ਚੰਡੀਗੜ੍ਹ (ਰਾਏ) : ਪ੍ਰਸ਼ਾਸਨ ਦੇ ਖ਼ੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਬਾਪੂਧਾਮ ਵਿਚ ਖ਼ਰਾਬ ਕਣਕ ਵੰਡੀ ਜਾ ਰਹੀ ਸੀ। ਇਸ ’ਤੇ ਕੌਂਸਲਰ ਅਤੇ ਹੋਰ ਲੋਕਾਂ ਨੇ ਵਿਰੋਧ ਜਤਾਇਆ ਅਤੇ ਕਣਕ ਨਾਲ ਭਰੇ ਟਰੱਕ ਨੂੰ ਵਾਪਸ ਭੇਜ ਦਿੱਤਾ। ਮੌਕੇ ’ਤੇ ਪੁੱਜੇ ਖ਼ੁਰਾਕ ਅਤੇ ਸਪਲਾਈ ਵਿਭਾਗ ਦੇ ਸਕੱਤਰ ਪਸ਼ੂਰਾਮ ਵੀ. ਕਾਂਵਲੇ ਨਾਲ ਇਲਾਕਾ ਕੌਂਸਲਰ ਦਲੀਪ ਸ਼ਰਮਾ ਦੀ ਮਾਸਕ ਨਾ ਪਾਉਣ ਤੋਂ ਬਹਿਸ ਵੀ ਹੋਈ। ਉੱਥੇ ਹੀ, ਕੌਂਸਲਰ ਦਲੀਪ ਸ਼ਰਮਾ ਦਾ ਕਹਿਣਾ ਸੀ ਕਿ ਉਹ ਤਾਂ 10 ਫੁੱਟ ਪਿੱਛੇ ਹੀ ਖੜ੍ਹੇ ਸਨ।
ਉਨ੍ਹਾਂ ਦਾ ਕਹਿਣਾ ਸੀ ਕਿ ਮਾਸਕ ਤੋਂ ਜ਼ਿਆਦਾ ਖ਼ਰਾਬ ਕਣਕ ਨਾਲ ਜਾਨ ਜਾ ਸਕਦੀ ਹੈ। ਇਸ ਵਿਚ ਲਾਪਰਵਾਹ ਅਧਿਕਾਰੀਆਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਕੌਂਸਲਰ ਮੁਤਾਬਕ ਉਹ ਪਾਰਟੀ ਦੇ ਆਗੂ ਰਾਮਵੀਰ ਭੱਟੀ ਅਤੇ ਗੁਰਪ੍ਰੀਤ ਸਿੰਘ ਹੈਪੀ ਨਾਲ ਸਲਾਹਕਾਰ ਨੂੰ ਮਿਲਣ ਵੀ ਗਏ ਅਤੇ ਉਨ੍ਹਾਂ ਦੇ ਸਾਹਮਣੇ ਇਹ ਗੱਲ ਰੱਖੀ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੀ ਕਣਕ ਨੂੰ ਖਾਣ ਤੋਂ ਬਾਅਦ ਜੇਕਰ ਮਹਾਮਾਰੀ ਫੈਲੀ ਤਾਂ ਕੌਣ ਜ਼ਿੰਮੇਵਾਰ ਹੋਵੇਗਾ? ਉੱਥੇ ਹੀ ਸਥਾਨਕ ਕਾਂਗਰਸੀ ਆਗੂ ਰਵੀ ਠਾਕੁਰ ਨੇ ਖ਼ਰਾਬ ਕਣਕ ਦੀ ਵੀਡੀਓ ਵੀ ਬਣਾਈ। ਮੌਕੇ ’ਤੇ ਉਨ੍ਹਾਂ ਖ਼ੁਰਾਕ ਤੇ ਸਪਲਾਈ ਅਧਿਕਾਰੀ ਨੂੰ ਟਰੱਕ ਵਾਪਸ ਲੈ ਕੇ ਜਾਣ ਦੀ ਬੇਨਤੀ ਕੀਤੀ।
ਕੈਪਟਨ ਖ਼ਿਲਾਫ਼ ਤਖ਼ਤਾਪਲਟ ’ਚ ਅਸਫ਼ਲ ਰਹੇ ਮੰਤਰੀ ਰੰਧਾਵਾ, ਬਾਜਵਾ ਤੇ ਸਰਕਾਰੀਆ ਨੇ ਮੁੜ ਸੰਭਾਲੀ ‘ਕਮਾਨ’
NEXT STORY