ਜੈਤੋ/ਲੁਧਿਆਣਾ (ਪਰਾਸ਼ਰ, ਬਸਰਾ) : ਪੰਜਾਬ 'ਚ ਵੱਟ ਕੱਢਵੀਂ ਗਰਮੀ ਝੱਲ ਰਹੇ ਪੰਜਾਬੀਆਂ ਨੂੰ ਹੁਣ ਰਾਹਤ ਮਿਲਣ ਵਾਲੀ ਹੈ ਕਿਉਂਕਿ ਮੌਸਮ ਵਿਭਾਗ ਨੇ ਸੂਬੇ 'ਚ ਮੀਂਹ ਦਾ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਸੂਬੇ 'ਚ ਪਿਛਲੇ ਇੱਕ ਹਫ਼ਤੇ ਤੋਂ ਪਾਰਾ ਮੁੜ 42 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਇਸ ਵੱਧਦੇ ਤਾਪਮਾਨ ਤੋਂ ਲੋਕਾਂ ਨੂੰ ਇੱਕ ਵਾਰ ਫਿਰ ਰਾਹਤ ਮਿਲੇਗੀ। ਪੰਜਾਬ 'ਚ 24 ਤੋਂ 29 ਜੂਨ ਤੱਕ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : 'ਟਰਾਂਸਜੈਂਡਰਾਂ' ਨੂੰ ਹਾਈਕੋਰਟ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ, ਸੁਣਾਇਆ ਇਹ ਅਹਿਮ ਫ਼ੈਸਲਾ
ਮੌਸਮ ਵਿਭਾਗ ਮੁਤਾਬਕ ਵੈਸਟਰਨ ਡਿਸਟਰਬੈਂਸ ਨਾਲ ਰਾਹਤ ਮਿਲਣ ਜਾ ਰਹੀ ਹੈ। ਆਉਣ ਵਾਲੇ ਹਫ਼ਤੇ 'ਚ ਪੰਜਾਬ 'ਚ ਔਸਤਨ 10 ਐੱਮ. ਐੱਮ. ਮੀਂਹ ਪੈ ਸਕਦਾ ਹੈ ਪਰ 30 ਜੂਨ ਤੋਂ 6 ਜੁਲਾਈ ਦਰਮਿਆਨ ਮੀਂਹ ਘੱਟ ਪਵੇਗਾ ਅਤੇ ਤਾਪਮਾਨ ਵੀ ਵਧੇਗਾ। ਜੂਨ ਮਹੀਨੇ 'ਚ ਵੀ ਬਰਸਾਤ ਦੇ ਰਿਕਾਰਡ ਟੁੱਟ ਗਏ ਹਨ।
ਇਹ ਵੀ ਪੜ੍ਹੋ : ਭਾਰਤੀ ਖੇਤਰ 'ਚ ਫਿਰ ਪਾਕਿਸਤਾਨੀ ਡਰੋਨ ਦੀ ਦਸਤਕ, BSF ਨੇ ਇਲਾਕਾ ਕੀਤਾ ਸੀਲ
ਅੰਮ੍ਰਿਤਸਰ 'ਚ 109.7 ਮਿ. ਮੀ. ਦਰਜ ਕੀਤੀ ਗਈ ਬਾਰਸ਼ ਆਮ ਨਾਲੋਂ 295 ਫ਼ੀਸਦੀ ਵੱਧ ਹੈ। ਗੁਰਦਾਸਪੁਰ ’ਚ 75.2 ਮਿਲੀਮੀਟਰ, ਲੁਧਿਆਣਾ ’ਚ 36.1 ਮਿ. ਮੀ., ਕਪੂਰਥਲਾ ’ਚ 62.7 ਮਿ. ਮੀ., ਤਰਨਤਾਰਨ ’ਚ 36 ਮਿ. ਮੀ. ਅਤੇ ਜਲੰਧਰ ਵਿੱਚ 44.4 ਮਿ. ਮੀ. ਮੀਂਹ ਦਰਜ ਕੀਤਾ ਗਿਆ। ਜੇਕਰ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ ਜੂਨ ਮਹੀਨੇ 'ਚ 43.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਪੰਜਾਬ 'ਚ ਇਸ ਸਾਲ 37 ਫ਼ੀਸਦੀ ਜ਼ਿਆਦਾ ਮੀਂਹ ਦਰਜ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਰਤੀ ਖੇਤਰ 'ਚ ਫਿਰ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, BSF ਨੇ ਕੀਤਾ ਬਰਾਮਦ
NEXT STORY