ਧਰਮਕੋਟ (ਸਤੀਸ਼): ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ ਕੋਰੋਨਾ ਦੇ ਵਧ ਰਹੇ ਮਰੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਭਰ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਦੋ-ਦਿਨਾਂ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦਾ ਅੱਜ ਧਰਮਕੋਟ ’ਚ ਅਸਰ ਦੇਖਣ ਨੂੰ ਮਿਲਿਆ। ਧਰਮਕੋਟ ਵਿੱਚ ਅੱਜ ਸਵੇਰੇ ਸਬਜ਼ੀ ਮੰਡੀ ਆਮ ਵਾਂਗ ਖੁੱਲ੍ਹੀ ਤੇ ਉੱਥੇ ਹੀ ਬੱਸਾਂ ਦੀ ਆਵਾਜਾਈ ਬਿਲਕੁਲ ਬੰਦ ਰਹੀ। ਸ਼ਹਿਰ ’ਚ ਤਕਰੀਬਨ ਜ਼ਿਆਦਾਤਰ ਦੁਕਾਨਾਂ ਬੰਦ ਹੀ ਸਨ। ਹਲਵਾਈ,ਸਬਜ਼ੀ, ਫਰੂਟ,ਮੈਡੀਕਲ, ਡੈਅਰੀਆਂ ਆਮ ਦਿਨਾਂ ਵਾਂਗ ਖੁੱਲ੍ਹੀਆਂ ਹੋਈਆਂ ਸਨ ਜਦ ਕਿ ਬਾਕੀ ਸਾਮਾਨ ਦੀਆਂ ਦੁਕਾਨਾਂ ਬੰਦ ਸਨ।
ਦੁਕਾਨਾਂ ਦੇ ਬਾਹਰ ਬੈਠੇ ਦੁਕਾਨਦਾਰ ਚੋਰ ਮੋਰੀਆਂ ਰਾਹੀਂ ਗਾਹਕਾਂ ਨੂੰ ਆਪਣਾ ਸਾਮਾਨ ਵੇਚ ਰਹੇ ਸੀ। ਉੱਥੇ ਹੀ ਦੇਖਣ ਨੂੰ ਮਿਲਿਆ ਕੀ ਸ਼ਹਿਰ ਦੇ ਹਰ ਪਾਸੇ ਤਕਰੀਬਨ ਸੁੰਨਸਾਨ ਹੀ ਸੀ ਅਤੇ ਲੋਕ ਆਪਣੇ ਘਰਾਂ ਵਿੱਚ ਹੀ ਬੈਠੇ ਰਹੇ ਅਤੇ ਜ਼ਿੰਦਗੀ ਦੀ ਰਫਤਾਰ ਰੁਕੀਂ ਰਹੀ।
ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਸ਼ਨੀਵਾਰ ਦੇ ਲਾਕਡਾਊਨ ਦੌਰਾਨ ਵੀ ਮਿਲੇਗੀ ਇਹ ਰਾਹਤ
NEXT STORY