ਜਲੰਧਰ(ਧਵਨ)- ਪੰਜਾਬ ਵਿਚ ਕਾਂਗਰਸ ਅੰਦਰ ਚੱਲ ਰਹੇ ਸੰਕਟ ਦਾ ਨਿਪਟਾਰਾ ਕਿਵੇਂ ਹੋਵੇਗਾ, ਇਸ ਬਾਰੇ ਅਜੇ ਕੋਈ ਵੀ ਕਾਂਗਰਸੀ ਯਕੀਨੀ ਤੌਰ ’ਤੇ ਕੁਝ ਕਹਿ ਸਕਣ ਦੀ ਸਥਿਤੀ ਵਿਚ ਨਹੀਂ ਹੈ। ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਦੱਸਿਆ ਕਿ ਅਜੇ ਕੇਂਦਰੀ ਕਮੇਟੀ ਸੂਬੇ ਦੇ ਮੰਤਰੀਆਂ, ਸੰਸਦ ਮੈਂਬਰਾਂ, ਵਿਧਾਇਕਾਂ ਤੇ ਹੋਰ ਸੀਨੀਅਰ ਨੇਤਾਵਾਂ ਨੂੰ ਮਿਲਣ ’ਚ ਰੁੱਝੀ ਹੋਈ ਹੈ। ਕਮੇਟੀ ਆਪਣੀ ਰਿਪੋਰਟ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਭੇਜੇਗੀ। ਅੰਤਿਮ ਫੈਸਲਾ ਉਨ੍ਹਾਂ ਦੇ ਲੈਵਲ ’ਤੇ ਹੀ ਹੋਣਾ ਹੈ।
ਇਹ ਵੀ ਪੜ੍ਹੋ- 'ਪੰਜਾਬ ਪੀਪਲਜ਼ ਫੋਰਮ' ਵਲੋਂ ਪੱਛਮੀ ਬੰਗਾਲ 'ਚ ਹੋ ਰਹੀ ਹਿੰਸਾ ਵਿਰੁੱਧ ਰਾਸ਼ਟਰਪਤੀ ਨੂੰ ਮੰਗ ਪੱਤਰ
ਸੂਤਰਾਂ ਅਨੁਸਾਰ ਸੋਨੀਆ ਤੇ ਰਾਹੁਲ ਨੂੰ ਪਤਾ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਜਿੱਤਣ ਲਈ ਪਾਰਟੀ ਵਿਚ ਇਕਜੁੱਟਤਾ ਤੇ ਏਕਤਾ ਹੋਣੀ ਲਾਜ਼ਮੀ ਹੈ। ਇਸ ਲਈ ਉਨ੍ਹਾਂ ਦਾ ਫੈਸਲਾ ਇਸੇ ਨੂੰ ਆਧਾਰ ਬਣਾ ਕੇ ਹੋਣ ਦੀ ਆਸ ਹੈ। ਸੰਭਵ ਤੌਰ ’ਤੇ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਸੋਨੀਆ ਤੇ ਰਾਹੁਲ ਵਲੋਂ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ- 'ਕਾਂਗਰਸ ਸਰਕਾਰ ਪੰਜਾਬ ਦੇ ਨੌਜਵਾਨਾਂ ਦੀ ਥਾਂ ਕਾਂਗਰਸੀਆਂ ਦੇ ਪਰਿਵਾਰਕ ਮੈਂਬਰਾਂ ਨੁੰ ਘਰ-ਘਰ ਨੌਕਰੀ ਦੇਣ ’ਚ ਰੁੱਝੀ'
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ 4 ਸਾਲਾਂ ’ਚ ਇਕ-ਦੋ ਮੰਤਰੀਆਂ ਨੂੰ ਨਾਲ ਲੈ ਕੇ ਚੱਲਦੇ ਰਹੇ ਪਰ ਦਿਲੋਂ ਉਨ੍ਹਾਂ ਨੇ ਇਨ੍ਹਾਂ ਮੰਤਰੀਆਂ ਨੂੰ ਕਦੇ ਨਹੀਂ ਅਪਣਾਇਆ। ਇਨ੍ਹਾਂ ਵਿਚ ਚਰਨਜੀਤ ਚੰਨੀ ਦਾ ਨਾਂ ਵੀ ਆਉਂਦਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ ਨੂੰ ਜ਼ਰੂਰ ਸੁਨੀਲ ਜਾਖੜ ਦੀ ਥਾਂ ’ਤੇ ਸੀ. ਐੱਲ. ਪੀ. ਦਾ ਨੇਤਾ ਬਣਾਇਆ ਗਿਆ ਸੀ। ਉਸ ਵੇਲੇ ਕੈਪਟਨ ਜਾਖੜ ਨੂੰ ਸੀ. ਐੱਲ. ਪੀ. ਦਾ ਨੇਤਾ ਬਣਾਈ ਰੱਖਣ ਲਈ ਯਤਨਸ਼ੀਲ ਸਨ। ਚੰਨੀ ਦੇ ਸੀ. ਐੱਲ. ਪੀ. ਦਾ ਨੇਤਾ ਬਣਨ ਦੇ ਬਾਵਜੂਦ ਕੈਪਟਨ ਨੇ ਅੱਜ ਤਕ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ।
ਪੰਜਾਬ ਅੰਦਰ ਗੈਗਸਟਰਾਂ ਦਾ ਸ਼ਰੇਆਮ ਚੱਲ ਰਿਹੈ ਰਾਜ : ਹਰਸਿਮਰਤ
NEXT STORY