ਚੰਡੀਗੜ੍ਹ (ਪਾਲ) : ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸ਼ਹਿਰ ਦਾ ਪਾਰਾ ਉੱਪਰ ਵੱਲ ਜਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਤੋਂ ਜਿੱਥੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੱਕ ਰਿਕਾਰਡ ਕੀਤਾ ਜਾ ਰਿਹਾ ਸੀ। ਉੱਥੇ ਹੀ ਵੀਰਵਾਰ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਤੱਕ ਪਹੁੰਚ ਗਿਆ, ਜੋ ਆਮ ਨਾਲੋਂ 4 ਡਿਗਰੀ ਵੱਧ ਰਿਹਾ, ਉੱਥੇ ਹੀ ਹੇਠਲਾ ਤਾਪਮਾਨ 25.4 ਡਿਗਰੀ ਦਰਜ ਹੋਇਆ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜ਼ਰੂਰੀ ਖ਼ਬਰ, ਜਲਦ ਬਦਲੇਗਾ 'ਮੌਸਮ', ਜਾਣੋ ਵਿਭਾਗ ਦੀ ਤਾਜ਼ਾ Update
ਮੌਸਮ ਕੇਂਦਰ ਦੀ ਮੰਨੀਏ ਤਾਂ ਮੀਂਹ ਨਾ ਪੈਣ ਕਾਰਨ ਤਾਪਮਾਨ 'ਚ ਥੋੜ੍ਹਾ ਵਾਧਾ ਵੇਖਿਆ ਜਾ ਰਿਹਾ ਹੈ। ਵਿਭਾਗ ਮੁਤਾਬਕ 9 ਅਤੇ 10 ਤਾਰੀਖ਼ ਨੂੰ ਸ਼ਹਿਰ 'ਚ ਮੀਂਹ ਦੇ ਆਸਾਰ ਬਣੇ ਹੋਏ ਹਨ।
ਇਹ ਵੀ ਪੜ੍ਹੋ : ਸੁੱਖੀ ਚਾਹਲ ਦਾ ਗੁਰਪਤਵੰਤ ਪੰਨੂ ਨੂੰ ਓਪਨ ਚੈਲੰਜ, 'ਹਿੰਮਤ ਹੈ ਤਾਂ ਅਮਰੀਕਾ 'ਚ ਰਿਫਰੈਂਡਮ ਕਰੇ'
ਤਾਪਮਾਨ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ ਤਾਪਮਾਨ ਅਗਲੇ 5 ਦਿਨ 34 ਤੋਂ 36 ਡਿਗਰੀ ਦੇ ਆਸ-ਪਾਸ ਰਹਿਣ ਦੇ ਆਸਾਰ ਹਨ, ਜਦੋਂਕਿ ਹੇਠਲਾ ਤਾਪਮਾਨ 25 ਤੋਂ 26 ਡਿਗਰੀ ਰਹਿ ਸਕਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਂਸਰ ਨਾਲ ਜੂਝ ਰਹੀ ਪਤਨੀ ਲਈ ਭਾਵੁਕ ਹੋਏ ਨਵਜੋਤ ਸਿੱਧੂ, ਚੱਲ ਰਹੀ 6ਵੀਂ ਕੀਮੋਥੈਰੇਪੀ
NEXT STORY