ਲੁਧਿਆਣਾ (ਸਲੂਜਾ) : ਪੰਜਾਬ 'ਚ ਅੱਤ ਦੀ ਗਰਮੀ ਝੱਲ ਰਹੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਮੁਤਾਬਕ ਲੋਕਾਂ ਨੂੰ ਜਲਦੀ ਹੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 15 ਅਤੇ 16 ਜੂਨ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਦੇ ਚੱਲਦਿਆਂ ਮੌਸਮ ਬਦਲ ਸਕਦਾ ਹੈ। ਇਸ ਦੌਰਾਨ ਪੰਜਾਬ 'ਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਵੱਡੇ ਬਾਦਲ' ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਬਿਆਨ
ਇਸ ਸਮੇਂ ਲੋਕ ਬੁਰੀ ਤਰ੍ਹਾਂ ਗਰਮੀ ਨਾਲ ਝੁਲਸੇ ਹੋਏ ਹਨ। ਚੰਡੀਗੜ੍ਹ ਮੌਸਮ ਵਿਭਾਗ ਦੇ ਮੁਤਾਬਕ ਬੀਤੇ ਦਿਨ ਪਠਾਨਕੋਟ 'ਚ ਵੱਧ ਤੋਂ ਵੱਧ ਪਾਰਾ 42 ਡਿਗਰੀ ਸੈਲਸੀਅਸ, ਗੁਰਦਾਸਪੁਰ 'ਚ 44 ਡਿਗਰੀ, ਬਠਿੰਡਾ 'ਚ 43.8, ਫਿਰੋਜ਼ਪੁਰ 'ਚ 43.2, ਫਰੀਦਕੋਟ 'ਚ 42.5, ਮੋਗਾ 'ਚ 42.5, ਜਲੰਧਰ 'ਚ 42.4, ਨੂਰਮਹਿਲ 'ਚ 42.1, ਲੁਧਿਆਣਾ 'ਚ 42.4, ਬਰਨਾਲਾ 'ਚ 43, ਹੁਸ਼ਿਆਰਪੁਰ 'ਚ 43.3, ਰੂਪਨਗਰ 'ਚ 42.2, ਮੋਹਾਲੀ 'ਚ 42.2 ਅਤੇ ਪਟਿਆਲਾ 'ਚ 43 ਡਿਗਰੀ ਸੈਲਸੀਅਸ ਰਿਹਾ।
ਇਹ ਵੀ ਪੜ੍ਹੋ : ਪੰਜਾਬ ਦੇ 8 ਸਾਬਕਾ ਵਿਧਾਇਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਤਿਆਰੀ! ਜਾਣੋ ਪੂਰਾ ਮਾਮਲਾ
ਮੌਸਮ ਮਾਹਿਰਾਂ ਨੇ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ 13 ਜੂਨ ਨੂੰ ਗਰਮ ਹਵਾਵਾਂ ਚੱਲਣ ਨਾਲ ਮੌਸਮ ਦਾ ਮਿਜਾਜ਼ ਗਰਮ ਅਤੇ ਖ਼ੁਸ਼ਕ ਬਣਿਆ ਰਹੇਗਾ, ਜਦੋਂ ਕਿ 15 ਅਤੇ 16 ਜੂਨ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ 'ਚੋਣ ਗਾਣਾ'
NEXT STORY