ਚੰਡੀਗੜ੍ਹ, (ਰਾਏ)- ਸ਼ਹਿਰ ਦੇ ਦੱਖਣੀ ਹਿੱਸਿਆਂ 'ਚ ਪਿਛਲੇ ਇਕ ਹਫ਼ਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਹੀ ਪਾਣੀ ਦੀ ਕਿੱਲਤ ਤੋਂ ਲੋਕ ਪ੍ਰੇਸ਼ਾਨ ਹਨ। ਸੈਕਟਰ-44ਬੀ ਦੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਹਫ਼ਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਉਨ੍ਹਾਂ ਦੇ ਘਰਾਂ 'ਚ ਪਾਣੀ ਨਹੀਂ ਆਉਂਦਾ ਅਤੇ ਜੇਕਰ ਆਉਂਦਾ ਹੈ ਤਾਂ ਅੱਧੇ ਘੰਟੇ 'ਚ ਚਲਾ ਜਾਂਦਾ ਹੈ। ਸ਼ਹਿਰ ਦੇ ਇਸ ਹਿੱਸੇ 'ਚ ਉਪਰਲੀ ਮੰਜ਼ਿਲ 'ਚ ਰਹਿਣ ਵਾਲੇ ਲੋਕਾਂ ਦੇ ਨਲ ਪਿਛਲੇ ਇਕ ਹਫ਼ਤੇ ਤੋਂ ਸੁੱਕੇ ਹਨ।
ਇਨ੍ਹੀਂ ਦਿਨੀਂ ਸਭ ਤੋਂ ਜ਼ਿਆਦਾ ਸਮੱਸਿਆ ਸੈਕਟਰ-21, 22, 30, 39, 40, 41, 42, 44 ਆਦਿ ਸੈਕਟਰਾਂ ਦੇ ਲੋਕ ਝੱਲ ਰਹੇ ਹਨ। ਨਿਗਮ ਦੇ ਸਬੰਧਿਤ ਅਧਿਕਾਰੀ ਦਾ ਕਹਿਣਾ ਸੀ ਕਿ ਕਜੌਲੀ ਵਾਟਰ ਵਰਕਸ ਦੇ ਫੇਸ-3 ਅਤੇ 4 ਦੀਆਂ ਪਾਈਪ ਲਾਈਨਾਂ ਦੀ ਮੁਰੰਮਤ ਕਾਰਨ ਇਹ ਸਮੱਸਿਆ ਆਈ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਅੱਜ ਸ਼ਾਮ ਤਕ ਪਾਣੀ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ। ਇਸਦੇ ਬਾਵਜੂਦ ਸੈਕਟਰ-44ਬੀ ਲੋਕਾਂ ਨੇ ਦੱਸਿਆ ਕਿ ਸਮੱਸਿਆ ਤੋਂ ਛੁਟਕਾਰਾ ਨਹੀਂ ਹੋਇਆ। ਚੰਡੀਗੜ੍ਹ ਵਿਚ ਇਨ੍ਹੀਂ ਦਿਨੀਂ ਲਗਭਗ 30 ਮਿਲੀਅਨ ਗੈਲਨ (ਐੱਮ. ਜੀ. ਡੀ.) ਪਾਣੀ ਲੋੜ ਤੋਂ ਘੱਟ ਮਿਲ ਰਿਹਾ ਹੈ। ਹੋਰ ਸੈਕਟਰਾਂ 'ਚ ਵੀ ਪਾਣੀ ਦੀ ਸਪਲਾਈ ਘੱਟ ਸਮੇਂ ਲਈ ਕੀਤੀ ਜਾ ਰਹੀ ਹੈ।
ਪਤੀ ਦੇ ਜੇਲ ਜਾਣ ਤੋਂ ਬਾਅਦ ਪਤਨੀ ਨੇ ਸੰਭਾਲਿਆ ਡਰੱਗਜ਼ ਦਾ ਕਾਰੋਬਾਰ, ਹੈਰੋਇਨ ਸਣੇ ਕਾਬੂ
NEXT STORY