ਭਵਾਨੀਗੜ੍ਹ (ਵਿਕਾਸ) : ਪਿੰਡ ਰੋਸ਼ਨਵਾਲਾ ਨੇੜੇ ਬੀਤੇ ਦਿਨੀਂ ਇਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰ ਪਿਓ-ਪੁੱਤ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਪਿਤਾ ਵਾਲ-ਵਾਲ ਬਚ ਗਿਆ ਜਦਕਿ ਉਸ ਦੇ ਪੁੱਤ ਦੀ ਮੌਤ ਹੋ ਗਈ। ਇਸ ਸਬੰਧੀ ਪੁਲਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਰੋਸ਼ਨਵਾਲਾ ਨੇ ਪੁਲਸ ਨੂੰ ਦੱਸਿਆ ਕਿ ਲੰਘੀ 5 ਅਗਸਤ ਨੂੰ ਉਹ ਆਪਣੇ ਲੜਕੇ ਨਾਲ ਮੋਟਰਸਾਈਕਲ ’ਤੇ ਕਿਸੇ ਕੰਮ ਸਬੰਧੀ ਪਿੰਡ ਰਾਏ ਸਿੰਘ ਵਾਲਾ ਗਿਆ ਸੀ ਤਾਂ ਵਾਪਸ ਆਉਂਦੇ ਸਮੇਂ ਜਦੋਂ ਉਹ ਪਿੰਡ ਰੋਸ਼ਨਵਾਲਾ ਪਹੁੰਚੇ ਤਾਂ ਸਾਹਮਣੇ ਤੋਂ ਤੇਜ਼ ਰਫਤਾਰ ਇਕ ਸਿਲਵਰ ਰੰਗ ਦੀ ਕਾਰ ਦੇ ਚਾਲਕ ਨੇ ਲਾਪ੍ਰਵਾਹੀ ਨਾਲ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਕਾਰ ਦੀ ਟੱਕਰ ਕਾਰਨ ਉਹ ਅਤੇ ਉਸ ਦਾ ਲੜਕਾ ਸੜਕ ’ਤੇ ਡਿੱਗ ਪਏ ਹਾਲਾਂਕਿ ਉਹ ਸੱਟਾਂ ਤੋਂ ਬਚ ਗਿਆ ਪਰ ਉਸ ਦੇ ਪੁੱਤ ਦੇ ਸਿਰ ’ਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੰਜਾਬ 'ਚ ਵੱਡਾ ਕਾਂਡ, ਵਕੀਲ ਨੇ ਬੇਸ਼ਰਮੀ ਦੀ ਹੱਦ ਕੀਤੀ ਪਾਰ, ਕੁੜੀ ਨਾਲ ਪੰਜ ਦਿਨ ਤੱਕ ਕੀਤਾ...
NEXT STORY