ਲੁਧਿਆਣਾ (ਅਨਿਲ, ਮਹਿੰਦਰੂ) : ਪੰਜਾਬ 'ਚ ਸ਼ਨੀਵਾਰ ਰਾਤ ਤੋਂ ਹੋ ਰਹੀ ਲਗਾਤਾਰ ਭਾਰੀ ਬਾਰਸ਼ ਕਾਰਨ ਪੂਰੇ ਪੰਜਾਬ 'ਚ ਹਾਹਾਕਾਰ ਮਚੀ ਹੋਈ ਹੈ। ਲੁਧਿਆਣਾ 'ਚ ਖੰਨਾ ਦੇ ਪਿੰਡ ਹੌਲ 'ਚ ਖਸਤਾ ਹਾਲ ਛੱਤ ਡਿਗਣ ਕਾਰਨ ਬੱਚੇ ਸਮੇਤ ਇਕ ਜੋੜੇ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 11 ਸਾਲਾ ਬੱਚੀ ਦਾ ਮਸਾਂ-ਮਸਾਂ ਬਚਾਅ ਹੋਇਆ।

ਦੂਜੇ ਪਾਸੇ ਮਾਛੀਵਾੜਾ 'ਚ ਸਤਲੁਜ ਕਿਨਾਰੇ ਵਸਦੇ ਪਿੰਡ ਮੰਡ ਸੁੱਖੇਵਾਲ 'ਚ ਘਰ ਦੀ ਛੱਤ ਡਿਗਣ ਨਾਲ 70 ਸਾਲਾ ਕਿਸਾਨ ਅਨੋਖ ਸਿੰਘ ਦੀ ਮਲਬੇ ਹੇਠਾਂ ਦੱਬ ਕੇ ਮੌਤ ਹੋ ਗਈ।

ਭੋਲੇਵਾਲ ਪਿੰਡ ਨੇੜੇ ਵੀ ਸਤਲੁਜ 'ਚ ਵੱਡਾ ਪਾੜ ਪੈਣ ਕਾਰਨ ਪੂਰਾ ਪਿੰਡ ਡੁੱਬ ਗਿਆ। ਸਿੱਧਵਾਂ ਬੇਟ 'ਚ ਵੀ ਹਰ ਪਾਸੇ ਪਾਣੀ ਭਰਿਆ ਹੋਇਆ ਹੈ।ਅਤੇ ਇਹ ਪਾਣੀ ਹੁਣ ਜਲੰਧਰ ਵੱਲ ਵਧ ਰਿਹਾ ਹੈ।

ਇਨ੍ਹਾਂ ਹਾਲਾਤ ਦਾ ਜਾਇਜ਼ਾ ਲੈਣ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਡਿਪਟੀ ਕਮਿਸ਼ਨਰ ਅਗਰਵਾਲ ਸਮੇਤ ਸਤਲੁਜ ਕਿਨਾਰੇ ਪੁੱਜੇ ਹਨ।

ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਮੌਕੇ 'ਤੇ
ਪਿੰਡ ਭੋਲੇਵਾਲ ਦਾ ਬੰਨ੍ਹ ਟੁੱਟਣ ਕਾਰਨ 10 ਪਿੰਡ ਪਾਣੀ ਦੀ ਲਪੇਟ 'ਚ ਆ ਗਏ, ਜਿਨ੍ਹਾਂ 'ਚੋਂ 5 ਪਿੰਡ ਲੁਧਿਆਣਾ ਅਤੇ 5 ਜਲੰਧਰ ਦੇ ਹਨ, ਜਿੱਥੇ ਲੋਕ ਘਰਾਂ 'ਚ ਫਸੇ ਹੋਏ ਹਨ।

ਫਿਲਹਾਲ ਐੱਨ. ਡੀ. ਆਰ. ਐੱਫ. ਦੀਆਂ ਟੀਮਾਂ ਮੌਕੇ 'ਤੇ ਹਨ ਅਤੇ ਉਨ੍ਹਾਂ ਵਲੋਂ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ।

ਕੈਪਟਨ ਅਮਰਿੰਦਰ ਸਿੰਘ ਅੱਜ ਕਰਨਗੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
NEXT STORY