ਚੰਡੀਗੜ੍ਹ (ਯੂ. ਐੱਨ. ਆਈ.) : ਪਿਛਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਕਈ ਥਾਈਂ ਤੇਜ਼ ਹਨੇਰੀਆਂ ਝੁੱਲੀਆਂ ਅਤੇ ਮੀਂਹ ਪਿਆ। ਇਸ ਕਾਰਨ ਮੌਸਮ ਕੁਝ ਸੁਹਾਵਣਾ ਹੋ ਗਿਆ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ।
ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਸ਼ਾਮ ਤੱਕ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿਚ ਕਈ ਥਾਈਂ ਹਨੇਰੀਆਂ ਝੱਖੜ ਝੁਲ ਸਕਦੇ ਹਨ। ਕਈ ਥਾਵਾਂ 'ਤੇ ਗੜੇ ਵੀ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿਚ ਵੀਰਵਾਰ ਸਾਰਾ ਦਿਨ ਬੱਦਲ ਛਾਏ ਰਹੇ। ਹਿਮਾਚਲ ਪ੍ਰਦੇਸ਼ ਵਿਚ ਵੀ ਕਈ ਥਾਵਾਂ ਤੋਂ ਮੀਂਹ ਪੈਣ ਦੀ ਖਬਰ ਹੈ। ਮੌਸਮ ਦੀ ਖਰਾਬੀ ਕਾਰਨ ਪਾਰਾ ਕਈ ਥਾਵਾਂ 'ਤੇ ਹੇਠਾਂ ਡਿੱਗ ਪਿਆ। ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੀ।
ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ 'ਚ 1 ਦੀ ਮੌਤ, 4 ਜ਼ਖਮੀ
NEXT STORY