ਗੁਰਦਾਸਪੁਰ(ਹਰਮਨ)- ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੀ ਤਿੱਖੀ ਧੁੱਪ ਨੇ ਗੁਰਦਾਸਪੁਰ ਸਮੇਤ ਆਸ-ਪਾਸ ਦੇ ਖੇਤਰਾਂ ’ਚ ਮੌਸਮ ਦਾ ਮਿਜਾਜ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਹੈ। ਕਈ ਦਿਨਾਂ ਤੱਕ ਛਾਈ ਰਹੀ ਕੜੀ ਠੰਢ ਅਤੇ ਧੁੰਦ ਤੋਂ ਬਾਅਦ ਹੁਣ ਸੂਰਜ ਦੇਵਤਾ ਦੀ ਮਿਹਰਬਾਨੀ ਨਾਲ ਤਾਪਮਾਨ ’ਚ ਨਿਰੰਤਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਦਿੱਲੀ ਦੇ ਪੈਰਾਂ 'ਚ ਡਿੱਗਣ ਵਾਲਿਆਂ ਨੂੰ SGPC 'ਤੇ ਸਵਾਲ ਚੁੱਕਣ ਦਾ ਕੋਈ ਹੱਕ ਨਹੀਂ: SAD
ਮੌਸਮੀ ਜਾਣਕਾਰੀ ਮੁਤਾਬਕ ਅੱਜ ਗੁਰਦਾਸਪੁਰ ’ਚ ਦਿਨ ਦਾ ਤਾਪਮਾਨ ਕਰੀਬ 19 ਡਿਗਰੀ ਸੈਂਟੀਗ੍ਰੇਡ ਦਰਜ ਕੀਤਾ ਗਿਆ, ਜਦਕਿ ਰਾਤ ਦਾ ਤਾਪਮਾਨ ਵੀ ਵਧ ਕੇ 5 ਤੋਂ 6 ਡਿਗਰੀ ਸੈਂਟੀਗ੍ਰੇਡ ਦੇ ਨੇੜੇ ਪਹੁੰਚ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਧੁੰਦ ਨਾ ਪੈਣ ਕਾਰਨ ਸਵੇਰੇ ਅਤੇ ਸ਼ਾਮ ਸਮੇਂ ਦਿੱਖ ਸਾਫ ਰਹੀ, ਜਿਸ ਨਾਲ ਆਵਾਜਾਈ ਨਿਰਵਿਘਨ ਜਾਰੀ ਹੈ ਅਤੇ ਰੇਲ ਤੇ ਸੜਕ ਆਵਾਜਾਈ ਨੂੰ ਵੀ ਕੋਈ ਵੱਡੀ ਰੁਕਾਵਟ ਨਹੀਂ ਆਈ। ਦਿਨ ਸਾਫ ਹੋਣ ਨਾਲ ਲੋਕਾਂ ਦੀ ਰੋਜ਼ਮਰ੍ਹਾ ਦੀ ਜ਼ਿੰਦਗੀ ਮੁੜ ਪਟੜੀ ’ਤੇ ਆ ਗਈ ਹੈ। ਠੰਢ ਅਤੇ ਧੁੰਦ ਕਾਰਨ ਰੁਕੇ ਹੋਏ ਕਈ ਕੰਮ ਹੁਣ ਦੁਬਾਰਾ ਸ਼ੁਰੂ ਹੋ ਗਏ ਹਨ। ਸਵੇਰੇ ਦੀ ਸੈਰ, ਬਾਜ਼ਾਰਾਂ ਦੀ ਚਹਿਲ-ਪਹਿਲਾ ਅਤੇ ਦਿਹਾੜੀਦਾਰ ਮਜ਼ਦੂਰਾਂ ਦੇ ਕੰਮਾਂ ’ਚ ਵੀ ਤੇਜ਼ੀ ਆਈ ਹੈ।
ਇਹ ਵੀ ਪੜ੍ਹੋ- 'ਪੰਜਾਬ ਕੇਸਰੀ' ਦੇ ਹੱਕ ’ਚ ਸੁਪਰੀਮ ਕੋਰਟ ਦੇ ਫੈਸਲੇ ਦਾ ਸੁਨੀਲ ਜਾਖੜ ਵੱਲੋਂ ਸਵਾਗਤ, ਮਾਨ ਸਰਕਾਰ ’ਤੇ ਤਿੱਖਾ ਹਮਲਾ
ਦੂਜੇ ਪਾਸੇ ਮੌਸਮ ’ਚ ਆਇਆ ਇਹ ਬਦਲਾਅ ਖੇਤੀਬਾੜੀ ਲਈ ਵੀ ਲਾਭਕਾਰੀ ਸਾਬਿਤ ਹੋ ਰਿਹਾ ਹੈ। ਸਖ਼ਤ ਠੰਢ ਅਤੇ ਸਿਲ ਦੀ ਮਾਰ ਕਾਰਨ ਪ੍ਰਭਾਵਿਤ ਹੋਈਆਂ ਫਸਲਾਂ ਨੂੰ ਤਿੱਖੀ ਧੁੱਪ ਨਾਲ ਕਾਫੀ ਰਾਹਤ ਮਿਲੀ ਹੈ। ਖਾਸ ਕਰ ਕੇ ਨੀਵੇਂ ਇਲਾਕਿਆਂ ’ਚ ਕਣਕ ਦੀ ਫਸਲ, ਜੋ ਪੀਲੇਪਨ ਦਾ ਸ਼ਿਕਾਰ ਹੋ ਰਹੀ ਸੀ, ਹੁਣ ਮੁੜ ਹਰੀ ਭਰੀ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਸਾਫ ਮੌਸਮ ਕਾਰਨ ਸਰੋਂ ਦੀ ਫਸਲ ਵੀ ਚੰਗੀ ਤਰ੍ਹਾਂ ਖਿੜ ਰਹੀ ਹੈ, ਜਿਸ ਨਾਲ ਕਿਸਾਨਾਂ ਦੇ ਚਿਹਰਿਆਂ ’ਤੇ ਖੁਸ਼ੀ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ ਕਾਂਗਰਸ 'ਚ ਛਿੜੀ 'ਜਾਤੀ ਜੰਗ', ਚੰਨੀ ਦੇ ਸਵਾਲਾਂ 'ਤੇ ਰਾਜਾ ਵੜਿੰਗ ਨੇ ਦਿੱਤਾ ਜਵਾਬ
ਹਾਲਾਂਕਿ ਮੌਸਮ ਵਿਭਾਗ ਵੱਲੋਂ 23 ਜਨਵਰੀ ਨੂੰ ਗੁਰਦਾਸਪੁਰ ਸਮੇਤ ਪੰਜਾਬ ਦੇ ਵੱਖ-ਵੱਖ ਖੇਤਰਾਂ ’ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਅਲਰਟ ਜਾਰੀ ਕੀਤੀ ਗਈ ਹੈ। ਬਾਰਿਸ਼ ਦੇ ਨਾਲ ਹੀ ਤਾਪਮਾਨ ’ਚ ਮੁੜ ਗਿਰਾਵਟ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਅਨੁਮਾਨ ਹੈ ਕਿ ਅਗਲੇ ਹਫ਼ਤੇ ਦਿਨ ਦਾ ਤਾਪਮਾਨ ਘਟ ਕੇ 13 ਤੋਂ 14 ਡਿਗਰੀ ਸੈਂਟੀਗ੍ਰੇਡ ਦੇ ਕਰੀਬ ਰਹਿ ਸਕਦਾ ਹੈ।
ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਧਿਆਨ ’ਚ ਰੱਖਦੇ ਹੋਏ 23 ਜਨਵਰੀ ਤੋਂ ਪਹਿਲਾਂ ਫਸਲਾਂ ਦੀ ਸਿੰਜਾਈ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਾਰਿਸ਼ ਹੋ ਜਾਂਦੀ ਹੈ ਤਾਂ ਉਸਦੇ ਪਾਣੀ ਨੂੰ ਧਿਆਨ ਵਿੱਚ ਰੱਖਦਿਆਂ ਬਾਅਦ ਵਿੱਚ ਹੀ ਲੋੜ ਅਨੁਸਾਰ ਸਿੰਜਾਈ ਕੀਤੀ ਜਾਵੇ ਅਤੇ ਜਿੱਥੇ ਪਾਣੀ ਜਮ੍ਹਾ ਹੋਵੇ, ਉੱਥੇ ਖ਼ਾਸ ਸਾਵਧਾਨੀ ਵਰਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਦਾ ਫੈਸਲਾ 'ਆਪ' ਲਈ ਸਬਕ, ਲੋਕਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ : ਵੜਿੰਗ
NEXT STORY