ਐਂਟਰਟੇਨਮੈਂਟ ਡੈਸਕ– ਐਲਵਿਸ਼ ਯਾਦਵ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਕੋਬਰਾ ਕਾਂਡ ਮਾਮਲੇ ’ਚ ਨੋਇਡਾ ਪੁਲਸ ਨੇ ਯੂਟਿਊਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਇਸ ਮਾਮਲੇ ’ਚ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਹਾਲ ਹੀ ’ਚ ਨੋਇਡਾ ਪੁਲਸ ਨੇ ਸੱਪ ਦੇ ਜ਼ਹਿਰ ਨਾਲ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਐਲਵਿਸ਼ ਯਾਦਵ ਨੂੰ ਲੈ ਕੇ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਯੂਟਿਊਬਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਇੰਝ ਲੱਗਦਾ ਹੈ ਕਿ ਐਲਵਿਸ਼ ਦੀਆਂ ਮੁਸ਼ਕਿਲਾਂ ਸੱਚਮੁੱਚ ਵਧਣ ਵਾਲੀਆਂ ਹਨ।
ਐਲਵਿਸ਼ ਯਾਦਵ ਨੂੰ ਗ੍ਰਿਫ਼ਤਾਰ ਕੀਤਾ ਗਿਆ
ਐਲਵਿਸ਼ ਯਾਦਵ ਇਕ ਵਾਰ ਫਿਰ ਮੁਸੀਬਤ ’ਚ ਫੱਸਦੇ ਨਜ਼ਰ ਆ ਰਹੇ ਹਨ। ਨੋਇਡਾ ਪੁਲਸ ਨੇ ਕਾਰਵਾਈ ਕਰਦਿਆਂ ਉਸ ਨੂੰ ਸੱਪ ਦੇ ਜ਼ਹਿਰ ਦੇ ਮਾਮਲੇ ’ਚ ਗ੍ਰਿਫ਼ਤਾਰ ਕਰ ਲਿਆ ਹੈ। ਐਲਵਿਸ਼ ’ਤੇ ਪਾਰਟੀ ’ਚ ਸੱਪ ਦੇ ਜ਼ਹਿਰ ਦੀ ਵਰਤੋਂ ਕਰਨ ਦਾ ਦੋਸ਼ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਸ ਨੇ ਨੋਇਡਾ ਦੇ ਜ਼ਿਲਾ ਹਸਪਤਾਲ ’ਚ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਗੂੰਜੀਆਂ ਕਿਲਕਾਰੀਆਂ, ਮਾਤਾ ਚਰਨ ਕੌਰ ਨੇ ਦਿੱਤਾ ਬੇਟੇ ਨੂੰ ਜਨਮ (ਵੀਡੀਓ)
ਇਸ ਤੋਂ ਇਲਾਵਾ ਨੋਇਡਾ ਪੁਲਸ ਨੇ ਇਸ ਮਾਮਲੇ ਦੇ ਸਿਲਸਿਲੇ ’ਚ ਐਲਵਿਸ਼ ਯਾਦਵ ਨੂੰ ਸੂਰਜਪੁਰ ਕੋਰਟ ’ਚ ਪੇਸ਼ ਕੀਤਾ ਹੈ। ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਐਲਵਿਸ਼ ਪੁਲਸ ਵਾਲਿਆਂ ਨਾਲ ਅਦਾਲਤ ’ਚ ਆਉਂਦਾ ਦਿਖਾਈ ਦੇ ਰਿਹਾ ਹੈ ਤੇ ਉਸ ਦੇ ਚਿਹਰੇ ’ਤੇ ਮੁਸਕਰਾਹਟ ਹੈ।
ਸੂਰਜਪੁਰ ਅਦਾਲਤ ਪਹੁੰਚੇ ਐਲਵਿਸ਼
ਐਲਵਿਸ਼ ਯਾਦਵ ਨੂੰ ਸੂਰਜਪੁਰ ਅਦਾਲਤ ’ਚ ਪੇਸ਼ ਕੀਤਾ ਜਾ ਰਿਹਾ ਹੈ। 2 ਨਵੰਬਰ, 2023 ਨੂੰ ਨੋਇਡਾ ਪੁਲਸ ਨੇ ਸੇਵਰੋਨ ਬੈਂਕੁਏਟ ਹਾਲ, ਸੈਕਟਰ 51, ਨੋਇਡਾ ਤੋਂ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 5 ਕੋਬਰਾ, 1 ਅਜਗਰ, 2 ਦੋ ਸਿਰਾਂ ਵਾਲੇ ਸੱਪ ਤੇ ਇਕ ਲਾਲ ਸੱਪ ਸਮੇਤ ਕੁਲ 9 ਸੱਪ ਬਰਾਮਦ ਕੀਤੇ ਗਏ ਹਨ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਰੇਵ ਪਾਰਟੀਆਂ ’ਚ ਸੱਪ ਦੇ ਜ਼ਹਿਰ ਦੀ ਵਰਤੋਂ ਕੀਤੀ ਜਾਂਦੀ ਹੈ। ਐੱਫ. ਆਈ. ਆਰ. ’ਚ ਐਲਵਿਸ਼ ਯਾਦਵ ਨੂੰ ਮੁਲਜ਼ਮ ਬਣਾਇਆ ਗਿਆ ਸੀ।
ਕੀ ਹੈ ਮਾਮਲਾ?
8 ਨਵੰਬਰ ਨੂੰ ਨੋਇਡਾ ਪੁਲਸ ਨੇ ਇਕ ਰੇਵ ਪਾਰਟੀ ’ਚ ਸੱਪ ਦੇ ਜ਼ਹਿਰ ਦੀ ਵਰਤੋਂ ਦੇ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਸੀ। ਇਸ ਮਾਮਲੇ ’ਚ ਯੂਟਿਊਬਰ ਐਲਵਿਸ਼ ਯਾਦਵ ਵੀ ਦੋਸ਼ੀ ਹੈ। ਪੁਲਸ ਨੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ’ਚ ਰਾਹੁਲ, ਟੀਟੂਨਾਥ, ਜੈਕਰਨ, ਨਾਰਾਇਣ ਤੇ ਰਵੀਨਾਥ ਸ਼ਾਮਲ ਹਨ। ਪੁਲਸ ਨੂੰ ਰਾਹੁਲ ਕੋਲੋਂ 20 ਮਿਲੀਲੀਟਰ ਜ਼ਹਿਰ ਮਿਲਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨਿੱਕੇ ਮੂਸੇਵਾਲਾ ਦੇ ਜਨਮ ਦੀ ਖੁਸ਼ੀ : ਹਵੇਲੀ 'ਚ ਦਿਨ ਵੇਲੇ ਚੱਲੀ ਹੋਲੀ ਤੇ ਰਾਤੀਂ ਬਣਿਆ ਦੀਵਾਲੀ ਦਾ ਮਾਹੌਲ (ਵੀਡੀਓ)
NEXT STORY