ਮੋਹਾਲੀ (ਨਿਆਮੀਆਂ) : ਪੰਜਾਬ ਸਰਕਾਰ ਵੱਲੋਂ ਕੋਰੋਨਾ ਕਾਰਨ ਲਾਏ ਗਏ ਵੀਕੈਂਡ ਲਾਕਡਾਊਨ ਦਾ ਮੁਕੰਮਲ ਅਸਰ ਜ਼ਿਲ੍ਹੇ 'ਚ ਦੇਖਣ ਨੂੰ ਮਿਲਿਆ। ਪੁਲਸ ਵੱਲੋਂ ਸਖ਼ਤੀ ਵਰਤਦੇ ਹੋਏ ਲੋਕਾਂ ਨੂੰ ਬਾਹਰ ਨਿਕਲਣ ਤੋਂ ਰੋਕਿਆ ਗਿਆ।
ਸਾਰੇ ਜ਼ਿਲ੍ਹੇ ਦੇ ਬਾਜ਼ਾਰ ਅਤੇ ਸ਼ੋਅਰੂਮ ਪੂਰੀ ਤਰ੍ਹਾਂ ਬੰਦ ਰਹੇ, ਜਦੋਂ ਕਿ ਮੈਡੀਕਲ ਸਟੋਰਾਂ ਸਮੇਤ ਦੁੱਧ ਅਤੇ ਹੋਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਬਾਹਰੀ ਸੂਬਿਆਂ ਤੋਂ ਆਉਣ ਵਾਲੇ 'ਕੋਰੋਨਾ ਮਰੀਜ਼ਾਂ' ਲਈ ਕੈਪਟਨ ਦਾ ਅਹਿਮ ਐਲਾਨ, ਕਹੀ ਵੱਡੀ ਗੱਲ
ਜ਼ਿਲ੍ਹੇ ਦੀਆਂ ਮੁੱਖ ਸੜਕਾਂ 'ਤੇ ਵੀ ਆਵਾਜਾਈ ਕਾਫੀ ਘੱਟ ਨਜ਼ਰ ਆਈ। ਇਸ ਦੇ ਬਾਵਜੂਦ ਪੁਲਸ ਦੇ ਆਲਾ ਅਧਿਕਾਰੀ ਥਾਂ-ਥਾਂ 'ਤੇ ਨਾਕੇ ਲਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦਿਖਾਈ ਦਿੱਤੇ। ਪੁਲਸ ਵੱਲੋਂ ਪੂਰੇ ਜ਼ਿਲ੍ਹੇ ਅੰਦਰ 25 ਦੇ ਕਰੀਬ ਨਾਕੇ ਲਾਏ ਗਏ।
ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਸ਼ਨੀਵਾਰ ਦੇ ਲਾਕਡਾਊਨ ਦੌਰਾਨ ਵੀ ਮਿਲੇਗੀ ਇਹ ਰਾਹਤ
ਇਨ੍ਹਾਂ 'ਚ ਪੰਜਾਬ ਬੋਰਡ ਲਾਈਟ ਪੁਆਇੰਟ, ਮੋਹਾਲੀ ਫੇਜ਼-11, ਮੋਹਾਲੀ 3ਬੀ1 'ਚ ਮਟੌਰ ਪੁਲਸ, 3-5 ਲਾਈਟ ਪੁਆਇੰਟ ਅਤੇ ਹੋਰ ਕਈ ਥਾਵਾਂ 'ਤੇ ਪੁਲਸ ਵੱਲੋਂ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਗੈਰ ਜ਼ਰੂਰੀ ਕੰਮ ਤੋਂ ਬਾਹਰ ਨਿਕਲੇ ਲੋਕਾਂ ਰੋਕ ਕੇ ਪੁੱਛਗਿੱਛ ਕੀਤੀ ਗਈ ਅਤੇ ਚਲਾਨ ਵੀ ਕੱਟੇ ਗਏ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਧੀ ਨੂੰ ਮਿਲਣ ਲਈ ਤੜਫ ਰਹੇ ਪਿਤਾ ਨੇ ਲਿਆ ਫਾਹਾ, ਦਰਦ ਭਰੀ ਕਹਾਣੀ ਜਾਣ ਪਿਘਲ ਜਾਵੇਗਾ ਮਨ (ਤਸਵੀਰਾਂ)
NEXT STORY