ਧਰਮਕੋਟ, (ਸਤੀਸ਼)- ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਅੱਜ ਦਾਣਾ ਮੰਡੀ ਧਰਮਕੋਟ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਗੁਰਵਿੰਦਰ ਸਿੰਘ ਜੌਹਲ ਐੱਸ. ਡੀ. ਐੱਮ. ਧਰਮਕੋਟ ਵੱਲੋਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਫਸਲ ਦਾ ਦਾਣਾ-ਦਾਣਾ ਸਰਕਾਰ ਖਰੀਦ ਕਰੇਗੀ। ਉਨ੍ਹਾਂ ਕਿਹਾ ਕਿ ਖਰੀਦ ਦੇ ਸਮੁੱਚੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਮੰਡੀਆਂ 'ਚ ਕਿਸਾਨਾਂ ਲਈ ਬਿਜਲੀ, ਪਾਣੀ ਅਤੇ ਛਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਅਵਤਾਰ ਸਿੰਘ ਪੀ. ਏ., ਸੁਖਜੀਤ ਸਿੰਘ ਲੋਹਗੜ੍ਹ, ਅਮਨਦੀਪ ਸਿੰਘ ਸੈਕਟਰੀ ਮਾਰਕੀਟ ਕਮੇਟੀ ਧਰਮਕੋਟ, ਸੁਧੀਰ ਕੁਮਾਰ ਗੋਇਲ ਪ੍ਰਧਾਨ ਆੜ੍ਹਤੀ ਯੂਨੀਅਨ ਧਰਮਕੋਟ, ਰਾਜਵੰਤ ਸਿੰਘ ਵਾਲੀਆ ਇੰਸਪੈਕਟਰ, ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ, ਕੁਲਵਿੰਦਰ ਸਿੰਘ ਗਿੱਲ ਪੰਜਾਬ ਆਗੂ, ਸੁਰਜਨ ਸਿੰਘ, ਬਲਕਾਰ ਸਿੰਘ, ਬਲਰਾਜ ਸਿੰਘ ਕਲਸੀ, ਗੋਪਾਲ ਕਿਸ਼ਨ ਪਾਲੀ, ਰਾਜਾ ਬੱਤਰਾ, ਬਲਵੰਤ ਸਿੰਘ, ਸਤਵਿੰਦਰ ਕੁਮਾਰ ਜੈਦਕਾ ਤੋਂ ਇਲਾਵਾ ਹੋਰ ਹਾਜ਼ਰ ਸਨ।
ਕੋਟ ਈਸੇ ਖਾਂ, (ਗਰੋਵਰ, ਸੰਜੀਵ, ਛਾਬੜਾ)-ਕਣਕ ਦੀ ਫਸਲ ਦੀ ਆਮਦ ਨੂੰ ਨਜ਼ਰ ਰੱਖਦਿਆਂ ਮੰਡੀਆਂ 'ਚ ਕਣਕ ਦੀ ਖਰੀਦ ਸ਼ੁਰੂ ਕਰਵਾਈ ਜਾ ਰਹੀ ਹੈ। ਇਸੇ ਕੜੀ ਤਹਿਤ ਦਾਣਾ ਮੰਡੀ ਕੋਟ ਈਸੇ ਖਾਂ ਵਿਖੇ ਐੱਸ. ਡੀ. ਐੱਮ. ਗੁਰਵਿੰਦਰ ਸਿੰਘ ਨੇ ਮੈਸਰਜ਼ ਹਰਬੰਸ ਲਾਲ ਐਂਡ ਸੰਨਜ਼ ਕੋਟ ਈਸੇ ਖਾਂ ਵਿਖੇ ਸੀਜ਼ਨ ਦੀ ਪਹਿਲੀ ਖਰੀਦ ਸ਼ੁਰੂ ਕਰਵਾਈ।
ਉਨ੍ਹਾਂ ਨਾਲ ਸੈਕਟਰੀ ਸੁਭਾਸ਼ ਕੁਮਾਰ, ਜਸਵਿੰਦਰ ਸਿੰਘ ਮਾਲਵਾ ਆਕਸ਼ਨ ਰਿਕਾਰਡਰ, ਸੁਖਜੀਤ ਸਿੰਘ ਲੋਹਗੜ੍ਹ ਹਲਕਾ ਵਿਧਾਇਕ ਦੇ ਪੀ. ਏ. ਅਵਤਾਰ ਸਿੰਘ, ਬਲਦੇਵ ਸਿੰਘ ਸਰਪੰਚ ਕੜਿਆਲ, ਇੰਸਪੈਕਟਰ ਪ੍ਰਿਤਪਾਲ ਪਨਗ੍ਰੇਨ, ਇੰਸਪੈਕਟਰ ਹਰਜੀਤ ਸਿੰਘ ਪੰਜਾਬ ਐਗਰੋ, ਇੰਸਪੈਕਟਰ ਗਗਨਦੀਪ ਰੰਧਾਵਾ ਵੇਅਰਹਾਊਸ, ਗੁਰਭੇਜ ਸਿੰਘ, ਸੁੱਖਾ ਸਿੰਘ, ਇਕਬਾਲ ਸਿੰਘ ਰਾਮਗੜ੍ਹ, ਵਿਜੇ ਕੁਮਾਰ ਧੀਰ, ਜੰਗੀਰ ਸਿੰਘ, ਕ੍ਰਿਸ਼ਨ ਤਿਵਾੜੀ, ਮੇਜਰ ਸਿੰਘ, ਅਵਤਾਰ ਸਿੰਘ, ਪੱਪੂ, ਬਲਰਾਮ ਸ਼ਰਮਾ, ਮਨਜਿੰਦਰ ਸਿੰਘ ਵਿਰਕ, ਰਾਜ ਸਿੰਘ ਕਾਦਰ ਵਾਲਾ, ਮੋਹਨ ਲਾਲ, ਜਗੀਰ ਸਿੰਘ, ਸਕਿੰਟਾ, ਸੁਖਦੇਵ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਮੋਹਤਬਰ ਅਤੇ ਪਤਵੰਤੇ ਹਾਜ਼ਰ ਸਨ
ਥਾਣੇਦਾਰ ਤੇ ਹੌਲਦਾਰ ਸਸਪੈਂਡ, ਘਟਨਾ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
NEXT STORY