ਮਹਿਲ ਕਲਾਂ (ਹਮੀਦੀ): ਪੰਜਾਬ ਸਰਕਾਰ ਵੱਲੋਂ ਨਵੀਂ ਬਲਾਕਬੰਦੀ ਤਹਿਤ ਮਹਿਲ ਕਲਾਂ ਬਲਾਕ ਦੀ ਹੱਦ ਵਿਚ ਵਾਧਾ ਕੀਤਾ ਗਿਆ ਹੈ। ਨਵੇਂ ਨੋਟੀਫਿਕੇਸ਼ਨ ਅਨੁਸਾਰ ਹੁਣ ਮਹਿਲ ਕਲਾਂ ਬਲਾਕ ਵਿੱਚ ਕੁੱਲ 52 ਪਿੰਡ ਸ਼ਾਮਲ ਹੋ ਗਏ ਹਨ। ਇਸ ਨਵੇਂ ਤਜਵੀਜ਼ੀ ਗਠਨ ਤਹਿਤ ਬਰਨਾਲਾ ਅਤੇ ਸ਼ਹਿਣਾ ਬਲਾਕ ਦੇ ਕਈ ਪਿੰਡਾਂ ਨੂੰ ਮਹਿਲ ਕਲਾਂ ਬਲਾਕ ਵਿਚ ਜੋੜਿਆ ਗਿਆ ਹੈ। ਇਸ ਨਾਲ ਬਲਾਕ ਦੇ ਪਿੰਡਾਂ ਦੀ ਪ੍ਰਸ਼ਾਸਕੀ ਸੰਖਿਆ ਅਤੇ ਵਿਕਾਸੀ ਜ਼ਿੰਮੇਵਾਰੀ ਵਿਚ ਵਾਧਾ ਹੋਇਆ ਹੈ। ਮਹਿਲ ਕਲਾਂ ਬਲਾਕ ਦੇ ਨਵੇਂ ਪੁਨਰ ਗਠਨ ਤਹਿਤ ਸ਼ਾਮਿਲ ਕੀਤੇ ਪਿੰਡਾਂ ਵਿੱਚ ਪਿੰਡ ਠੀਕਰੀਵਾਲ, ਹਮੀਦੀ, ਗੁੰਮਟੀ, ਗੁਰਮ, ਠੁੱਲੀਵਾਲ, ਮਾਂਗੇਵਾਲ, ਮਨਾਲ, ਨਾਈਵਾਲਾ, ਟੱਲੇਵਾਲ, ਟੱਲੇਵਾਲ ਖ਼ੁਰਦ, ਚੂੰਘਾਂ, ਵਿਧਾਤੇ, ਕੈਰੇ, ਪੱਖੋਕੇ, ਮੱਲੀਆਂ, ਭੋਤਨਾ, ਚੀਮਾ ਅਤੇ ਬਖਤਗੜ੍ਹ ਬਾਹਮਣੀਆਂ, ਬੀਹਲਾ, ਬੀਹਲਾ ਖੁਰਦ, ਚੰਨਣਵਾਲ, ਛਾਪਾ, ਛੀਨੀਵਾਲ ਕਲਾਂ, ਛੀਨੀਵਾਲ ਖੁਰਦ, ਚੁਹਾਨਕੇ ਕਲਾਂ, ਚੁਹਾਨਕੇ ਖੁਰਦ, ਧਨੇਰ, ਦੀਵਾਨਾ, ਗਾਗੇਵਾਲ, ਗੰਗੋਹਰ, ਗਹਿਲ, ਹਰਦਾਸਪੁਰਾ,ਕਲਾਲ ਮਾਜਰਾ, ਕਲਾਲਾਂ, ਖਿਆਲੀ, ਕਿਰਪਾਲ ਸਿੰਘ ਵਾਲਾ, ਕੁਰੜ, ਕੁਤਬਾ, ਲੋਹਗੜ੍ਹ, ਮਹਿਲ ਕਲਾਂ, ਮਹਿਲ ਕਲਾਂ ਸੋਢੇ, ਮਹਿਲ ਖੁਰਦ, ਮੂੰਮ, ਨਰਾਇਣਗੜ੍ਹ ਸੋਹੀਆਂ, ਨਿਹਾਲੂਵਾਲ, ਪੰਡੋਰੀ, ਰਾਏਸਰ ਪਟਿਆਲਾ, ਰਾਏਸਰ ਪੰਜਾਬ, ਸੱਦੇਵਾਲ, ਸਹੌਰ, ਸਹਿਜੜਾ, ਵਜੀਦਕੇ ਕਲਾਂ, ਵਜੀਦਕੇ ਖੁਰਦ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਐਲਾਨ! ਇਨ੍ਹਾਂ ਨੂੰ ਮਿਲਣਗੇ 40-40 ਹਜ਼ਾਰ ਰੁਪਏ
ਕੁਝ ਪਿੰਡਾਂ ਵੱਲੋਂ ਵਿਰੋਧ ਕੀਤੇ ਜਾਣ ਦੀ ਸੰਭਾਵਨਾ
ਸੂਬਾ ਸਰਕਾਰ ਵੱਲੋਂ ਕੀਤੀ ਗਈ ਇਸ ਬਲਾਕ ਬੰਦੀ ਨੂੰ ਲੈ ਕੇ ਕੁਝ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਅਤੇ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਦੀ ਵੀ ਸੰਭਾਵਨਾ ਬਣੀ ਹੋਈ ਹੈ। ਇਨ੍ਹਾਂ ਵਿਚ ਬਲਾਕ ਸ਼ਹਿਣਾ ਤੋਂ ਅਲੱਗ ਹੋਏ ਪਿੰਡ ਸ਼ਾਮਿਲ ਹੋ ਸਕਦੇ ਹਨ ਇਸ ਦਾ ਕਾਰਨ ਇਨ੍ਹਾਂ ਪਿੰਡਾਂ ਦਾ ਮਹਿਲ ਕਲਾਂ ਤੋਂ ਵੱਧ ਦੂਰੀ ਦਾ ਹੋਣਾ ਹੈ ਕਿਉਂਕਿ ਇਹ ਪਿੰਡ ਸਹਿਣਾ ਬਲਾਕ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਤੇ ਹਨ, ਜਦਕਿ ਮਹਿਲਕਲਾਂ ਬਲਾਕ ਤੋਂ ਇਨ੍ਹਾਂ ਦੀ ਦੂਰੀ 35 ਤੋਂ 40 ਕਿਲੋਮੀਟਰ ਬਣ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ ਦੌਰੇ 'ਤੇ ਪੰਜਾਬ ਤੇ ਹਰਿਆਣਾ ਦੇ ਰਾਜਪਾਲਾਂ ਨਾਲ ਮਿਲੇ ਸਾਬਕਾ ਰਾਸ਼ਟਰਪਤੀ ਕੋਵਿੰਦ
NEXT STORY