ਚੰਡੀਗੜ੍ਹ (ਭਾਸ਼ਾ) : ਪੰਜਾਬ-ਹਰਿਆਣਾ 'ਚ ਲੋਕਾਂ ਨੂੰ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਮਿਲੀ। 2 ਹਫਤਿਆਂ ਤੋਂ ਸਾਧਾਰਣ ਤੋਂ ਘੱਟ ਚਲਿਆ ਆ ਰਿਹਾ ਤਾਪਮਾਨ ਮੰਗਲਵਾਰ ਨੂੰ ਹੋਰ ਡਿੱਗ ਗਿਆ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਅਤੇ ਆਦਮਪੁਰ 'ਚ ਘੱਟੋ-ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਅੰਮ੍ਰਿਤਸਰ 'ਚ ਇਹ ਇਸ ਮੌਸਮ ਦੀ ਹੁਣ ਤਕ ਦੀ ਸਭ ਤੋਂ ਠੰਡੀ ਰਾਤ ਸੀ, ਜਿਥੇ ਤਾਪਮਾਨ ਸਾਧਾਰਣ ਤੋਂ 3 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਪਠਾਨਕੋਟ 'ਚ ਘੱਟ ਤੋਂ ਘੱਟ ਤਾਪਮਾਨ 2.9 ਡਿਗਰੀ, ਲੁਧਿਆਣਾ 'ਚ 2.8, ਫਰੀਦਕੋਟ 'ਚ 3.8, ਗੁਰਦਾਸਪੁਰ 'ਚ 3.5, ਬਠਿੰਡਾ 'ਚ 4.5 ਅਤੇ ਹਲਵਾਰਾ 'ਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਉਥੇ ਹੀ ਚੰਡੀਗੜ੍ਹ 'ਚ ਘੱਟੋ ਘੱਟ ਤਾਪਮਾਨ 5.5 ਡਿਗਰੀ ਦਰਜ ਕੀਤਾ ਗਿਆ ਜਦਕਿ ਹਰਿਆਣਾ 'ਚ ਨਾਰਨੌਲ 2.5 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਨਾਲ ਸੂਬੇ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ। ਅਧਿਕਾਰੀ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ 'ਚ ਅਗਲੇ ਕੁਝ ਦਿਨਾਂ ਤਕ ਸੀਤ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ।
ਅਟਲ ਜੀ ਨੂੰ ਦੇਸ਼ ਕਦੇ ਨਹੀਂ ਭੁੱਲ ਸਕਦਾ : ਮਨੋਰੰਜਨ ਕਾਲੀਆ
NEXT STORY