ਲੁਧਿਆਣਾ : ਲੁਧਿਆਣਾ ਵਿਚ ਇਕ ਦਿਲ-ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਵਿਆਹ ਮਗਰੋਂ ਲਾੜੀ ਦੀ ਵਿਦਾਈ ਦੇ ਸਮੇਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਜਾਣਕਾਰੀ ਮੁਤਾਬਕ ਲਾੜੀ ਦਾ ਪਰਿਵਾਰ ਇਨੋਵਾ ਗੱਡੀ ਰਾਹੀਂ ਵਿਦਾਈ ਤੋਂ ਬਾਅਦ ਘਰ ਜਾ ਰਿਹਾ ਸੀ ਕਿ ਉਨ੍ਹਾਂ ਦੀ ਗੱਡੀ ਤੇਜ਼ ਰਫ਼ਤਾਰ ਟਰੱਕ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਲਾੜੀ ਦੇ ਮਾਪਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਚਾਚੀ ਨੇ ਹਸਪਤਾਲ ਵਿਚ ਦਮ ਤੋੜ ਦਿੱਤਾ। ਟੱਕਰ ਇੰਨੀ ਜ਼ੋਰਦਾਰ ਸੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਹਾਦਸੇ ਦੀ ਖ਼ਬਰ ਮਿਲਦੇ ਹੀ ਡੋਲੀ, ਜੋ ਜਾਲੰਧਰ ਵੱਲ ਜਾ ਰਹੀ ਸੀ, ਰਾਹ ਵਿਚੋਂ ਹੀ ਵਾਪਸ ਲੁਧਿਆਣਾ ਪਰਤ ਆਈ। ਨਵ-ਵਿਵਾਹਿਤ ਜੋੜੇ ਸਮੇਤ ਦੋਵੇਂ ਪਰਿਵਾਰਾਂ ਵਿਚ ਸੋਗ ਦਾ ਮਾਹੌਲ ਹੈ।
ਇਹ ਵੀ ਪੜ੍ਹੋ : ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਪੰਜਾਬ, ਦੁਕਾਨ 'ਚ ਬੈਠੇ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ

ਸੂਤਰਾਂ ਮੁਤਾਬਕ ਟੱਰਕ ਤੇਜ਼ ਰਫਤਾਰ ਸੀ ਅਤੇ ਟਰੱਕ ਵੱਲੋਂ ਅਚਾਨਕ ਬ੍ਰੇਕ ਲਗਾਉਣ ਕਾਰਣ ਇਹ ਹਾਦਸਾ ਵਾਪਰਿਆ ਹੈ। ਪੁਲਸ ਮੁਤਾਬਕ ਟਰੱਕ ਡਰਾਈਵਰ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ : PG 'ਚ ਰਹਿੰਦੇ ਦੋ ਮੁੰਡਿਆਂ ਨੇ ਕਰ 'ਤਾ ਵੱਡਾ ਕਾਂਡ, ਕਾਰਨਾਮਾ ਅਜਿਹਾ ਸੁਣ ਨਹੀਂ ਹੋਵੇਗਾ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲਾਰੈਂਸ ਗੈਂਗ ਨੇ ਲਈ ਚੰਡੀਗੜ੍ਹ 'ਚ ਨੌਜਵਾਨ ਦੇ ਕਤਲ ਦੀ ਜ਼ਿੰਮੇਵਾਰੀ! ਗੋਲਡੀ ਬਰਾੜ ਨੇ ਕੀਤਾ ਖ਼ੁਲਾਸਾ
NEXT STORY