ਈਟਾਨਗਰ, (ਭਾਸ਼ਾ)– ਭਾਰਤੀ ਵਨਸਪਤੀ ਸਰਵੇਖਣ ਦੇ ਵਿਗਿਆਨੀਆਂ ਨੂੰ ਅਰੁਣਾਚਲ ਪ੍ਰਦੇਸ਼ ਵਿਚ ਮਿਲਣ ਵਾਲੀ ਇਕ ਦੁਰਲੱਭ ਬੂਟੇ ਦੀ ਪ੍ਰਜਾਤੀ 189 ਸਾਲਾਂ ਬਾਅਦ ਨਜ਼ਰ ਆਈ ਹੈ।
ਇਹ ਪ੍ਰਜਾਤੀ 189 ਸਾਲ ਪਹਿਲਾਂ ਲੋਹਿਤ ਜ਼ਿਲੇ ਵਿਚ ਇਕ ਖੇਤਰੀ ਸਰਵੇਖਣ ਦੌਰਾਨ ਆਖਰੀ ਵਾਰ ਦਰਜ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ‘ਹੈਂਕੇਲੀਆ ਮੋਨੋਫਿਲਾ’ ਨਾਂ ਦੀ ਇਸ ਪ੍ਰਜਾਤੀ ਦਾ ਦਸਤਾਵੇਜ਼ੀ ਜ਼ਿਕਰ 19ਵੀਂ ਸਦੀ ਦੀ ਸ਼ੁਰੂਆਤ ਤੋਂ ਬਾਅਦ ਨਹੀਂ ਮਿਲਿਆ ਸੀ, ਇਸ ਲਈ ਇਹ ਖੋਜ ਪੂਰਬੀ ਹਿਮਾਲਿਆ ਦੇ ਵਨਸਪਤੀ ਰਿਕਾਰਡ ਵਿਚ ਇਕ ਅਹਿਮ ਯੋਗਦਾਨ ਹੈ।
ਹੈਂਕੇਲੀਆ ਮੋਨੋਫਿਲਾ ਇਕ ਸਦਾਬਹਾਰ 12 ਮਹੀਨਿਆਂ ਦਾ ਜੜ੍ਹੀ-ਬੂਟੀਆਂ ਵਾਲਾ ਪੌਦਾ ਹੈ ਜੋ ਆਮ ਤੌਰ ’ਤੇ ਨਮੀ ਵਾਲੇ ਜੰਗਲੀ ਵਾਤਾਵਰਣ ਵਿਚ ਮਿਲਦਾ ਹੈ।
ਮੁੱਖ ਮੰਤਰੀ ਪੇਮਾ ਖਾਂਡੂ ਨੇ 189 ਸਾਲਾਂ ਬਾਅਦ ਇਹ ਪ੍ਰਜਾਤੀ ਮਿਲਣ ’ਤੇ ਵਿਗਿਆਨੀਆਂ ਨੂੰ ਵਧਾਈ ਦਿੱਤੀ।
ਅਸਾਮ ਵਿਧਾਨ ਸਭਾ ਚੋਣਾਂ 2026: ਕਾਂਗਰਸ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
NEXT STORY