ਪੰਜਾਬ ਡੈਸਕ– ਮਾਰਚ ਦਾ ਅੱਧਾ ਮਹੀਨਾ ਲੰਘ ਚੁੱਕਾ ਹੈ। ਹੁਣ ਮੌਸਮ ਗਰਮ ਹੋਣ ਲੱਗਾ ਹੈ। ਦਿਨ ਵੇਲੇ ਧੁੱਪ ਨਿਕਲਣ ਕਾਰਨ ਤਾਪਮਾਨ ’ਚ ਵੀ ਵਾਧਾ ਦੇਖਿਆ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈ. ਐੱਮ. ਡੀ.) ਨੇ ਭਵਿੱਖਬਾਣੀ ਕੀਤੀ ਹੈ ਕਿ ਅਗਲੇ ਹਫ਼ਤੇ ਤੋਂ ਪੰਜਾਬ, ਦਿੱਲੀ ਤੇ ਹਰਿਆਣਾ ਸਮੇਤ ਉੱਤਰ ਪੱਛਮੀ ਭਾਰਤ ’ਚ ਦਿਨ ਦਾ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਹੈ। ਆਈ. ਐੱਮ. ਡੀ. ਨੇ ਆਪਣੇ ਐਤਵਾਰ ਦੇ ਬੁਲੇਟਿਨ ’ਚ ਕਿਹਾ ਕਿ ਅਗਲੇ 4 ਤੋਂ 5 ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ ’ਚ ਹੌਲੀ-ਹੌਲੀ 2 ਤੋਂ 4 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ।
ਇਹ ਖ਼ਬਰ ਵੀ ਪੜ੍ਹੋ : ਅਖੀਰ ਫੜਿਆ ਗਿਆ ਐਲਵਿਸ਼ ਯਾਦਵ, ਪੁਲਸ ਨੇ ਇਸ ਮਾਮਲੇ ’ਚ ਭੇਜਿਆ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
ਕੁਝ ਦਿਨਾਂ ’ਚ ਗਰਮੀ ਵਧੇਗੀ
ਸਕਾਈਮੇਟ ਵੈਦਰ ਦੇ ਉਪ ਪ੍ਰਧਾਨ (ਜਲਵਾਯੂ) ਮਹੇਸ਼ ਪਲਾਵਤ ਨੇ ਕਿਹਾ ਕਿ ਉੱਤਰ-ਪੱਛਮੀ ਭਾਰਤ ’ਚ ਹੁਣ ਕੋਈ ਵੱਡੀ ਮੌਸਮੀ ਗਤੀਵਿਧੀ ਦੀ ਉਮੀਦ ਨਹੀਂ ਹੈ। ਇਸ ਨਾਲ ਦਿਨ ਤੇ ਰਾਤ ਦਾ ਤਾਪਮਾਨ ਵਧੇਗਾ। ਅਗਲੇ ਹਫ਼ਤੇ ਦਿੱਲੀ ’ਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਦੇ ਆਸ-ਪਾਸ ਪਹੁੰਚ ਜਾਵੇਗਾ ਤੇ ਇਸ ਤੋਂ ਬਾਅਦ ਹੋਰ ਵਧੇਗਾ। ਹਾਲਾਂਕਿ ਆਈ. ਐੱਮ. ਡੀ. ਨੇ ਕਿਹਾ ਕਿ ਮੱਧ ਤੇ ਪੂਰਬੀ ਭਾਰਤ ’ਚ ਗਰਜ ਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ।
ਆਈ. ਐੱਮ. ਡੀ. ਦੇ ਅਨੁਸਾਰ ਜੰਮੂ-ਕਸ਼ਮੀਰ, ਲਦਾਖ, ਗਿਲਗਿਤ, ਬਾਲਟਿਸਤਾਨ, ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼, ਪੰਜਾਬ ਤੇ ਉੱਤਰ-ਪੂਰਬ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਦੇਸ਼ ਦੇ ਕਈ ਹਿੱਸਿਆਂ ’ਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2 ਤੋਂ 3 ਡਿਗਰੀ ਸੈਲਸੀਅਸ ਘੱਟ ਰਹਿੰਦਾ ਹੈ। ਦੱਖਣੀ ਪ੍ਰਾਇਦੀਪ ਭਾਰਤ ਜਿਥੇ ਇਹ ਆਮ ਦੇ ਨੇੜੇ ਹਨ ਪਰ ਗਰਮ ਮੌਸਮ ਵੱਲ ਹੌਲੀ-ਹੌਲੀ ਤਬਦੀਲੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੀ ਹੋਣਾ ਚਾਹੀਦੈ ਸਿੱਧੂ ਮੂਸੇ ਵਾਲਾ ਦੇ ਭਰਾ ਦਾ ਨਾਂ? ਖ਼ੁਸ਼ ਕਰਨ ਵਾਲੀ ਹੈ ਲੋਕਾਂ ਦੀ ਪ੍ਰਤੀਕਿਰਿਆ
NEXT STORY