ਰੂਪਨਗਰ, (ਵਿਜੇ)- ਰੂਪਨਗਰ ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ਦਿੱਤੀ ਜਾਣ ਵਾਲੀ 24 ਇੰਚ ਦੀ ਵੱਡੀ ਪੀਣ ਵਾਲੇ ਪਾਣੀ ਦੀ ਸਪਲਾਈ ਵਾਲੀ ਪਾਈਪ ਲਾਈਨ ਦੇ ਟੁੱਟ ਜਾਣ ਨਾਲ ਸ਼ਹਿਰ ਦੀ ਸਪਲਾਈ ਦੋ ਦਿਨਾਂ ਲਈ ਪ੍ਰਭਾਵਿਤ ਰਹੇਗੀ।

ਨਗਰ ਕੌਂਸਲ ਦੇ ਐੱਸ. ਡੀ. ਓ. ਹਰਪ੍ਰੀਤ ਸਿੰਘ ਭਿਉਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਖੜਾ ਨਹਿਰ ਤੋਂ 24 ਇੰਚ ਵਾਲੀ ਪਾਈਪ ਲਾਈਨ ਨਾਲ ਸ਼ਹਿਰ ਵਿਚ ਸਥਾਪਤ ਵਾਟਰ ਟੈਂਕਾਂ ਤੱਕ ਪਾਣੀ ਪਹੁੰਚਾਇਆ ਜਾਂਦਾ ਹੈ। ਉਕਤ ਪਾਈਪਲਾਈਨ ਰਾਧਾ ਸੁਆਮੀ ਸਤਿਸੰਗ ਭਵਨ ਦੇ ਨਜ਼ਦੀਕ ਅਚਾਨਕ ਟੁੱਟ ਗਈ ਹੈ ਅਤੇ ਸਪਲਾਈ ਦਾ ਕਾਰਜ ਠੱਪ ਹੋ ਗਿਆ ਹੈ। ਉਨ੍ਹਾਂ ਨੇ ਮੌਕੇ 'ਤੇ ਮੁਲਾਜ਼ਮਾਂ ਨੂੰ ਤਾਇਨਾਤ ਕਰ ਦਿੱਤਾ ਹੈ ਅਤੇ ਖੁਦਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ ਤਾਂ ਕਿ ਨੁਕਸ ਨੂੰ ਜਲਦੀ ਦੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਪਾਈਪ ਲਾਈਨ ਵਿਚ ਜਮ੍ਹਾ ਸਾਰਾ ਪਾਣੀ ਨਿਕਲ ਜਾਵੇਗਾ ਤਾਂ ਤੁਰੰਤ ਉਸ ਤੋਂ ਬਾਅਦ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਇੰਸਪੈਕਟਰ ਪ੍ਰਭਦਿਆਲ, ਗੁਰਪਾਲ ਸਿੰਘ, ਵਾਟਰ ਸੁਪਰਵਾਈਜ਼ਰ ਤੇ ਹੋਰ ਮੌਜੂਦ ਸਨ।
200 ਗ੍ਰਾਮ ਨਸ਼ੇ ਵਾਲੇ ਪਾਊਡਰ ਸਣੇ 2 ਗ੍ਰਿਫਤਾਰ
NEXT STORY