ਲੁਧਿਆਣਾ (ਸਲੂਜਾ) : ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਤਾਂ ਸੀਤ ਲਹਿਰ ਦੇ ਕਹਿਰ ਨਾਲ ਸਾਹ ਰੁਕਣ ਲੱਗਾ ਹੈ। ਸਵੇਰੇ ਤੋਂ ਲੈ ਕੇ ਸ਼ਾਮ ਢੱਲਣ ਤੱਕ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਸਵੇਰੇ ਸਮੇਂ ਸੰਘਣਾ ਕੋਰਾ, ਦੁਪਹਿਰ ਹੁੰਦੇ -ਹੁੰਦੇ ਧੁੱਪ ਅਤੇ ਸ਼ਾਮ ਦੇ ਸਮੇਂ ਫਿਰ ਤੋਂ ਨਗਰੀ ਕੋਰੇ ਦੀ ਚਾਦਰ 'ਚ ਲਿਪਟੀ ਨਜ਼ਰ ਆਉਣ ਲੱਗਦੀ ਹੈ। ਹਰ ਕੋਈ ਇਸ ਜਾਣ ਕੱਢ ਦੇਣ ਵਾਲੀ ਸਰਦੀ ਤੋਂ ਬਚਣ ਦਾ ਯਤਨ ਕਰ ਰਿਹਾ ਹੈ ਪਰ ਸਰਦੀ ਘੱਟ ਹੋਣ ਦੀ ਬਜਾਏ ਵੱਧਦੀ ਜਾ ਰਹੀ ਹੈ। ਸਰਦੀ ਦੇ ਹੁਣ ਤੋਂ ਹਰ ਰੋਜ਼ ਨਵੇਂ ਰਿਕਾਰਡ ਬਣਨ ਲੱਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦਿਨ ਪ੍ਰਤੀ ਦਿਨ ਬਦਲ ਰਹੇ ਮੌਸਮ ਦੇ ਮਿਜ਼ਾਜ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ 1995 'ਚ 1 ਜਨਵਰੀ ਨੂੰ ਨਿਊਤਮ ਤਾਪਮਾਨ ਦਾ ਪਾਰਾ 1.0 ਡਿਗਰੀ ਸੈਲਸੀਅਸ ਰਿਹਾ ਸੀ ਅਤੇ 25 ਸਾਲਾਂ ਬਾਅਦ ਨਿਊਨਤਮ ਤਾਪਮਾਨ ਦਾ ਪਾਰਾ ਸਥਾਨਕ ਨਗਰੀ 'ਚ 1.6 ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਸਵੇਰੇ ਸਮੇਂ ਹਵਾ 'ਚ ਨਮੀ ਦੀ ਮਾਤਰਾ 96 ਫੀਸਦੀ ਅਤੇ ਸ਼ਾਮ ਨੂੰ ਹਵਾ 'ਚ ਨਮੀ ਦੀ ਮਾਤਰਾ 52 ਫੀਸਦੀ ਰਹੀ।
ਸਾਲ ਮਿਤੀ ਘੱਟੋ-ਘੱਟ ਤਾਪਮਾਨ ਦਾ ਪਾਰਾ
1995 01 ਜਨਵਰੀ 1.0 ਡਿਗਰੀ ਸੈਲਸੀਅਸ
2020 01 ਜਨਵਰੀ 1.6 ਡਿਗਰੀ ਸੈਲਸੀਅਸ
ਸਾਲ ਮਿਤੀ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ
2008 31 ਦਸੰਬਰ 11.4 ਡਿਗਰੀ ਸੈਲਸੀਅਸ
2019 31 ਦਸੰਬਰ 13.8 ਡਿਗਰੀ ਸੈਲਸੀਅਸ
2020 01 ਜਨਵਰੀ 1.6 ਡਿਗਰੀ ਸੈਲਸੀਅਸ
ਕਿਵੇਂ ਰਹੇਗਾ ਮੌਸਮ ਦਾ ਮਿਜ਼ਾਜ
ਪੀ. ਏ. ਯੂ. ਮੌਸਮ ਵਿਭਾਗ ਦਾ ਇੰਚਾਰਜ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਲੁਧਿਆਣਾ ਅਤੇ ਆਸ ਪਾਸ ਦੇ ਇਲਾਕੇ 'ਚ ਸੀਤ ਲਹਿਰ ਦਾ ਦਬਦਬਾ ਬਣਿਆ ਰਹਿਣ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਅਕਾਲੀ ਸਰਪੰਚ ਦੇ ਕਤਲ ਮਾਮਲੇ 'ਚ ਕਾਂਗਰਸ 'ਤੇ ਭੜਕੇ ਮਜੀਠੀਆ, ਲਾਏ ਗੰਭੀਰ ਦੋਸ਼
NEXT STORY