ਚੰਡੀਗੜ੍ਹ (ਯੂ. ਐੱਨ. ਆਈ.)-ਪੰਜਾਬ ’ਚ ਐਤਵਾਰ ਮੌਸਮ ਖੁਸ਼ਕ ਰਹੇਗਾ, ਜਦਕਿ ਸੋਮਵਾਰ ਹਲਕੀ ਵਰਖਾ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਤੇ ਨਾਲ ਲੱਗਦੇ ਕਈ ਇਲਾਕਿਆਂ ’ਚ ਕਿਤੇ-ਕਿਤੇ ਹਲਕੀ ਵਰਖਾ ਹੋਈ, ਜਿਸ ਪਿੱਛੋਂ ਚੰਡੀਗੜ੍ਹ ਵਿਚ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ 8, ਲੁਧਿਆਣਾ ’ਚ 11, ਪਟਿਆਲਾ ’ਚ 13, ਜਲੰਧਰ ਨੇੜੇ ਆਦਮਪੁਰ ’ਚ 9, ਬਠਿੰਡਾ ’ਚ 7 ਤੇ ਹਲਵਾਰਾ ’ਚ 10 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਕੁਫਰੀ, ਮਨਾਲੀ ਤੇ ਡਲਹੌਜ਼ੀ ’ਚ ਤਾਜ਼ਾ ਬਰਫਬਾਰੀ
ਸ਼ਿਮਲਾ ਤੋਂ ਮਿਲੀਆਂ ਖਬਰਾਂ ਮੁਤਾਬਕ ਹਿਮਾਚਲ ਦੇ ਕੁਫਰੀ, ਮਨਾਲੀ ਤੇ ਡਲਹੌਜ਼ੀ ’ਚ ਪਿਛਲੇ 24 ਘੰਟਿਆਂ ਦੌਰਾਨ ਤਾਜ਼ਾ ਬਰਫਬਾਰੀ ਹੋਈ। ਡਲਹੌਜ਼ੀ ’ਚ 24, ਕੁਫਰੀ ’ਚ 7 ਤੇ ਮਨਾਲੀ ’ਚ 3 ਸੈਂਟੀਮੀਟਰ ਤੱਕ ਬਰਫ ਪਈ, ਜਿਸ ਕਾਰਨ ਮਨਾਲੀ ’ਚ ਘੱਟੋ-ਘੱਟ ਤਾਪਮਾਨ ਮਨਫੀ 1.8, ਕੁਫਰੀ ’ਚ ਮਨਫੀ 1.5, ਡਲਹੌਜ਼ੀ ’ਚ ਮਨਫੀ 1.5 ਤੇ ਸ਼ਿਮਲਾ ’ਚ 2.9 ਡਿਗਰੀ ਸੈਲਸੀਅਸ ਤਾਪਮਾਨ ਸੀ।
ਮੋਹਾਲੀ 'ਚ ਬਜ਼ੁਰਗ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
NEXT STORY