ਚੰਡੀਗੜ੍ਹ (ਮਨਪ੍ਰੀਤ) : ਨਿਗਮ ਵੱਲੋਂ ਪਾਣੀ ਦੀ ਖ਼ਰਾਬ ਪਾਈਪਲਾਈਨ ਬਦਲਣ ਦੇ ਕੰਮ ਕਾਰਨ ਸ਼ਹਿਰ ਵਾਸੀਆਂ ਨੂੰ 12 ਅਤੇ 13 ਨਵੰਬਰ ਨੂੰ ਸ਼ਾਮ ਵੇਲੇ ਘੱਟ ਪ੍ਰੈਸ਼ਰ ਵਾਲੇ ਪਾਣੀ ਦੀ ਸਪਲਾਈ ਦਾ ਸਾਹਮਣਾ ਕਰਨਾ ਪਵੇਗਾ। ਇਸ 48 ਘੰਟੇ ਦੇ ਸ਼ੱਟਡਾਊਨ ਦੌਰਾਨ ਸਿਰਫ਼ ਸ਼ਾਮ ਦੀ ਸਪਲਾਈ ਪ੍ਰਭਾਵਿਤ ਹੋਵੇਗੀ, ਜਦੋਂ ਕਿ ਸਵੇਰ ਵੇਲੇ ਪਾਣੀ ਰੋਜ਼ਾਨਾ ਵਾਂਗ ਪੂਰੇ ਪ੍ਰੈਸ਼ਰ ਨਾਲ ਆਵੇਗਾ। ਨਿਗਮ ਅਨੁਸਾਰ ਪਿੰਡ ਸੰਗਤਪੁਰਾ ਤੇ ਪਿੰਡ ਸੁਖਮਾਜਰਾ ਵਿਖੇ ਖ਼ਰਾਬ ਹੋ ਚੁੱਕੀ ਪੀ. ਐੱਸ. ਸੀ. ਰਾਈਜ਼ਿੰਗ ਮੇਨ ਪਾਈਪਲਾਈਨ ਨੂੰ ਬਦਲ ਕੇ ਇਸ ਦੀ ਜਗ੍ਹਾ 1200 ਐੱਮ. ਐੱਮ. ਵਿਆਸ ਵਾਲੀ ਨਵੀਂ ਐੱਮ. ਐੱਸ. ਪਾਈਪਲਾਈਨ ਪਾਈ ਜਾਣੀ ਹੈ। ਇਹ ਅਹਿਮ ਕੰਮ ਕਜੌਲੀ ਵਾਟਰ ਵਰਕਸ ਦੇ ਅਪਗ੍ਰੇਡੇਸ਼ਨ ਤੇ ਰਾਈਜ਼ਿੰਗ ਮੇਨ ਪ੍ਰਾਜੈਕਟ (24 ਗੁਣਾ 7 ਵਾਟਰ ਸਪਲਾਈ ਜੈਕਟ) ਦੇ ਨਵੀਨੀਕਰਨ ਤਹਿਤ ਕੀਤਾ ਜਾ ਰਿਹਾ ਹੈ।
ਪਾਈਪਲਾਈਨ ਬਦਲਣ ਦੇ ਇਸ ਕੰਮ ਲਈ 12 ਤੇ 13 ਨਵੰਬਰ ਨੂੰ 48 ਘੰਟਿਆਂ ਦਾ ਸ਼ੱਟਡਾਊਨ ਰੱਖਿਆ ਗਿਆ ਹੈ, ਜਿਸ ਦੌਰਾਨ ਫੇਜ਼-3 ਕਜੌਲੀ ਤੋਂ ਵਾਟਰ ਵਰਕਸ ਸੈਕਟਰ 39, ਚੰਡੀਗੜ੍ਹ ਤੱਕ ਕੱਚੇ ਪਾਣੀ ਦੀ ਪੰਪਿੰਗ ਮੁਕੰਮਲ ਤੌਰ ’ਤੇ ਬੰਦ ਰਹੇਗੀ। ਪੰਪਿੰਗ ਬੰਦ ਰਹਿਣ ਕਾਰਨ ਪੂਰੇ ਚੰਡੀਗੜ੍ਹ ’ਚ 12 ਤੇ 13 ਨਵੰਬਰ ਨੂੰ ਸਵੇਰੇ 3:30 ਵਜੇ ਤੋਂ ਸਵੇਰੇ 9:00 ਵਜੇ ਤੱਕ ਪਾਣੀ ਦੀ ਸਪਲਾਈ ਪੂਰੇ ਪ੍ਰੈਸ਼ਰ ਨਾਲ ਜਾਰੀ ਰਹੇਗੀ। ਦੂਜੇ ਪਾਸੇ, ਦੋਵੇਂ ਦਿਨ ਸ਼ਾਮ 6:00 ਵਜੇ ਤੋਂ ਰਾਤ 8:30 ਵਜੇ ਤੱਕ ਪਾਣੀ ਬਹੁਤ ਘੱਟ ਪ੍ਰੈਸ਼ਰ ਨਾਲ ਸਪਲਾਈ ਕੀਤਾ ਜਾਵੇਗਾ। ਸ਼ਹਿਰ ’ਚ ਪਾਣੀ ਦੀ ਸਪਲਾਈ ਦੇ ਇਸ ਬਦਲਾਅ ਨੂੰ ਦੇਖਦਿਆਂ ਨਿਗਮ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜ਼ਰੂਰਤ ਅਨੁਸਾਰ ਪਹਿਲਾਂ ਹੀ ਪਾਣੀ ਸਟੋਰ ਕਰਕੇ ਰੱਖਣ ਤੇ ਸ਼ੱਟਡਾਊਨ ਦੇ ਇਸ ਸਮੇਂ ਦੌਰਾਨ ਨਿਗਮ ਪ੍ਰਸ਼ਾਸਨ ਨਾਲ ਸਹਿਯੋਗ ਕਰਨ।
ਪੰਜਾਬ 'ਚ ਚੜ੍ਹਦੀ ਸਵੇਰ ਵੱਡਾ ਹਾਦਸਾ, ਸੰਗਰੂਰ ਤੋਂ ਚੰਡੀਗੜ੍ਹ ਜਾ ਰਹੀ PRTC ਦੀ ਬੱਸ ਪਲਟੀ, 3 ਲੋਕਾਂ ਦੀ ਮੌਤ
NEXT STORY