ਸ਼ੇਰਪੁਰ (ਅਨੀਸ਼ ਗਰਗ): ਭਾਰਤ ਸਰਕਾਰ ਵਲੋਂ ਆਰਮਜ਼ (ਸੋਧ) ਐਕਟ 2019 'ਚ ਕੁਝ ਮਹੱਤਵਪੂਰਨ ਤਬਦੀਲੀਆਂ ਲਿਆਂਦੀਆਂ ਗਈਆਂ ਹਨ। ਜਿਵੇਂ ਕਿ ਆਰਮਜ਼ ਐਕਟ 1959 ਦੇ ਮੁਤਾਬਕ ਇਕ ਵਿਅਕਤੀ ਵੱਧ ਤੋਂ ਵੱਧ 3 ਹਥਿਆਰ ਰੱਖ ਸਕਦਾ ਸੀ। ਪਰ ਹੁਣ ਨਵੇਂ ਸੋਧ ਕੀਤੇ ਆਰਮਜ਼ ਐਕਟ 2019 ਅਨੁਸਾਰ ਇਕ ਲਾਇਸੈਂਸਦਾਰ 3 ਹਥਿਆਰਾਂ ਦੀ ਬਜਾਏ ਸਿਰਫ 2 ਹਥਿਆਰ ਹੀ ਰੱਖ ਸਕਦਾ ਹੈ ਤੇ ਜਿਸ ਕੋਲ ਵੀ 2 ਤੋਂ ਜ਼ਿਆਦਾ ਹਥਿਆਰ ਹਨ, ਉਸ ਨੂੰ 13 ਦਸੰਬਰ 2020 ਤੱਕ ਆਪਣੇ ਕੋਲ ਰੱਖੇ ਵਾਧੂ ਹਥਿਆਰ ਨੂੰ ਨੇੜਲੇ ਥਾਣੇ ਜਾਂ ਅਧਿਕਾਰਤ ਆਰਮਜ਼ ਡੀਲਰ ਕੋਲ ਜਮ੍ਹਾ ਕਰਾਉਣਾ ਲਾਜ਼ਮੀ ਹੈ। ਜੇਕਰ ਕੋਈ ਬੰਦਾ ਆਰਮਡ ਫੋਰਸਿਜ਼ ਦਾ ਮੈਂਬਰ ਹੈ ਤਾਂ ਉਸਨੂੰ ਆਪਣੀ ਯੂਨਿਟ ਦੀ ਆਰਮਰੀ 'ਚ ਇਕ ਸਾਲ ਦੇ ਅੰਦਰ-ਅੰਦਰ ਹਥਿਆਰ ਜਮ੍ਹਾ ਕਰਾਉਣਾ ਹੋਵੇਗਾ। ਇਥੇ ਹੀ ਸੈਕਸ਼ਨ 3 ਅਧੀਨ ਜਾਰੀ ਕੀਤੇ ਲਾਇਸੈਂਸ ਦੀ ਮਿਆਦ ਜੋ ਕਿ ਮੌਜੂਦਾ ਸਮੇਂ 'ਚ 3 ਸਾਲ ਦੀ ਸੀ, ਨੂੰ ਵਧਾ ਕੇ 5 ਸਾਲ ਦੀ ਕਰ ਦਿੱਤਾ ਗਿਆ ਹੈ। ਨਵੇਂ ਲਾਈਸੈਂਸ ਤੇ ਨਵੀਨੀਕਰਨ ਦੀ ਮਿਆਦ ਹੁਣ 5 ਸਾਲ ਹੋਵੇਗੀ ਅਤੇ ਲਾਈਸੈਂਸੀ ਨੂੰ ਆਪਣਾ ਲਾਈਸੈਂਸ ਤੇ ਉਸ 'ਤੇ ਦਰਜ ਹਥਿਆਰ ਤੇ ਕਾਰਤੂਸ, ਲਾਈਸੈਂਸਿੰਗ ਅਥਾਰਟੀ ਦੇ ਸਨਮੁਖ ਤਸਦੀਕ ਕਰਨ ਲਈ ਪੇਸ਼ ਕਰਨੇ ਹੋਣਗੇ। ਇਸ ਤੋਂ ਇਲਾਵਾ ਆਰਮਜ਼ ਐਕਟ 'ਚ ਹੋਰ ਵੀ ਸੋਧਾਂ ਕੀਤੀਆਂ ਹਨ, ਜਿਨ੍ਹਾਂ 'ਚ ਆਰਮਜ਼ ਐਕਟ ਅਧੀਨ ਸਜ਼ਾਵਾ 'ਚ ਵਾਧਾ ਕੀਤਾ ਹੈ।
ਇਹ ਵੀ ਪੜ੍ਹੋ: ਦਾਜ ਦੀ ਬਲੀ ਚੜ੍ਹੀ ਮਾਪਿਆਂ ਦੀ ਲਾਡਲੀ ਧੀ, ਫਾਹਾ ਲੈ ਕੀਤੀ ਖ਼ੁਦਕੁਸ਼ੀ
ਸਰਕਾਰ ਵਲੋਂ ਜਾਰੀ ਕੀਤੀਆਂ ਨਵੀਆਂ ਸੋਧਾਂ : ਨਵੀਆਂ ਸੋਧਾਂ ਮੁਤਾਬਕ ਜੇਕਰ ਕੋਈ ਵਿਅਕਤੀ ਜਨਤਕ ਇਕੱਠ, ਧਾਰਮਿਕ ਸਥਾਨ ਜਾਂ ਵਿਆਹ ਸਮਾਗਮ ਆਦਿ ਮੌਕੇ ਖੁਸ਼ੀ 'ਚ, ਲਾਪਰਵਾਹੀ ਜਾਂ ਅਣਗਹਿਲੀ ਨਾਲ ਗੋਲੀ ਚਲਾਉਂਦਾ ਹੈ, ਜਿਸ ਨਾਲ ਮਨੁੱਖੀ ਜਾਨ ਜਾਂ ਲੋਕਾਂ ਦੀ ਸੁਰੱਖਿਆ ਨੂੰ ਖ਼ਤਰਾ ਹੋਵੇ, ਲਈ ਉਸ ਨੂੰ ਘੱਟੋ-ਘੱਟ 2 ਸਾਲ ਦੀ ਕੈਦ ਦੀ ਸਜ਼ਾ ਅਤੇ 1 ਲੱਖ ਰੁਪਏ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਪੁਲਸ ਜਾਂ ਫ਼ੌਜ ਦੇ ਮੁਲਾਜ਼ਮ ਦਾ ਹਥਿਆਰ ਖੋਹਣ 'ਤੇ ਹੁਣ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਜਾਣਕਾਰੀ ਅਨੁਸਾਰ ਹਥਿਆਰ ਰੱਖਣ ਦੇ ਮਾਮਲੇ 'ਚ ਪੰਜਾਬ ਦੇਸ਼ 'ਚ ਦੂਜੇ ਨੰਬਰ ਅਤੇ ਉੱਤਰ ਪ੍ਰਦੇਸ਼ ਪਹਿਲੇ ਨੰਬਰ 'ਤੇ ਹੈ। ਪੰਜਾਬ ਦੇ ਲੋਕਾਂ 'ਚ ਹਥਿਆਰ ਰੱਖਣ ਦੇ ਸ਼ੌਕ ਦਾ ਇਸ ਗੱਲ ਤੋਂ ਵੀ ਪਤਾ ਲੱਗਦਾ ਹੈ ਕਿ ਸੂਬੇ 'ਚ ਔਸਤਨ ਹਰ 18ਵੇਂ ਪਰਿਵਾਰ ਦੇ ਕੋਲ ਲਾਇਸੈਂਸੀ ਹਥਿਆਰ ਹੈ। ਬਗ਼ੈਰ ਲਾਇਸੈਂਸੀ ਹਥਿਆਰ ਇਸ ਤੋਂ ਵੱਖਰੇ ਹਨ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਦਿਨ ਚੜ੍ਹਦਿਆਂ ਹੀ 7 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ
ਸ਼ਹੀਦ ਫੌਜੀ ਗੁਰਬਿੰਦਰ ਸਿੰਘ ਦੇ ਪਰਿਵਾਰ ਨਾਲ ਭਗਵੰਤ ਮਾਨ ਨੇ ਕੀਤਾ ਦੁੱਖ ਸਾਂਝਾ
NEXT STORY