ਚੰਡੀਗੜ੍ਹ (ਰੋਹਾਲ) : ਸਰਦੀਆਂ ਕਮਜ਼ੋਰ ਰਹਿਣ ਤੋਂ ਬਾਅਦ ਸੋਮਵਾਰ ਨੂੰ ਚੰਡੀਗੜ੍ਹ ’ਚ ਉੱਤਰ ਭਾਰਤ 'ਚ ਚੌਥਾ ਸਭ ਤੋਂ ਗਰਮ ਦਿਨ ਦਰਜ ਹੋਇਆ। ਸਵੇਰ ਤੋਂ ਹੀ ਅਸਮਾਨ ਸਾਫ਼ ਹੋਣ ਕਾਰਨ ਸੂਰਜ ਨੇ ਗਰਮੀ ਦਾ ਅਹਿਸਾਸ ਕਰਵਾਇਆ। ਤੇਜ਼ ਧੁੱਪ ਤੋਂ ਬਾਅਦ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 27.9 ਡਿਗਰੀ ਦਰਜ ਹੋਇਆ। ਇਸ ਮਹੀਨੇ 'ਚ ਦੂਜੇ ਵਾਰ ਸ਼ਹਿਰ ਦਾ ਤਾਪਮਾਨ 27.9 ਡਿਗਰੀ ਤੱਕ ਗਿਆ ਹੈ। ਸੋਮਵਾਰ ਨੂੰ ਦਿੱਲੀ, ਫਰੀਦਾਬਾਦ ਤੇ ਰੂਪਨਗਰ ’ਚ ਹੀ ਪਾਰਾ ਚੰਡੀਗੜ੍ਹ ਤੋਂ ਵੱਧ ਰਿਹਾ। ਘੱਟ ਤੋਂ ਘੱਟ ਤਾਪਮਾਨ 9.6 ਡਿਗਰੀ ਦਰਜ ਹੋਇਆ।
19-20 ਨੂੰ ਮੀਂਹ ਦੀ ਸੰਭਾਵਨਾ
ਹੁਣ ਇਕ ਵਾਰ ਫਿਰ 19 ਤੇ 20 ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਵਾਰ ਬੇਹੱਦ ਕਮਜ਼ੋਰ ਰਹੀ ਪੱਛਮੀ ਗੜਬੜੀ ਕਾਰਨ ਪਹਾੜਾਂ ’ਚ ਬਰਫ਼ ਤੇ ਮੈਦਾਨਾਂ ’ਚ ਬਾਰਸ਼ ਨਾ ਦੇ ਬਰਾਬਰ ਹੋਈ। ਹੁਣ ਮੌਸਮ ਵਿਭਾਗ 19 ਤੋਂ 23 ਤੱਕ ਲਗਾਤਾਰ ਦੋ ਪੱਛਮੀ ਗੜਬੜੀਆਂ ਆਉਣ ਦੀ ਸੰਭਾਵਨਾ ਦੱਸ ਰਿਹਾ ਹੈ। ਇਹ ਦੋ ਸਿਸਟਮ ਬਣਨ ਕਾਰਨ 19 ਤੇ 20 ਨੂੰ ਬਾਰਸ਼ ਪੈ ਸਕਦੀ ਹੈ। ਮੰਗਲਵਾਰ ਰਾਤ ਤੋਂ ਹੀ ਸ਼ਹਿਰ ਦਾ ਮੌਸਮ ਬਦਲਣ ਦੇ ਸੰਕੇਤ ਮਿਲਣਗੇ। 2 ਦਿਨ ਬੱਦਲਵਾਈ ਤੇ ਤੇਜ਼ ਹਵਾਵਾਂ ਕਾਰਨ ਮੀਂਹ ਪੈ ਸਕਦਾ ਹੈ। ਇਸ ਤੋਂ ਬਾਅਦ 21 ਤੋਂ 23 ਫਰਵਰੀ ਤੱਕ ਸ਼ਹਿਰ ’ਚ ਹਲਕੀ ਬੱਦਲਵਾਈ ਦੀ ਸੰਭਾਵਨਾ ਹੈ।
ਬਦਲਿਆ ਜਾਵੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ? ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
NEXT STORY