ਜਲੰਧਰ : ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਪੰਜਾਬ ’ਚ ਗਰਮੀ ਵਧਣੀ ਸ਼ੁਰੂ ਹੋ ਗਈ ਹੈ। ਬੀਤੇ ਦਿਨੀਂ ਚਾਰੇ ਮੌਸਮ ਵਿਚ ਵਿਚ ਕੋਈ ਖਾਸਾ ਬਦਲਾਅ ਨਹੀਂ ਆਇਆ ਪਰ ਆਉਣ ਵਾਲੇ ਹਫਤੇ ਵਿਚ ਗਰਮੀ ਜ਼ਰੂਰ ਤੰਗ ਕਰਨ ਵਾਲੀ ਹੈ। ਵੈਦਰ ਰਿਪੋਰਟ ਮੁਤਾਬਕ ਆਉਣ ਵਾਲੇ 5-6 ਦਿਨਾਂ ਦੇ ਵਿਚਾਲੇ ਲਗਾਤਾਰ ਤਾਪਮਾਨ ਵਧੇਗਾ।
ਬਿੱਲੀ ਦਾ ਰਸਤਾ ਕੱਟਣਾ ਕਿਉਂ ਮੰਨਿਆ ਜਾਂਦੈ ਅਸ਼ੁੱਭ?

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ’ਚ ਪੰਜਾਬ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਕੋਈ ਪੱਛਮੀ ਗੜਬੜੀ ਵੀ ਸਰਗਰਮ ਨਹੀਂ ਹੋ ਰਹੀ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਹਾਲਾਂਕਿ, ਰਾਤ ਦੇ ਤਾਪਮਾਨ ਵਿੱਚ ਬਹੁਤਾ ਬਦਲਾਅ ਨਹੀਂ ਹੋਵੇਗਾ। ਜੇਕਰ ਜਲੰਧਰ ਦੀ ਗੱਲ ਕਰੀਏ ਤਾਂ ਜ਼ਿਲ੍ਹੇ ਵਿਚ 19 ਮਾਰਚ ਨੂੰ ਜ਼ਿਆਦਾ ਤੋਂ ਜ਼ਿਆਦਾ 32 ਡਿਗਰੀ ਤੇ ਘੱਟ ਤੋਂ ਘੱਟ 14 ਡਿਗਰੀ ਤਾਪਮਾਨ ਰਹਿਣ ਦਾ ਅੰਦਾਜਾ ਹੈ। ਪਰ ਇਸ ਤੋਂ ਬਾਅਦ ਲਗਾਤਾਰ ਗਰਮੀ ਵਧੇਗੀ ਤੇ 25 ਮਾਰਚ ਤੱਕ ਤਾਪਮਾਨ 40 ਡਿਗਰੀ ਤੱਕ ਪੁੱਜਣ ਦੀ ਆਸ ਹੈ। ਇਸ ਤੋਂ ਬਾਅਦ 25 ਤਰੀਕ ਨੂੰ ਬੱਦਲਵਾਈ ਹੋਣ ਦੀ ਆਸ ਹੈ, ਜਿਸ ਨਾਲ ਗਰਮੀ ਤੋਂ ਕੁਝ ਰਾਹਤ ਮਿਲੇਗੀ।
Flight 'ਚ ਐਂਟਰੀ ਦੌਰਾਨ Air Hostess ਕਿਉਂ ਕਹਿੰਦੀਆਂ ਨੇ Hello! ਕਾਰਨ ਹੈ ਖਾਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਦੀ ਮੁੱਖ ਮੰਤਰੀ ਨੇ ਤਰੁਣ ਚੁੱਘ ਨਾਲ ਮੁਲਾਕਾਤ ਕੀਤੀ
NEXT STORY