਸਡੈਕ, ਐੱਸ.ਐੱਮ.ਪੀ.500, ਡਾਓ ਜੋਨਸ ਤੇ ਰਸਲ 2000। ਇਸ 'ਤੇ ਉਨ੍ਹਾਂ ਕਿਹਾ ਕਿ ਜਦੋਂ ਅਸੀਂ ਇਕ ਕੰਪਨੀ 'ਤੇ ਪੈਸਾ ਲਗਾਉਂਦੇ ਹਾਂ ਤਾਂ ਉਹ ਫਾਇਦਾ ਵੀ ਦਿਵਾ ਸਕਦੀ ਹੈ ਤੇ ਨੁਕਸਾਨ ਵੀ, ਪਰ ਜੇਕਰ ਅਸੀਂ ਪੂਰੀ ਮਾਰਕੀਟ, ਭਾਵ ਫਿਊਚਰ ਡੇ ਟ੍ਰੇਡਿੰਗ ਕਰੀਏ ਤਾਂ ਇਕ-ਦੋ ਕੰਪਨੀਆਂ ਦੇ ਸ਼ੇਅਰ ਵਧਣ-ਘਟਣ ਨਾਲ ਕੋਈ ਖ਼ਾਸ ਫ਼ਰਕ ਨਹੀਂ ਪੈਂਦਾ। ਅਜਿਹੇ 'ਚ ਤੁਹਾਡਾ ਨੁਕਸਾਨ ਹੋਣ ਦਾ ਰਿਸਕ ਵੀ ਘਟ ਜਾਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਬਾਜ਼ਾਰ 'ਚ ਪੈਸਾ ਲੱਗਾ ਹੋਣ ਕਾਰਨ ਇਨਸਾਨ ਆਪਣੀ ਫ਼ਿਤਰਤ ਕਾਰਨ ਡਰਦਾ ਹੈ ਕਿ ਕਿਤੇ ਉਸ ਨੂੰ ਫ਼ਾਇਦੇ ਦੀ ਜਗ੍ਹਾ ਨੁਕਸਾਨ ਨਾ ਉਠਾਉਣਾ ਪੈ ਜਾਵੇ। ਅਜਿਹੇ 'ਚ ਉਨ੍ਹਾਂ ਨੇ ਜੋ ਸਾਫ਼ਟਵੇਅਰ ਤਿਆਰ ਕੀਤਾ ਹੈ, ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕੰਮ ਕਰਦਾ ਹੈ। ਇਸ 'ਚ ਇਕ 'ਬਾੱਟ' ਹੁੰਦਾ ਹੈ, ਜੋ ਪੂਰੀ ਮਾਰਕੀਟ ਦਾ ਵਿਸ਼ਲੇਸ਼ਣ ਕਰ ਕੇ ਜਿੱਥੇ ਫਾਇਦਾ ਹੋਵੇ, ਉੱਥੇ ਨਿਵੇਸ਼ ਕਰਦਾ ਹੈ, ਉਹ ਵੀ ਬਿਨਾਂ ਕਿਸੇ ਡਰ ਤੋਂ। ਅਜਿਹੇ 'ਚ ਖ਼ੁਦ ਟ੍ਰੇਡਿੰਗ ਕਰਨ ਦੇ ਡਰ ਤੋਂ ਬਚਣ ਲਈ 'ਬਾੱਟ' ਇਕ ਵਧੀਆ ਸਾਧਨ ਸਿੱਧ ਹੁੰਦਾ ਹੈ।
ਅਜਿਹੀ ਹੋਰ ਅਹਿਮ ਜਾਣਕਾਰੀ ਲਈ ਦੇਖੋ ਪੂਰੀ ਵੀਡੀਓ-
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਭਲਕੇ ਅਰਵਿੰਦ ਕੇਜਰੀਵਾਲ ਨੂੂੰ ਮਿਲਣ ਤਿਹਾੜ ਜੇਲ੍ਹ ਜਾਣਗੇ CM ਮਾਨ ਤੇ ਸੰਜੈ ਸਿੰਘ
NEXT STORY