ਚੰਡੀਗੜ੍ਹ (ਪਾਲ) : ਲਗਾਤਾਰ ਦੂਜੇ ਦਿਨ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਸੀਜ਼ਨ ਦਾ ਸਭ ਤੋਂ ਵੱਧ ਤੋਂ ਵੱਧ ਤਾਪਮਾਨ ਹੈ। ਦਿਨ ਦੇ ਨਾਲ ਹੀ ਰਾਤ ਦਾ ਹੇਠਲਾ ਤਾਪਮਾਨ ਵੀ ਵਧ ਗਿਆ ਹੈ। ਬੀਤੀ ਰਾਤ ਮਤਲਬ ਸੋਮਵਾਰ ਇਸ ਸੀਜ਼ਨ ਦੀ ਸਭ ਤੋਂ ਗਰਮ ਰਾਤ ਰਹੀ। ਹੇਠਲਾ ਤਾਪਮਾਨ 16.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਸੀਜ਼ਨ ਦਾ ਸਭ ਤੋਂ ਘੱਟ ਵੱਧ ਤੋਂ ਵੱਧ ਤਾਪਮਾਨ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਸ਼ਹਿਰ ’ਚ ਪੱਛਮੀ ਪੌਣਾਂ ਸਰਗਰਮ ਹਨ, ਜਿਸ ਕਾਰਨ ਇਹ ਵਾਧਾ ਵੇਖਿਆ ਜਾ ਰਿਹਾ ਹੈ। ਜਦੋਂ ਵੀ ਕੋਈ ਪੱਛਮੀ ਪੌਣਾਂ ਸਰਗਰਮ ਹੁੰਦੀਆਂ ਹਨ ਤਾਂ ਉਸਤੋਂ ਪਹਿਲਾਂ ਤਾਪਮਾਨ ਵਿਚ ਵਾਧਾ ਵੇਖਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਕੁਝ ਦਿਨਾਂ ਤੋਂ ਤਾਪਮਾਨ ਲਗਾਤਾਰ ਉੱਪਰ ਵੱਲ ਜਾ ਰਿਹਾ ਹੈ। ਉੱਥੇ ਹੀ, ਗੁਜਰਾਤ ਦੇ ਉੱਪਰ ਐਂਟੀਸਾਈਕਲੋਨ ਦੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਵੀ ਤਾਪਮਾਨ ਵਧ ਰਿਹਾ ਹੈ। ਪੂਰਬ ਤੋਂ ਜੋ ਹਵਾ ਆ ਰਹੀ ਹੈ, ਉਹ ਬਹੁਤ ਕਮਜ਼ੋਰ ਹੈ। ਜਿੰਨੀਆਂ ਪੱਛਮੀ ਪੌਣਾਂ ਸਰਗਰਮ ਹਨ, ਉਹ ਬਹੁਤ ਕਮਜ਼ੋਰ ਰਹੀਆਂ ਹਨ। ਅਜਿਹੇ ਵਿਚ ਮੀਂਹ ਨਹੀਂ ਪੈ ਰਿਹਾ ਹੈ। ਅਸਮਾਨ ਸਾਫ਼ ਹੈ, ਜਿਸ ਨਾਲ ਗਰਮੀ ਸਿੱਧੀ ਆ ਰਹੀ ਹੈ। ਇਸ ਤਰ੍ਹਾਂ ਤਾਪਮਾਨ ਵਿਚ ਵਾਧਾ ਹੁੰਦਾ ਹੈ। ਲਾਂਗ ਫਾਰਕਾਸਟ ਨੂੰ ਵੇਖੀਏ ਤਾਂ ਇਸਤੋਂ ਜ਼ਿਆਦਾ ਤਾਪਮਾਨ ਅਜੇ ਉੱਪਰ ਵੱਲ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਧਾਲੀਵਾਲ ਨੇ ਆਨਲਾਈਨ ਬੈਠਕ ਕਰ ਕੇ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦਾ ਲਿਆ ਜਾਇਜ਼ਾ
ਤੀਜੀ ਵਾਰ ਸਭ ਤੋਂ ਜ਼ਿਆਦਾ ਤਾਪਮਾਨ
2000-21 ’ਚ 27 ਫਰਵਰੀ ਨੂੰ 32.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ, ਜੋ ਹੁਣ ਤਕ ਦਾ ਸਭ ਤੋਂ ਵੱਧ ਹੈ। 2018 ’ਚ ਵੱਧ ਤੋਂ ਵੱਧ ਤਾਪਮਾਨ 26.5 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਸੀ, ਜੋ ਦੂਜਾ ਸਭ ਤੋਂ ਜ਼ਿਆਦਾ ਤਾਪਮਾਨ ਹੈ। 3 ਸਾਲਾਂ ਵਿਚ ਇਹ ਤੀਜੀ ਵਾਰ ਹੈ ਕਿ ਫਰਵਰੀ ਵਿਚ ਇੰਨਾ ਜ਼ਿਆਦਾ ਤਾਪਮਾਨ ਵੇਖਿਆ ਜਾ ਰਿਹਾ ਹੈ।
-13 ਸਾਲਾਂ ਵਿਚ ਫਰਵਰੀ ਮਹੀਨੇ ਦਾ ਵੱਧ ਤੋਂ ਵੱਧ ਤਾਪਮਾਨ
ਸਾਲ |
ਤਾਪਮਾਨ |
2011 |
27 .0 ਡਿਗਰੀ |
2012 |
27.3 ਡਿਗਰੀ |
2013 |
25.4 ਡਿਗਰੀ |
2014 |
24.8 ਡਿਗਰੀ |
2015 |
27.7 ਡਿਗਰੀ |
2016 |
28.9 ਡਿਗਰੀ |
2017 |
28.7 ਡਿਗਰੀ |
2018 |
29.5 ਡਿਗਰੀ |
2019 |
25.5 ਡਿਗਰੀ |
2020 |
26.4 ਡਿਗਰੀ |
2021 |
32.7 ਡਿਗਰੀ |
2022 |
26.0 ਡਿਗਰੀ |
2023 |
29.5 ਡਿਗਰੀ (ਹੁਣ ਤਕ ) |
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਰਕਾਰੀ ਨੌਕਰੀਆਂ ਦੇਣ ਦੀ ਵਚਨਬੱਧਤਾ ਜਾਰੀ, ਹੁਣ ਤੱਕ 26478 ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ
ਪਿਛਲੇ 13 ਸਾਲਾਂ ਵਿਚ ਫਰਵਰੀ ਦਾ ਸਭ ਤੋਂ ਜ਼ਿਆਦਾ ਹੇਠਲਾ ਵੱਧ ਤੋਂ ਵੱਧ ਤਾਪਮਾਨ
2011 |
18.7 ਡਿਗਰੀ |
2012 |
14.0 ਡਿਗਰੀ |
2013 |
14.9 ਡਿਗਰੀ |
2014 |
13.8 ਡਿਗਰੀ |
2015 |
17.8 ਡਿਗਰੀ |
2016 |
18.0 ਡਿਗਰੀ |
2017 |
16.6 ਡਿਗਰੀ |
2018 |
17.2 ਡਿਗਰੀ |
2019 |
15.1 ਡਿਗਰੀ |
2020 |
17.7 ਡਿਗਰੀ |
2021 |
18.8 ਡਿਗਰੀ |
2022 |
17.7 ਡਿਗਰੀ |
2023 |
16.6 ਡਿਗਰੀ (ਹੁਣ ਤਕ) |
ਇਹ ਵੀ ਪੜ੍ਹੋ : ਨਿਗਮ ਦੀ ਹੱਦ ’ਚ ਸ਼ਾਮਲ ਹੋਏ 12 ਪਿੰਡਾਂ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਣੀਆਂ ਸ਼ੁਰੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਚੰਡੀਗੜ੍ਹ 'ਚ 7 ਮਹੀਨਿਆਂ ਬਾਅਦ ਇਕ ਕੋਵਿਡ ਮਰੀਜ਼ ਦੀ ਮੌਤ
NEXT STORY